ਗੁੱਡਜ਼ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦੀ ਚੋਣ ਰਾਮ ਸਿੰਘ
ਬਠਿੰਡਾ, 4 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਗੁੱਡਜ਼ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ (ਰਜਿ.) ਬਠਿੰਡਾ ਦੀ ਨਵੀਂ ਕਾਰਜਕਾਰਨੀ ਦੀ ਚੋਣ ਸਬੰਧੀ ਸਥਾਨਕ ਇਕ ਕਲੱਬ ਵਿਖੇ ਚੋਣ ਇਜਲਾਸ ਸੱਦਿਆ ਗਿਆ, ਜਿਸ ਦੌਰਾਨ ਸਰਬਸੰਮਤੀ ਨਾਲ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ।
ਬਠਿੰਡਾ, 4 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਗੁੱਡਜ਼ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ (ਰਜਿ.) ਬਠਿੰਡਾ ਦੀ ਨਵੀਂ ਕਾਰਜਕਾਰਨੀ ਦੀ ਚੋਣ ਸਬੰਧੀ ਸਥਾਨਕ ਇਕ ਕਲੱਬ ਵਿਖੇ ਚੋਣ ਇਜਲਾਸ ਸੱਦਿਆ ਗਿਆ, ਜਿਸ ਦੌਰਾਨ ਸਰਬਸੰਮਤੀ ਨਾਲ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਚੋਣ ਦੌਰਾਨ ਪਿਛਲੇ 28 ਸਾਲਾਂ ਦੇ ਲੰਬੇ ਸਮੇਂ ਤੋਂ ਸਰਬਸੰਮਤੀ ਨਾਲ ਪ੍ਰਧਾਨ ਬਣਦੇ ਆ ਰਹੇ ‘ਮਾਹਲ ਕਾਰਗੋ ਕੈਰੀਅਰਜ਼’ ਦੇ ਮੁਖੀ ਰਾਮ ਸਿੰਘ ਮਾਹਲ ਨੂੰ ਮੁੜ ਸਰਬਸੰਮਤੀ ਨਾਲ ਗੁਡਜ਼ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ, ਜਦਕਿ ‘ਦਿੱਲੀ-ਮਾਲਵਾ ਟਰਾਂਸਪੋਰਟ ਕੰਪਨੀ’ ਦੇ ਮੁਖੀ ਜਗਸੀਰ ਸਿੰਘ ਚੋਟੀਆਂ ਨੂੰ ਜਨਰਲ ਸਕੱਤਰ , ਚਾਹਲ ਫਰੇਟ ਕੈਰੀਅਰਜ਼ ਪ੍ਰਾਈਵੇਟ ਲਿਮਟਿਡ ਦੇ ਰਣਜੀਤ ਸਿੰਘ ਨੂੰ ਸੀਨੀਅਰ ਉੱਪ- ਪ੍ਰਧਾਨ, ਕੋਠਾਰੀ ਕਾਰਗੋ ਲਿਫਟਰਜ਼ ਦੇ ਮਨੋਜ ਕੁਮਾਰ ਨੂੰ ਖ਼ਜ਼ਾਨਚੀ, ਸੁਦਰਸ਼ਨ ਟਰਾਂਸਪੋਰਟ ਸਰਵਿਸ ਦੇ ਗੁਰਮੇਲ ਸਿੰਘ ਬੰਗੀ ਨੂੰ ਸਕੱਤਰ, ਰਵਿੰਦਰਾ ਰੋਡਲਾਈਨਜ਼ ਦੇ ਰਵਿੰਦਰ ਕੱਕੜ ਨੂੰ ਮੀਡੀਆ ਇੰਚਾਰਜ ਚੁਣਿਆ ਗਿਆ। ਇਸੇ ਤਰ੍ਹਾਂ ਕੋਠਾਰੀ ਗੋਲਡਨ ਕੈਰੀਅਰਜ਼ ਦੇ ਓਮ ਪ੍ਰਕਾਸ਼ ਕੋਠਾਰੀ, ਸੁਦਰਸ਼ਨ ਰੋਡਵੇਜ਼ ਦੇ ਸੁਦਰਸ਼ਨ ਅਰੋੜਾ ਅਤੇ ਕੱਕੜ ਗੁੱਡਜ਼ ਕੈਰੀਅਰਜ਼ ਦੇ ਗੁਲਸ਼ਨ ਕੱਕੜ ਨੂੰ ਐਸੋਸੀਏਸ਼ਨ ਦੇ ਪੈਟਰਨ ਨਿਯੁਕਤ ਕੀਤਾ ਗਿਆ। ਜਦਕਿ ਐਸੋਸੀਏਸ਼ਨ ਦੇ ਕਾਰਜਕਾਰਨੀ ਮੈਂਬਰਾਂ ਵਿਚ ਦਿੱਲੀ-ਪੰਜਾਬ ਗੁੱਡਜ਼ ਕੈਰੀਅਰਜ਼ ਦੇ ਸੰਜੀਵ ਕੁਮਾਰ, ਅਮਰ ਟਰਾਂਸਪੋਰਟ ਦੇ ਮੰਗਲ, ਸੁਦਰਸ਼ਨ ਰੋਡਵੇਜ਼ ਦੇ ਤਰੁਣ ਅਰੋੜਾ, ਚੱਢਾ ਮੋਟਰ ਪ੍ਰਾਈਵੇਟ ਕੰਪਨੀ ਦੇ ਸ਼ਸ਼ੀਪਾਲ, ਡੀ.ਪੀ.ਆਰ. ਗੁੱਡਜ਼ ਕੈਰੀਅਰਜ਼ ਦੇ ਕੁਲਦੀਪ, ਪਵਨ ਰੋਡਲਾਈਨ ਦੇ ਪ੍ਰਦੀਪ, ਠਾਕੁਰ ਗੁੱਡਜ਼ ਕੈਰੀਅਰ ਦੇ ਪਿੰਕੂ ਠਾਕੁਰ, ਸ਼ਿਵ ਟਰਾਂਸਪੋਰਟ ਕੰਪਨੀ ਦੇ ਰਮੇਸ਼ ਕੁਮਾਰ ਅਤੇ ਓਮ ਕਾਰਗੋ ਸਰਵਿਸ ਦੇ ਉਦੈ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। ਚੁਣੇ ਗਏ ਅਹੁਦੇਦਾਰਾਂ ਦਾ ਐਸੋਸੀਏਸ਼ਨ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਸਮੁੱਚੀ ਨਵੀਂ ਕਾਰਜਕਾਰਨੀ ਨੇ ਉਨ੍ਹਾਂ ‘ਤੇ ਭਰੋਸਾ ਕਰਕੇ ਨਵੀਂ ਜ਼ਿੰਮੇਵਾਰੀ ਸੌਂਪਣ ਲਈ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।