ਦੁਕਾਨ ’ਚੋਂ ਤਾਰਾਂ ਚੋਰੀ ਕਰਨ ਦੇ ਮਾਮਲੇ ਦੋ ਗ੍ਰਿਫ਼ਤਾਰ
ਬਠਿੰਡਾ, 10 ਅਕਤੂਬਰ (ਪੱਤਰ ਪ੍ਰੇਰਕ)- ਮਿੰਨੀ ਸਕੱਤਰੇਤ ਰੋਡ ਵਿਖੇ ਇਕ ਇਲੈਕਟ੍ਰੀਕਲ ਟ੍ਰੇਡਰ ਦੀ ਦੁਕਾਨ ਵਿਚੋਂ ਤਾਰਾਂ ਦੇ ਬੰਡਲ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਦੋ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਕੋਲੋਂ 5 ਤਾਰਾਂ ਦੇ ਬੰਡਲ ਬਰਾਮਦ ਹੋਏ ਹਨ, ਜਦੋਂਕਿ ਦੂਸਰੇ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਬਠਿੰਡਾ, 10 ਅਕਤੂਬਰ (ਪੱਤਰ ਪ੍ਰੇਰਕ)- ਮਿੰਨੀ ਸਕੱਤਰੇਤ ਰੋਡ ਵਿਖੇ ਇਕ ਇਲੈਕਟ੍ਰੀਕਲ ਟ੍ਰੇਡਰ ਦੀ ਦੁਕਾਨ ਵਿਚੋਂ ਤਾਰਾਂ ਦੇ ਬੰਡਲ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਦੋ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਕੋਲੋਂ 5 ਤਾਰਾਂ ਦੇ ਬੰਡਲ ਬਰਾਮਦ ਹੋਏ ਹਨ, ਜਦੋਂਕਿ ਦੂਸਰੇ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸ ਮੌਕੇ ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਅਨੁਸਾਰ ਉਨ੍ਹਾਂ ਨੂੰ ਗੌਤਮ ਜੈਨ ਵਾਸੀ ਮਿੰਨੀ ਸਕੱਤਰੇਤ ਰੋਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ ਮਿੰਨੀ ਸਕੱਤਰੇਤ ਰੋਡ ਵਿਖੇ ਨਵਕਾਰ ਇਲੈਕਟ੍ਰੀਕਲ ਟ੍ਰੇਡਰਸ ਦੀ ਦੁਕਾਨ ਹੈ। ਉਨ੍ਹਾਂ ਦੀ ਦੁਕਾਨ ਵਿਚ ਆਕਾਸ਼ ਕੁਮਾਰ ਵਾਸੀ ਰਾਮ ਬਾਗ ਰੋਡ ਕੰਮ ਕਰਦਾ ਹੈ। ਜਿਸ ਨੇ ਦੁਕਾਨ ਵਿਚੋਂ ਤਾਰਾਂ ਦੇ ਬੰਡਲ ਚੋਰੀ ਕਰਕੇ ਅੱਗੇ ਆਰਜ਼ੀ ਟਰੈਡਰਜ ਰਾਮ ਬਾਗ ਰੋਡ ਰਵੀ ਵਾਸੀ ਮਹਿੰਦਰ ਸਿੰਘ ਵਾਸੀ ਗੁਰੂ ਨਾਨਕ ਪੁਰਾ ਨੂੰ ਵੇਚੇ ਸਨ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕਰਨ ਉਪਰੰਤ ਆਕਾਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਮੁਲਜ਼ਮ ਕੋਲੋਂ 1 ਐਮ.ਐਮ.ਤਾਰਾਂ ਦੇ 5 ਬੰਡਲ ਬਰਾਮਦ ਹੋਏ ਹਨ। ਜਦਕਿ ਰਵੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪਾਲਤੂ ਕੁੱਤੇ ਦੇ ਕੱਟਣ ‘ਤੇ ਕੁੱਤੇ ਪਾਲਣ ਵਾਲੀਆਂ ਦੋ ਔਰਤਾਂ ‘ਤੇ ਮੁਕੱਦਮਾ ਦਰਜ ਬਠਿੰਡਾ, 10 ਅਕਤੂਬਰ (ਵੀਰਪਾਲ ਸਿੰਘ)- ਪਾਲਤੂ ਕੁੱਤੇ ਦੇ ਕੱਟਣ ‘ਤੇ ਕੁੱਤੇ ਪਾਲਣ ਵਾਲੀਆਂ ਦੋ ਔਰਤਾਂ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸੁਖਦਰਸ਼ਨ ਕੁਮਾਰ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਫੇਸ ਨੰਬਰ 1 ਮਾਡਲ ਟਾਊਨ ਬਠਿੰਡਾ ਵਲੋਂ ਥਾਣਾ ਸਿਵਲ ਲਾਈਨ ਵਿਖੇ ਦਰਜ ਕਰਾਈ ਸ਼ਿਕਾਇਤ ਵਿਚ ਦੱਸਿਆ 5 ਅਕਤੂਬਰ 2026 ਨੂੰ ਮੇਰੀ ਪਤਨੀ ਹਰਵਿੰਦਰ ਕੌਰ ਨੂੰ ਆਵਾਰਾ ਕੁੱਤਿਆਂ ਨੇ ਕੱਟ ਲਿਆ। ਮੁੱਦਈ ਮੁਤਾਬਿਕ ਇਨ੍ਹਾਂ 4 ਤੋਂ 5 ਕੁੱਤਿਆਂ ਦਾ ਪਾਲਣ ਪੋਸ਼ਣ ਕਾਜਲ ਅਤੇ ਅੰਜੂ ਡੋਗਰਾ ਵਾਸੀ ਮਾਡਲ ਟਾਊਨ ਬਠਿੰਡਾ ਫੇਸ ਨੰਬਰ-1 ਕਰਦੀਆਂ ਹਨ ਅਤੇ ਉਨ੍ਹਾਂ ਨੂੰ ਰੋਟੀ ਵਗ਼ੈਰਾ ਪਾਉਂਦੀਆਂ ਨੇ ਜੋ ਕੁੱਤੇ ਉਨ੍ਹਾਂ ਦੇ ਘਰ ਅੱਗੇ ਹਮੇਸ਼ਾ ਬੈਠੇ ਰਹਿੰਦੇ ਹਨ, ਜਿਨ੍ਹਾਂ ਨੇ ਮੇਰੀ ਪਤਨੀ ਨੂੰ ਕੱਟ ਲਿਆ। ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਕੁੱਤੇ ਦੇ ਕੱਟਣ ਦੇ ਮਾਮਲੇ ਵਿਚ ਉਕਤ ਔਰਤਾਂ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ।