20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਜਗਸੀਰ ਸਿੰਘ ਸਿੱਧੂ ਸਹਿਕਾਰੀ ਸਭਾ ਨਾਥਪੁਰਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ

ਨਥਾਣਾ, 19 ਸਤੰਬਰ (ਗੁਰਦਰਸ਼ਨ ਲੁੁੱਧੜ)-ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਦੇ ਚੁਣੇ ਹੋਏ ਕਮੇਟੀ ਮੈਂਬਰਾਂ ਵਲੋਂ ਸਭਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਮੌਕੇ ਜਗਸੀਰ ਸਿੰਘ ਸਿੱਧੂ ਨੂੰ ਸਭਾ ਦਾ ਪ੍ਰਧਾਨ ਚੁਣਿਆ ਗਿਆ, ਜੋ ਪਹਿਲਾਂ ਪਿੰਡ ਦੇ ਪੰਚ ਤੇ ਸਰਪੰਚ ਦੇ ਅਹੁਦਿਆਂ ਤੇ ਰਹਿ ਕੇ ਪਿੰਡ ਦੀ ਅਗਵਾਈ ਕਰ ਚੁੱਕੇ ਹਨ। ਸਹਿਕਾਰੀ ਸਭਾ ਦੇ ਮੀਤ ਪ੍ਰਧਾਨ ਦੇ ਅਹੁੁਦੇ ਲਈ ਯਾਦਵਿੰਦਰ ਸਿੰਘ ਬੁਰਜ ਡੱਲਾ ਦਾ ਨਾਮ ਪੇਸ਼ ਕੀਤਾ ਗਿਆ, ਇਸ ਬਾਬਤ ਵੀ ਸਹਿਕਾਰੀ ਸਭਾ ਦੇ ਕਮੇਟੀ ਮੈਂਬਰਾਂ ਸ਼ਿੰਦਰਪਾਲ ਸਿੰਘ ਸਰਪੰਚ, ਸਿਕੰਦਰ ਸਿੰਘ, ਛਿੰਦਰ ਸਿੰਘ, ਹਰਮੇਲ ਸਿੰਘ, ਬਲਵੀਰ ਸਿੰਘ, ਹਰਪਾਲ ਕੌਰ, ਸਤਬੀਰ ਕੌਰ ਅਤੇ ਸੁਖਮੰਦਰ ਕੌਰ ਵਲੋਂ ਸਹਿਮਤੀ ਕਰਕੇ ਪ੍ਰਵਾਨਗੀ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 20-09-2026
ਨਥਾਣਾ, 19 ਸਤੰਬਰ (ਗੁਰਦਰਸ਼ਨ ਲੁੁੱਧੜ)-ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਦੇ ਚੁਣੇ ਹੋਏ ਕਮੇਟੀ ਮੈਂਬਰਾਂ ਵਲੋਂ ਸਭਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਮੌਕੇ ਜਗਸੀਰ ਸਿੰਘ ਸਿੱਧੂ ਨੂੰ ਸਭਾ ਦਾ ਪ੍ਰਧਾਨ ਚੁਣਿਆ ਗਿਆ, ਜੋ ਪਹਿਲਾਂ ਪਿੰਡ ਦੇ ਪੰਚ ਤੇ ਸਰਪੰਚ ਦੇ ਅਹੁਦਿਆਂ ਤੇ ਰਹਿ ਕੇ ਪਿੰਡ ਦੀ ਅਗਵਾਈ ਕਰ ਚੁੱਕੇ ਹਨ। ਸਹਿਕਾਰੀ ਸਭਾ ਦੇ ਮੀਤ ਪ੍ਰਧਾਨ ਦੇ ਅਹੁੁਦੇ ਲਈ ਯਾਦਵਿੰਦਰ ਸਿੰਘ ਬੁਰਜ ਡੱਲਾ ਦਾ ਨਾਮ ਪੇਸ਼ ਕੀਤਾ ਗਿਆ, ਇਸ ਬਾਬਤ ਵੀ ਸਹਿਕਾਰੀ ਸਭਾ ਦੇ ਕਮੇਟੀ ਮੈਂਬਰਾਂ ਸ਼ਿੰਦਰਪਾਲ ਸਿੰਘ ਸਰਪੰਚ, ਸਿਕੰਦਰ ਸਿੰਘ, ਛਿੰਦਰ ਸਿੰਘ, ਹਰਮੇਲ ਸਿੰਘ, ਬਲਵੀਰ ਸਿੰਘ, ਹਰਪਾਲ ਕੌਰ, ਸਤਬੀਰ ਕੌਰ ਅਤੇ ਸੁਖਮੰਦਰ ਕੌਰ ਵਲੋਂ ਸਹਿਮਤੀ ਕਰਕੇ ਪ੍ਰਵਾਨਗੀ ਦਿੱਤੀ ਗਈ। ਐਨ. ਆਰ. ਆਈ. ਆਗੂ ਅਤੇ ਸਾਬਕਾ ਸਰਪੰਚ ਹਰਨੇਕ ਸਿੰਘ ਸਿੱਧੂ, ਗ੍ਰਾਮ ਪੰਚਾਇਤ ਨਾਥਪੁਰਾ ਦੇ ਮੌਜੂਦਾ ਸਰਪੰਚ ਸੁਖਬੀਰ ਕੌਰ, ਸਾਬਕਾ ਸਕੱਤਰ ਕਰਮਜੀਤ ਸਿੰਘ, ਬਹਾਦਰ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਜੀਵਨ ਸਿੰਘ ਧਾਲੀਵਾਲ, ਸੰਤ ਸਿੰਘ ਗਰੇਵਾਲ ਅਤੇ ਬੂਟਾ ਸਿੰਘ ਵਲੋਂ ਚੁਣੇ ਅਹੁੱਦੇਦਾਰਾਂ ਅਤੇ ਕਮੇਟੀ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਸਹਿਕਾਰੀ ਸਭਾ ਦੇ ਕਰਮਚਾਰੀਆਂ ਗੁਰਜੰਟ ਸਿੰਘ ਤੇ ਮਨਪ੍ਰੀਤ ਸਿੰਘ ਵਲੋਂ ਸਰਬਸੰਮਤੀ ਕਰਨ ਵਾਲੇ ਸਮੂਹ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਅਕਾਲ ਯੂਨੀਵਰਸਿਟੀ ਵਿਖੇ ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ-2027 ਕੁਇਜ਼ ਲਈ ਮੈਗਾ ਭਾਗੀਦਾਰੀ ਮੁਹਿੰਮ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ‘ਨੈਤਿਕ ਕਦਰਾਂ-ਕੀਮਤਾਂ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ
Ad Position 24