6 ਗ੍ਰਾਮ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
ਕੋਟਫੱਤਾ, 17 ਸਤੰਬਰ (ਰਣਜੀਤ ਸਿੰਘ ਬੁੱਟਰ)-ਪੰਜਾਬ ਸਰਕਾਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਉਸ ਸਮੇਂ ਫੂਕ ਨਿਕਲਦੀ ਨਜ਼ਰ ਆਈ, ਜਦੋਂ ਕੋਟਸ਼ਮੀਰ ਚੌਕੀ ਅਧੀਨ ਪੈਂਦੇ ਪਿੰਡ ਕਟਾਰ ਸਿੰਘ ਵਾਲਾ ਦੇ ਵਾਸੀਆਂ ਵਲੋਂ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਕੇ ਨਸ਼ਾ ਵੇਚਣ ਵਾਲਿਆਂ ਦੇ ਨਾਮ ਨਸ਼ਰ ਕੀਤੇ। ਇੱਥੇ ਦੱਸ ਦੇਈਏ ਕਿ ਪਿੰਡ ਕਟਾਰ ਸਿੰਘ ਵਿਚ ਦੋ ਤੋਂ ਤਿੰਨ ਸਾਲਾਂ ਵਿਚ 13 ਦੇ ਲਗਭਗ ਨੌਜਵਾਨਾਂ ਦੀ ਚਿੱਟੇ ਦੇ ਨਾਲ ਮੌਤ ਹੋ ਚੁੱਕੀ ਹੈ।
ਕੋਟਫੱਤਾ, 17 ਸਤੰਬਰ (ਰਣਜੀਤ ਸਿੰਘ ਬੁੱਟਰ)-ਪੰਜਾਬ ਸਰਕਾਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਉਸ ਸਮੇਂ ਫੂਕ ਨਿਕਲਦੀ ਨਜ਼ਰ ਆਈ, ਜਦੋਂ ਕੋਟਸ਼ਮੀਰ ਚੌਕੀ ਅਧੀਨ ਪੈਂਦੇ ਪਿੰਡ ਕਟਾਰ ਸਿੰਘ ਵਾਲਾ ਦੇ ਵਾਸੀਆਂ ਵਲੋਂ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਕੇ ਨਸ਼ਾ ਵੇਚਣ ਵਾਲਿਆਂ ਦੇ ਨਾਮ ਨਸ਼ਰ ਕੀਤੇ। ਇੱਥੇ ਦੱਸ ਦੇਈਏ ਕਿ ਪਿੰਡ ਕਟਾਰ ਸਿੰਘ ਵਿਚ ਦੋ ਤੋਂ ਤਿੰਨ ਸਾਲਾਂ ਵਿਚ 13 ਦੇ ਲਗਭਗ ਨੌਜਵਾਨਾਂ ਦੀ ਚਿੱਟੇ ਦੇ ਨਾਲ ਮੌਤ ਹੋ ਚੁੱਕੀ ਹੈ। ਕਟਾਰ ਸਿੰਘ ਵਾਲਾ ਤੇ ਗੁਲਾਬਗੜ੍ਹ ਵਿਚ 100 ਕੁ ਮੀਟਰ ਦਾ ਫਾਸਲਾ ਹੈ। ਕੁਝ ਸਮਾਂ ਪਹਿਲਾਂ ਬਠਿੰਡਾ ਪਹੁੰਚੇ ਮੁੱਖ ਮੰਤਰੀ ਕੋਲ ਪਿੰਡ ਗੁਲਾਬਗੜ੍ਹ ਦੇ ਸਰਪੰਚ ਲੱਖਪ੍ਰੀਤ ਸਿੰਘ ਬਰਾੜ ਨੇ ਮੁੱਦਾ ਉਠਾਇਆ ਸੀ ਜਿਸ ਤੋਂ ਬਾਅਦ ਕੋਟਸ਼ਮੀਰ ਚੌਕੀ ਦਾ ਸਮੁੱਚਾ ਸਟਾਫ਼ ਬਦਲ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਚਿੱਟੇ ਨੂੰ ਕੋਈ ਠੱਲ੍ਹ ਪੈਂਦੀ ਨਜ਼ਰ ਨਾ ਆਈ, ਜਿਸ ਤੋਂ ਦੁਖੀ ਕਟਾਰ ਸਿੰਘ ਵਾਲਾ ਵਾਸੀਆਂ ਨੇ ਨਿੱਜੀ ਚੈਨਲ ਨੂੰ ਬੁ ਲਾ ਕੇ ਖੁਲਾਸਾ ਕੀਤਾ ਕਿ ਗੁਲਾਬਗੜ੍ਹ ਦੇ ਵਸਨੀਕ ਕੁਝ ਵਿਅਕਤੀ ਚਿੱਟਾ ਵੇਚਦੇ ਹਨ, ਜਿਸ ਤੋਂ ਬਾਅਦ ਪੁਲਿਸ ਥਾਣਾ ਸਦਰ ਅਧੀਨ ਆਉਂਦੀ ਪੁਲਿਸ ਚੌਕੀ ਕੋਟਸ਼ਮੀਰ ਦੇ ਨਵ ਨਿਯੁਕਤ ਇੰਚਾਰਜ ਪ੍ਰਦੀਪ ਕੁਮਾਰ ਵਲੋਂ ਜਸਵੀਰ ਸਿੰਘ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਕਥਿਤ ਦੋਸ਼ੀ ਜਸਵੀਰ ਸਿੰਘ ਖਿਲਾਫ਼ ਪੁਲਿਸ ਵਲੋਂ ਮੁਕੱਦਮਾ ਨੰਬਰ 218 ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ।