05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਗੁਪਤਾ ਹਸਪਤਾਲ ‘ਚ ਮਾਧਵਰੈਡੀ ਸੈਨਿਕੋਮੀ ਦੇ ਇਕ ਗੋਡੇ ਦੀ ਹੋਈ ਸਫਲ ਰੋਬੋਟਿਕ ਸਰਜਰੀ

ਬਠਿੰਡਾ, 4 ਅਕਤੂਬਰ (ਪੱਤਰ ਪ੍ਰੇਰਕ)- ਬਠਿੰਡਾ ਦੇ ਪਾਵਰ ਹਾਊਸ ਰੋਡ ਸਥਿਤ ਗੁਪਤਾ ਹਸਪਤਾਲ ਵਿਖੇ ਮਾਧਵਰੈਡੀ ਸੈਨਿਕੋਮੀ ਦੇ ਇੱਕ ਗੋਡੇ ਦੀ ਰੋਬੋਟਿਕ ਸਰਜਰੀ ਸਫਲਤਾਪੂਰਵਕ ਕੀਤੀ ਗਈ। ਲੰਬੇ ਸਮੇਂ ਤੋਂ ਗੋਡੇ ਦੇ ਤੇਜ਼ ਦਰਦ ਕਾਰਨ ਪ੍ਰੇਸ਼ਾਨ ਮਾਧਵਰੈਡੀ ਨੇ ਦੱਸਿਆ ਕਿ ਕਈ ਥਾਵਾਂ ਤੋਂ ਇਲਾਜ ਕਰਵਾਉਣ ਅਤੇ ਕਾਫ਼ੀ ਖ਼ਰਚ ਕਰਨ ਦੇ ਬਾਵਜੂਦ ਉਸ ਨੂੰ ਰਾਹਤ ਨਹੀਂ ਮਿਲ ਰਹੀ ਸੀ।

Ad Position 21
No active advertisement
ਗੁਪਤਾ ਹਸਪਤਾਲ ‘ਚ ਗੋਡੇ ਦੀ ਰੋਬੋਟਿਕ ਸਰਜਰੀ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਮਾਧਵਰੈਡੀ ਸੈਨਿਕੋਮੀ। ਤਸਵੀਰ: ਲਵਲੀ 05-10-2026
ਬਠਿੰਡਾ, 4 ਅਕਤੂਬਰ (ਪੱਤਰ ਪ੍ਰੇਰਕ)- ਬਠਿੰਡਾ ਦੇ ਪਾਵਰ ਹਾਊਸ ਰੋਡ ਸਥਿਤ ਗੁਪਤਾ ਹਸਪਤਾਲ ਵਿਖੇ ਮਾਧਵਰੈਡੀ ਸੈਨਿਕੋਮੀ ਦੇ ਇੱਕ ਗੋਡੇ ਦੀ ਰੋਬੋਟਿਕ ਸਰਜਰੀ ਸਫਲਤਾਪੂਰਵਕ ਕੀਤੀ ਗਈ। ਲੰਬੇ ਸਮੇਂ ਤੋਂ ਗੋਡੇ ਦੇ ਤੇਜ਼ ਦਰਦ ਕਾਰਨ ਪ੍ਰੇਸ਼ਾਨ ਮਾਧਵਰੈਡੀ ਨੇ ਦੱਸਿਆ ਕਿ ਕਈ ਥਾਵਾਂ ਤੋਂ ਇਲਾਜ ਕਰਵਾਉਣ ਅਤੇ ਕਾਫ਼ੀ ਖ਼ਰਚ ਕਰਨ ਦੇ ਬਾਵਜੂਦ ਉਸ ਨੂੰ ਰਾਹਤ ਨਹੀਂ ਮਿਲ ਰਹੀ ਸੀ। ਉਨ੍ਹਾਂ ਦੱਸਿਆ ਕਿ ਗੁਪਤਾ ਹਸਪਤਾਲ ਵਿਖੇ ਰੋਬੋਟਿਕ ਸਰਜਰੀ ਦੀ ਸਹੂਲਤ ਬਾਰੇ ਪਤਾ ਲੱਗਣ ‘ਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਹਸਪਤਾਲ ਪਹੁੰਚੇ, ਜਿੱਥੇ ਰੋਬੋਟਿਕ ਸਰਜਨ ਡਾ. ਮੋਹਿਤ ਗੁਪਤਾ ਵਲੋਂ ਜਾਂਚ ਅਤੇ ਲੋੜੀਂਦੇ ਟੈੱਸਟਾਂ ਉਪਰੰਤ ਰੋਬੋਟਿਕ ਸਰਜਰੀ ਦੀ ਸਲਾਹ ਦਿੱਤੀ ਗਈ। ਸਰਜਰੀ ਤੋਂ ਬਾਅਦ ਹੁਣ ਉਹ ਗੋਡੇ ਦੇ ਦਰਦ ਤੋਂ ਕਾਫ਼ੀ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਰੋਜ਼ਾਨਾ ਦੇ ਕੰਮ ਆਸਾਨੀ ਨਾਲ ਕਰਨ ਦੇ ਯੋਗ ਹਨ। ਇਸ ਮੌਕੇ ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਗੁਪਤਾ ਹਸਪਤਾਲ ਵਿਚ ਜਾਨਸਨ ਐਂਡ ਜਾਨਸਨ ਦੇ ਆਧੁਨਿਕ ਵੇਲਿਸ ਰੋਬੋਟ ਰਾਹੀਂ ਗੋਡੇ ਬਦਲਣ ਦੀ ਸਰਜਰੀ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੋਬੋਟਿਕ ਤਕਨੀਕ ਰਾਹੀਂ ਸਰਜਰੀ ਦੌਰਾਨ ਵਧੇਰੇ ਸਟੀਕਤਾ ਨਾਲ ਕੰਮ ਕਰਨ ਵਿਚ ਮਦਦ ਮਿਲਦੀ ਹੈ ਅਤੇ ਰੋਬੋਟਿਕ ਰਾਹੀ ਕੀਤੀ ਗਈ ਸਰਜਰੀ ਨਾਲ ਮਰੀਜ਼ ਫਿਰ ਤੋਂ ਤੁਰਨ ਦੇ ਸਮਰੱਥ ਹੋ ਜਾਂਦੇ ਹਨ ਤੇ ਦਰਦ ਤੋਂ ਪੂਰੀ ਤਰਾ ਰਾਹਤ ਮਿਲਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕੰਨਿਆ ਸਕੂਲ ਨਥਾਣਾ ਦਾ ਹਵਾਈ ਸਫ਼ਰ ਲਈ ਵਿੱਦਿਅਕ ਟੂਰ ਰਵਾਨਾ ਅਗਲੀ ਖ਼ਬਰ ਸ੍ਰੀ ਰਾਮ ਨਾਟਕ ਕਲੱਬ ਵਲੋਂ ਰਾਮਾਂ ਮੰਡੀ ਵਿਖੇ ਰਾਮਲੀਲ੍ਹਾ ਜਾਰੀ
Ad Position 24