ਸੁਖਜੀਤ ਸਿੰਘ ਰਾਏਖਾਨਾ ਨੇ ਜ਼ਿਲ੍ਹਾ ਸਪੋਰਟਸ ਸੈਕ੍ਰੇਟਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ
ਮੌੜ ਮੰਡੀ, 16 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਮਾਨਸਾ ਵਿਖੇ ਇਕ ਕੈਮਿਸਟ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਆਮ ਆਦਮੀ ਪਾਰਟੀ ਅੰਦਰ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਹਲਕਾ ਮੌੜ ਦੇ ਆਗੂ ਤੇ ਜ਼ਿਲ੍ਹਾ ਸਪੋਰਟਸ ਸੈਕ੍ਰੇਟਰੀ ਸੁਖਜੀਤ ਸਿੰਘ ਰਾਏਖਾਨਾ ਨੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਮੌੜ ਮੰਡੀ, 16 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਮਾਨਸਾ ਵਿਖੇ ਇਕ ਕੈਮਿਸਟ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਆਮ ਆਦਮੀ ਪਾਰਟੀ ਅੰਦਰ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਹਲਕਾ ਮੌੜ ਦੇ ਆਗੂ ਤੇ ਜ਼ਿਲ੍ਹਾ ਸਪੋਰਟਸ ਸੈਕ੍ਰੇਟਰੀ ਸੁਖਜੀਤ ਸਿੰਘ ਰਾਏਖਾਨਾ ਨੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਪਾ ਕੇ ਸੁਖਜੀਤ ਸਿੰਘ ਨੇ ਕਿਹਾ ਕਿ 2013 ਤੋਂ 2026 ਤੱਕ ਆਪਣਾ ਸਮਾਂ ਤੇ ਪੈਸਾ ਆਮ ਆਦਮੀ ਪਾਰਟੀ ਲਈ ਖਰਚ ਕੀਤਾ। ਪਰਵਿੰਦਰ ਸਿੰਘ ਦੀ ਮੌਤ ਦਾ ਬਹੁਤ ਦੁੱਖ ਹੋਇਆ ਹੈ। ਅੱਜ ਤੋਂ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੰਦਾ ਹਾਂ ਤੇ ਅੱਗੇ ਤੋਂ ਪਾਰਟੀ ਦੇ ਕਿਸੇ ਪ੍ਰੋਗਰਾਮ ਦਾ ਹਿੱਸਾ ਨਹੀਂ ਹੋਵਾਂਗਾ। ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਹੋਣ ਤੋਂ ਬਾਅਦ ਸਰਕਾਰ ਖਿਲਾਫ਼ ਲੋਕਾਂ ਵਿਚ ਭਾਰੀ ਰੋਹ ਹੈ, ਇਸੇ ਰੋਹ ਦੇ ਚੱਲਦਿਆਂ ਹੀ ਸੁਖਜੀਤ ਸਿੰਘ ਵਲੋਂ ਵੀ ਅਸਤੀਫ਼ਾ ਦਿੱਤਾ ਗਿਆ ਹੈ।