11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਰਣਜੀ ਟਰਾਫ਼ੀ ਲਈ ਬਠਿੰਡਾ ਦੇ 4 ਖਿਡਾਰੀਆਂ ਦੀ ਚੋਣ

ਬਠਿੰਡਾ, 10 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਰਣਜੀ ਟਰਾਫ਼ੀ 2026-27 ਦੇ ਸੀਜ਼ਨ ਲਈ ਬਠਿੰਡਾ ਦੇ ਚਾਰ ਖਿਡਾਰੀਆਂ ਦੀ ਪੰਜਾਬ ਦੀ ਟੀਮ ਵਿਚ ਚੋਣ ਹੋਈ ਹੈ। ਇਨ੍ਹਾਂ ਵਿਚ ਉਦੈ ਸਹਾਰਨ, ਜਸ਼ਨਪ੍ਰੀਤ ਸਿੱਧੂ, ਯੁਵੀ ਗੋਇਲ ਅਤੇ ਜਸ਼ਨ ਜਿੰਦਲ ਸ਼ਾਮਿਲ ਹਨ ।

Ad Position 21
No active advertisement
ਉਦੈ ਸਹਾਰਨ ਬਣਿਆ ਪੰਜਾਬ ਟੀਮ ਦਾ ਕਪਤਾਨ 11-10-2026
ਬਠਿੰਡਾ, 10 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਰਣਜੀ ਟਰਾਫ਼ੀ 2026-27 ਦੇ ਸੀਜ਼ਨ ਲਈ ਬਠਿੰਡਾ ਦੇ ਚਾਰ ਖਿਡਾਰੀਆਂ ਦੀ ਪੰਜਾਬ ਦੀ ਟੀਮ ਵਿਚ ਚੋਣ ਹੋਈ ਹੈ। ਇਨ੍ਹਾਂ ਵਿਚ ਉਦੈ ਸਹਾਰਨ, ਜਸ਼ਨਪ੍ਰੀਤ ਸਿੱਧੂ, ਯੁਵੀ ਗੋਇਲ ਅਤੇ ਜਸ਼ਨ ਜਿੰਦਲ ਸ਼ਾਮਿਲ ਹਨ । ਪੰਜਾਬ ਦੀ 21 ਮੈਂਬਰੀ ਟੀਮ ਵਿਚ ਪੰਜ ਖਿਡਾਰੀਆਂ ਨੂੰ ਸਟੈਂਡਬਾਏ ਵਜੋਂ ਰੱਖਿਆ ਗਿਆ ਹੈ। ਉਦੈ ਸਹਾਰਨ ਨੂੰ ਪੰਜਾਬ ਦੀ ਰਣਜੀ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਨ੍ਹਾਂ ਚੁਣੇ ਗਏ ਚਾਰ ਖਿਡਾਰੀਆਂ ਵਿਚੋਂ ਉਦੈ ਸਹਾਰਨ, ਜਸ਼ਨਪ੍ਰੀਤ ਸਿੱਧੂ ਅਤੇ ਯੁਵੀ ਗੋਇਲ ਪਿਛਲੇ ਸੀਜ਼ਨ ਵਿਚ ਵੀ ਰਣਜੀ ਟਰਾਫ਼ੀ ਦੇ ਮੈਚ ਖੇਡ ਚੁੱਕੇ ਹਨ, ਜਦਕਿ ਤੇਜ਼ ਗੇਂਦਬਾਜ਼ ਜਸ਼ਨ ਜਿੰਦਲ ਪਹਿਲੀ ਵਾਰ ਇਸ ਵੱਕਾਰੀ ਘਰੇਲੂ ਕ੍ਰਿਕਟ ਟੂਰਨਾਮੈਂਟ ਵਿਚ ਪੰਜਾਬ ਦੀ ਨੁਮਾਇੰਦਗੀ ਕਰੇਗਾ। ਇਨ੍ਹਾਂ ਖਿਡਾਰੀਆਂ ਦੀ ਚੋਣ ‘ਓਪਨ ਕਟੋਚ ਸ਼ੀਲਡ’ ਅਤੇ ‘ਸ਼ੇਰੇ-ਏ-ਪੰਜਾਬ ਟੀ-20 ਲੀਗ’ ਵਿਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਗਈ ਹੈ। ਜਸ਼ਨ ਜਿੰਦਲ ਤੇਜ਼ ਗੇਂਦਬਾਜ਼ ਹੈ, ਜਦਕਿ ਉਦੈ ਸਹਾਰਨ, ਜਸ਼ਨਪ੍ਰੀਤ ਸਿੱਧੂ ਅਤੇ ਯੁਵੀ ਗੋਇਲ ਬੱਲੇਬਾਜ਼ ਹਨ। ਬਠਿੰਡਾ ਦੇ ਚਾਰੇ ਖਿਡਾਰੀਆਂ ਦੀ ਰਣਜੀ ਟੀਮ ਪੰਜਾਬ ਵਿਚ ਚੋਣ ਨਾਲ ਜ਼ਿਲ੍ਹੇ ਦੇ ਕ੍ਰਿਕਟ ਪ੍ਰੇਮੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਖਿਡਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
Ad Position 22
No active advertisement
ਪਿਛਲੀ ਖ਼ਬਰ ਮਹਿਰਾਜ ‘ਚ ਅਕਾਲੀ ਦਲ ਦੀ ਚੋਣ ਮੁਹਿੰਮ ਨੇ ਫੜਿਆ ਜ਼ੋਰ ਅਗਲੀ ਖ਼ਬਰ ਦੁਕਾਨ ’ਚੋਂ ਤਾਰਾਂ ਚੋਰੀ ਕਰਨ ਦੇ ਮਾਮਲੇ ਦੋ ਗ੍ਰਿਫ਼ਤਾਰ
Ad Position 24