ਸੀ.ਬੀ.ਐਸ.ਈ. ਨੈਸ਼ਨਲ ਬਾਸਕਟਬਾਲ: ਸਾਊਦੀ ਅਰਬ ਦੇ ਲੜਕੇ ਜਿੱਤੇ, ਪਰ ਮਸਕਟ, ਕੁਵੈਤ ਦੀਆਂ ਟੀਮਾਂ ਹਾਰੀਆਂ
ਬਠਿੰਡਾ , 4 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਇਥੇ ਚੱਲ ਰਹੇ ਸੀ . ਬੀ .
ਬਠਿੰਡਾ , 4 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਇਥੇ ਚੱਲ ਰਹੇ ਸੀ . ਬੀ . ਐਸ . ਈ . ਨੈਸ਼ਨਲ ਬਾਸਕਿਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਹੋਏ ਪੂਲ ਦੇ ਮੈਚਾਂ ਵਿਚ ਸਾਉਦੀ ਅਰਬ ਦੇ ਲੜਕਿਆਂ ਨੇ ਜਿੱਤ ਦਰਜ ਕੀਤੀ ਹੈ , ਜਦਕਿ ਮਸਕਟ , ਕੁਵੈਤ ਦੀਆਂ ਟੀਮਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ । ਇਸ ਤੋਂ ਪਹਿਲਾਂ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਮਲੇਰਕੋਟਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਨਾਲ ਜਾਣ - ਪਹਿਚਾਣ ਕਰਕੇ ਮੈਚ ਸ਼ੁਰੂ ਕਰਵਾਏ । ਇਸ ਮੌਕੇ ਦਵਿੰਦਰਪਾਲ ਸਿੰਘ ਗਿੱਲ ਡੀ . ਪੀ . ਈ . ਸਮੇਤ ਹੋਰ ਕੋਚ ਵੀ ਮੌਜੂਦ ਰਹੇ । ਇਸ ਮੌਕੇ ਸਾਉਦੀ ਅਰਬ ਨੇ ਇਕ ਰੋਮਾਂਚਕ ਮੁਕਾਬਲੇ ‘ ਚ ਡੀਪੀਐਸ ਸਕੂਲ ਸੂਰਤ ਨੂੰ 29-27 ਨਾਲ ਹਰਾ ਕੇ ਜਿੱਤ ਦਾ ਪਰਚਮ ਲਹਿਰਾਇਆ ਹੈ । ਜਦਕਿ ਆਂਧਰਾ ਪ੍ਰਦੇਸ਼ ਨੇ ਇੰਡੀਅਨ ਸਕੂਲ ਮਸਕਟ ਨੂੰ 39-8 ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ । ਇਸੇ ਤਰ੍ਹਾਂ ਵੇਲਾਮਮਲ ਸਕੂਲ ਅਲਪੱਕਮ ਨੇ ਇੰਡੀਅਨ ਇੰਗਲਿਸ਼ ਅਕੈਡਮੀ ਕੁਵੈਤ ਵਿਰੁੱਧ 60-23 ਦੀ ਵੱਡੀ ਜਿੱਤ ਦਰਜ ਕੀਤੀ ਹੈ । ਮੇਜ਼ਵਾਨ ਸੇਂਟ ਜੇਵੀਅਰਜ਼ ਸਕੂਲ ਬਠਿੰਡਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਰਮੀ ਸਕੂਲ ਪਟਿਆਲਾ ਨੂੰ 26-13 ਦੇ ਫ਼ਰਕ ਨਾਲ ਹਰਾਇਆ ਹੈ । ਇਸ ਤੋਂ ਇਲਾਵਾ ਸੈਂਟਰਲ ਅਕੈਡਮੀ ਕੋਟਾ ਨੇ ਸਤ ਧਾਮ ਸਕੂਲ ਸੂਰਤ ਨੂੰ 41-29 ਨਾਲ , ਸ਼੍ਰੀ ਵਿਦਿਆ ਨਿਕੇਤਨ , ਡੀਪੀਐਸ ਬੈਂਗਲੋਰ ਈਸਟ ਨੇ ਡੀ . ਪੀ . ਐਸ . ਇੰਦੌਰ ਨੂੰ 27-9 ਨਾਲ ਹਰਾਇਆ । ਅੰਡਰ -14 ਵਿਚ ਸੁਰਮੌਂਟ ਸਕੂਨ ਗੋਰਖਪੁਰ ਨੇ ਵਿੱਦਿਆ ਗਿਆਨ ਸਕੂਲ ਯੂ . ਪੀ . ਨੂੰ 29-28 ਨਾਲ ਅਤੇ ਵਿਦਿਆਸਥਲੀ ਸਕੂਲ ਜੈਪੁਰ ਨੇ ਵਿਦਿਆਗਿਆਨ ਸਕੂਲ ਯੂ . ਪੀ . ਨੂੰ 35-17 ਨਾਲ ਹਰਾਇਆ ਹੈ । ਬਠਿੰਡਾ ਬਾਦਲ ਰੋਡ ਸਥਿਤ ਇਕ ਹੋਟਲ ‘ਚੋਂ ਮੋਬਾਈਲ ਚੋਰੀ ਅਣਪਛਾਤਾ ਵਿਅਕਤੀ ਮੋਬਾਈਲ ਲੈ ਕੇ ਫ਼ਰਾਰ , ਘਟਨਾ ਸੀ . ਸੀ . ਟੀ . ਵੀ . ਕੈਮਰੇ ‘ ਚ ਕੈਦ ਬਠਿੰਡਾ , 4 ਅਕਤੂਬਰ ( ਪੱਤਰ ਪ੍ਰੇਰਕ )- ਬਠਿੰਡਾ ਦੇ ਬਾਦਲ ਰੋਡ ਵਿਖੇ ਸਥਿਤ ਇਕ ਹੋਟਲ ਵਿਚੋਂ ਅਣਪਛਾਤੇ ਵਿਅਕਤੀ ਵਲੋਂ ਮੋਬਾਈਲ ਫ਼ੋਨ ਚੋਰੀ ਕਰਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਚੋਰੀ ਦੀ ਇਹ ਸਾਰੀ ਘਟਨਾ ਹੋਟਲ ਵਿਚ ਲੱਗੇ ਸੀ . ਸੀ . ਟੀ . ਵੀ . ਕੈਮਰੇ ਵਿਚ ਕੈਦ ਹੋ ਗਈ । ਹੋਟਲ ਵਿਚ ਰਿਸੈੱਪਸ਼ਨ ਕਾਊਂਟਰ ਦਾ ਮੁਲਾਜ਼ਮ ਬਾਥਰੂਮ ਵਿਚ ਗਿਆ ਹੋਇਆ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਬਾਦਲ ਰੋਡ ਵਿਖੇ ਸਥਿਤ ਇਕ ਹੋਟਲ ਵਿਚ ਅਣਪਛਾਤਾ ਵਿਅਕਤੀ ਅੰਦਰ ਆਇਆ ਅਤੇ ਮੌਕਾ ਮਿਲਦੇ ਹੀ ਮੋਬਾਈਲ ਫ਼ੋਨ ਚੁੱਕ ਕੇ ਫ਼ਰਾਰ ਹੋ ਗਿਆ । ਘਟਨਾ ਤੋਂ ਬਾਅਦ ਹੋਟਲ ਪ੍ਰਬੰਧਕਾਂ ਵਲੋਂ ਸੀ . ਸੀ . ਟੀ . ਵੀ . ਫੁਟੇਜ ਦੀ ਜਾਂਚ ਕੀਤੀ ਗਈ , ਜਿਸ ਵਿਚ ਕਥਿਤ ਤੌਰ ‘ ਤੇ ਮੋਬਾਈਲ ਚੋਰੀ ਕਰਨ ਵਾਲਾ ਵਿਅਕਤੀ ਨਜ਼ਰ ਆ ਰਿਹਾ ਹੈ । ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸੀ . ਸੀ . ਟੀ . ਵੀ . ਫੁਟੇਜ ਦੇ ਆਧਾਰ ‘ ਤੇ ਪੁਲਿਸ ਅਣਪਛਾਤੇ ਵਿਅਕਤੀ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।