18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਵਿਦੇਸ਼ ਬੈਠੇ ਰਿਸ਼ਤੇਦਾਰ ਬਣ ਕੇ ਕਾਰ ਡਰਾਈਵਰ ਨਾਲ 1 ਲੱਖ ਰੁਪਏ ਦੀ ਠੱਗੀ

ਬਠਿੰਡਾ, 18 ਅਕਤੂਬਰ (ਪੱਤਰ ਪ੍ਰੇਰਕ)- ਵਿਦੇਸ਼ ’ਚ ਬੈਠੇ ਰਿਸ਼ਤੇਦਾਰ ਬਣ ਫ਼ੋਨ ਕਰਕੇ ਇਕ ਕਾਰ ਡਰਾਈਵਰ ਨਾਲ 1 ਲੱਖ ਰੁਪਏ ਦੀ ਸਾਈਬਰ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਥਾਣਾ ਪੁਲਿਸ ਨੇ ਪੜਤਾਲ ਤੋਂ ਬਾਅਦ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Ad Position 21
No active advertisement
ਅਜੀਤ ਡੈਸਕ 19-10-2026
ਬਠਿੰਡਾ, 18 ਅਕਤੂਬਰ (ਪੱਤਰ ਪ੍ਰੇਰਕ)- ਵਿਦੇਸ਼ ’ਚ ਬੈਠੇ ਰਿਸ਼ਤੇਦਾਰ ਬਣ ਫ਼ੋਨ ਕਰਕੇ ਇਕ ਕਾਰ ਡਰਾਈਵਰ ਨਾਲ 1 ਲੱਖ ਰੁਪਏ ਦੀ ਸਾਈਬਰ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਥਾਣਾ ਪੁਲਿਸ ਨੇ ਪੜਤਾਲ ਤੋਂ ਬਾਅਦ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਾਇਬਰ ਦੇ ਸਹਾਇਕ ਥਾਣੇਦਾਰ ਰਾਜਿੰਦਰ ਸਿੰਘ ਅਨੁਸਾਰ ਪਿੰਡ ਜੱਜਲ ਤਹਿਸੀਲ ਤਲਵੰਡੀ ਸਾਬੋ ਦੇ ਰਹਿਣ ਵਾਲੇ ਜਸਵੀਰ ਸਿੰਘ ਨੂੰ ਇਕ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ, ਜਿਸ ਨੇ ਖ਼ੁਦ ਨੂੰ ਉਸ ਦਾ ਵਿਦੇਸ਼ ਰਹਿੰਦਾ ਰਿਸ਼ਤੇਦਾਰ ਦੱਸਦਿਆਂ 8 ਲੱਖ 52 ਹਜ਼ਾਰ ਰੁਪਏ ਭੇਜਣ ਦੀ ਗੱਲ ਕਹੀ ਅਤੇ ਆਖਿਆ ਕਿ ਵਾਪਸ ਆ ਕੇ ਪੈਸੇ ਲੈ ਲਵੇਗਾ। ਇਸ ਤੋਂ ਬਾਅਦ ਸਾਇਬਰ ਠੱਗ ਵਲੋਂ ਪੈਸੇ ਭੇਜਣ ਸਬੰਧੀ ਡੁਪਲੀਕੇਟ ਰਸੀਦ ਵੀ ਭੇਜ ਦਿੱਤੀ। ਕੁਝ ਸਮੇਂ ਬਾਅਦ ਮੁਲਜ਼ਮ ਨੇ ਮੁੜ ਜਸਵੀਰ ਸਿੰਘ ਨੂੰ ਫੇਕ ਵੱਟਸਅੱਪ ਕਾਲ ਕਰਕੇ ਦੱਸਿਆ ਕਿ ਉਸ ਦਾ ਇਕ ਰਿਸ਼ਤੇਦਾਰ ਚੰਡੀਗੜ੍ਹ ਦੇ ਹਸਪਤਾਲ ਵਿਚ ਦਾਖ਼ਲ ਹੈ ਅਤੇ ਉਸ ਨੂੰ ਤੁਰੰਤ 1 ਲੱਖ ਰੁਪਏ ਦੀ ਲੋੜ ਹੈ। ਜਸਵੀਰ ਸਿੰਘ ਨੇ ਆਪਣੇ ਮਾਲਕ ਤੋਂ 1 ਲੱਖ ਰੁਪਏ ਲੈ ਕੇ ਅਲੱਗ-ਅਲੱਗ 3 ਟਰਾਂਜੈਂਕਸਨਾ ਰਾਹੀ ਇਕ ਲੱਖ ਰੁਪਏ ਟਰਾਂਸਫ਼ਰ ਕਰਵਾ ਦਿੱਤੇ। ਇਸ ਤੋਂ ਬਾਅਦ ਸਾਇਬਰ ਠੱਗ ਵਲੋਂ 50 ਹਜ਼ਾਰ ਰੁਪਏ ਹੋਰ ਭੇਜਣ ਲਈ ਕਿਹਾ, ਪਰ ਜਸਵੀਰ ਸਿੰਘ ਨੇ ਇਨਕਾਰ ਕਰ ਦਿੱਤਾ, ਬਾਅਦ ਵਿਚ ਜਸਵੀਰ ਸਿੰਘ ਨੂੰ ਪਤਾ ਲੱਗਿਆ ਕਿ ਉਸ ਨਾਲ ਠੱਗੀ ਹੋਈ ਹੈ। ਉਸ ਨੇ ਇਸ ਸਬੰਧੀ ਸਾਈਬਰ ਹੈਲਪ ਲਾਈਨ ਨੰਬਰ 1930 ‘ਤੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਨੁਸਾਰ ਉਨ੍ਹਾਂ ਵਲੋਂ ਬੈਂਕ ਖਾਤੇ ਦੀ ਡਿਟੇਲ ਕਢਵਾ ਕੇ ਪਤਾ ਲਗਾਇਆ ਜਾਵੇਗਾ, ਕਿ ਇਕ ਲੱਖ ਰੁਪਏ ਕਿਸ ਖਾਤੇ ਵਿਚ ਗਿਆ ਹੈ। ਫਿਰ ਬਣਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਮਹਾਰਾਜ ਅਗਰਸੈਨ ਦੇ ਜਨਮ ਉਤਸਵ ਮੌਕੇ ਭੁੱਚੋ ਦੇ ਜਥੇ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਗੜੇਮਾਰੀ ਕਾਰਨ ਮਹਿਰਾਜ ’ਚ 1600 ਏਕੜ ਝੋਨੇ ਦੀ ਫ਼ਸਲ ਨੁਕਸਾਨੀ
Ad Position 24