17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪ੍ਰਧਾਨ ਮੰਤਰੀ ਵਿਸ਼ਵਕਰਮਾ ਬ੍ਰੈਡਿੰਗ ਤੇ ਮਾਰਕੀਟਿੰਗ ਜਾਗਰੂਕਤਾ ਸੈਮੀਨਾਰ ਕਰਵਾਇਆ

ਮਾਨਸਾ, 17 ਸਤੰਬਰ (ਸ. ਰਿ.)

Ad Position 21
No active advertisement
ਅਜੀਤ ਡੈਸਕ 18-09-2026
ਮਾਨਸਾ, 17 ਸਤੰਬਰ (ਸ.ਰਿ.)- ਐਮ.ਐਸ.ਐਮ.ਈ. ਲੁਧਿਆਣਾ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਵਲੋਂ ਸਾਂਝੇ ਤੌਰ ’ਤੇ ਸਥਾਨਕ ਹੋਟਲ 4 ਸੀਜ਼ਨ ਵਿਖੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਬ੍ਰੈਡਿੰਗ ਤੇ ਮਾਰਕੀਟਿੰਗ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਸਹਾਇਕ ਡਾਇਰੈਕਟਰ ਐਮ.ਐਸ.ਐਮ.ਈ. ਪ੍ਰਤੀਕ ਕਟਾਰੀਆ, ਡੀ.ਐਮ.ਪੀ.ਯੂ. ਦੇ ਰਾਜਵੀਰ ਕੌਰ ਅਤੇ ਸੀਨੀਅਰ ਇੰਡਸਟਰੀਅਲ ਪਰਮੋਸ਼ਨ ਅਫ਼ਸਰ ਧਰਮਿੰਦਰ ਸਿੰਘ ਨੇ ਕੇਂਦਰ ਤੇ ਰਾਜ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸੈਮੀਨਾਰ ਦੌਰਾਨ ਕਰੀਬ 100 ਬਿਨੈਕਾਰਾਂ ਨੇ ਭਾਗ ਲਿਆ। ਇਸ ਮੌਕੇ ਫਕੰਸ਼ਨਲ ਮੈਨੇਜਰ ਸੁਤੰਤਰਜੋਤ ਸਿੰਘ ਸਮੇਤ ਜ਼ਿਲ੍ਹਾ ਉਦਯੋਗ ਕੇਂਦਰ ਦੇ ਹਰਦੀਪ ਸਿੰਘ, ਉਮੇਸ਼ ਸ਼ਰਮਾ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਜੈਅੰਤੀ ਸਮਾਗਮ ਲਈ ਅਗਰਵਾਲ ਭਾਈਚਾਰੇ ਦੇ ਆਗੂਆਂ ਵਲੋਂ ਚਰਚਾ ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
Ad Position 24