19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬਠਿੰਡਾ ’ਚ ਇਤਿਹਾਸਕ ਮਦੀਨਾ ਮਸਜਿਦ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ

ਬਠਿੰਡਾ, 18 ਅਕਤੂਬਰ (ਵੀਰਪਾਲ ਸਿੰਘ)- ਅੱਜ ਬਠਿੰਡਾ ਵਿਚ ਮਿੰਨੀ ਸਕੱਤਰੇਤ ਰੋਡ ‘ਤੇ ਇਤਿਹਾਸਿਕ ਮਦੀਨਾ ਮਸਜਿਦ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਦੀ ਰਸਮ ਹਜ਼ਰਤ ਮੌਲਾਨਾ ਮੁਹੰਮਦ ਉਸਮਾਨ ਸਾਹਿਬ ਲੁਧਿਆਣਵੀ (ਸ਼ਾਹੀ ਇਮਾਮ ਪੰਜਾਬ) ਨੇ ਅਦਾ ਕੀਤੀ।

Ad Position 21
No active advertisement
ਬਠਿੰਡਾ ‘ਚ ਮਦੀਨਾ ਮਸਜਿਦ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਨਮਾਜ਼ ਅਦਾ ਕਰਦੇ ਹੋਏ ਮੁਹੰਮਦ ਉਸਮਾਨ ਸਾਹਿਬ ਲੁਧਿਆਣਵੀ ਅਤੇ ਮੁਸਲਿਮ ਭਾਈਚਾਰੇ ਦੇ ਲੋਕ। ਤਸਵੀਰ: ਲਵਲੀ 19-10-2026
ਬਠਿੰਡਾ, 18 ਅਕਤੂਬਰ (ਵੀਰਪਾਲ ਸਿੰਘ)- ਅੱਜ ਬਠਿੰਡਾ ਵਿਚ ਮਿੰਨੀ ਸਕੱਤਰੇਤ ਰੋਡ ‘ਤੇ ਇਤਿਹਾਸਿਕ ਮਦੀਨਾ ਮਸਜਿਦ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਦੀ ਰਸਮ ਹਜ਼ਰਤ ਮੌਲਾਨਾ ਮੁਹੰਮਦ ਉਸਮਾਨ ਸਾਹਿਬ ਲੁਧਿਆਣਵੀ (ਸ਼ਾਹੀ ਇਮਾਮ ਪੰਜਾਬ) ਨੇ ਅਦਾ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਚਿਰਾਗ਼ਦਾਨ ਮਲਿਕ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਸਮੁੱਚੇ ਮੁਸਲਮਾਨ ਭਾਈਚਾਰੇ ਵਲੋਂ ਨਮਾਜ਼ ਅਦਾ ਕੀਤੀ ਗਈ। ਮੁਹੰਮਦ ਅਸ਼ਰਫ਼ ਵਲੋਂ ‘ਅਜੀਤ’ ਨਾਲ ਗੱਲ ਕਰਦੇ ਹੋਏ ਦੱਸਿਆ ਬਠਿੰਡਾ ਵਿਚ ਸਥਿਤ ਮਦੀਨਾ ਮਸਜਿਦ ਦਾ ਇਤਿਹਾਸ 600 ਸਾਲ ਪੁਰਾਣਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੁਝ ਹਾਲਾਤਾਂ ਕਾਰਨ ਮਦੀਨਾ ਮਸਜਿਦ ਵਾਲੀ ਥਾਂ ਕੁਝ ਲੋਕਾਂ ਦੇ ਹਿੱਸੇ ਆ ਗਈ ਸੀ, ਜੋ ਸਮੁੱਚੇ ਮੁਸਲਮਾਨ ਭਾਈਚਾਰੇ ਨੇ ਇਸ ਥਾਂ ਦੀ ਕੀਮਤ ਅਦਾ ਕਰਕੇ ਮੁੜ ਤੋਂ ਮਦੀਨਾ ਮਸਜਿਦ ਦੇ ਨਿਰਮਾਣ ਦਾ ਅਹਿਦ ਲਿਆ। ਇਸ ਕਾਰਜ ਲਈ ਇਦਾਰਾ ਤਮੀਰ ਏ ਮਸਜਿਦ ਮਲੇਰ ਕੋਟਲਾ ਵਲੋਂ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ਵਜ਼ੀਰ ਖਾਨ, ਮੁਹੰਮਦ ਸ਼ਮਸ਼ਾਦ, ਗੁਰਦਾਸ ਮੁਹੰਮਦ ਸਮੇਤ ਸਮੂਹ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਮਜ਼ੀਰ ਖਾਨ, ਸਲਮਾਨ ਮੁਹੰਮਦ, ਪੰਮਾ ਮੁਹੰਮਦ, ਗੁਲਾਬ ਮੁਹੰਮਦ, ਡਾ. ਇਮਰਾਨ, ਸਲੀਮ ਆਦਿ ਪ੍ਰਬੰਧਕਾਂ ਵਲੋਂ ਸਭਨਾਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਸਮਾਗਮ ਉਪਰੰਤ ਮੁਹੰਮਦ ਉਸਮਾਨ ਸਾਹਿਬ ਲੁਧਿਆਣਵੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਸਜਿਦ ਦੇ ਨਿਰਮਾਣ ਲਈ ਸਹਿਯੋਗ ਦੇਣ ਵਾਲੇ ਸਮੂਹ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਮੁਸਲਮਾਨ ਭਾਈਚਾਰੇ ਨੂੰ ਇਸ ਮਸਜਿਦ ਦੇ ਨਿਰਮਾਣ ਕਾਰਜਾਂ ਦੀ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਪਥਰਾਲਾ ਵਿਖੇ ਖੇਤੀਬਾੜੀ ਸੰਭਾਲ ਬਾਰੇ ਜਾਗਰੂਕ ਕੈਂਪ ਲਗਾਇਆ ਅਗਲੀ ਖ਼ਬਰ ਬੋਰਡ ਪ੍ਰੀਖਿਆਵਾਂ ਫ਼ੀਸਾਂ ’ਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ- ਡੀ.ਟੀ.ਐੱਫ
Ad Position 24