13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਐਡਵੋਕੇਟ ਸਤਪਾਲ ਸਿੰਘ ਭਾਈਰੂਪਾ ਬਾਰ ਐਸੋਸੀਏਸ਼ਨ ਫੂਲ ਦੇ ਪ੍ਰਧਾਨ ਬਣੇ

ਭਾਈਰੂਪਾ, 12 ਅਗਸਤ (ਵਰਿਦਰ ਲੱਕੀ)-ਬੀਤੇ ਕੱਲ੍ਹ ਬਾਰ ਐਸੋਸੀਏਸ਼ਨ ਫੂਲ ਦੀਆਂ ਚੋਣਾਂ ਅੱਜ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈਆਂ। ਚੋਣ ਪ੍ਰਕਿਰਿਆ ਰਿਟਰਨਿੰਗ ਅਫ਼ਸਰ ਐਡਵੋਕੇਟ ਰੁਪਿੰਦਰ ਗਰਗ, ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਅਮਿਤ ਗੋਇਲ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਪਵਿੱਤਰ ਸਿੰਘ ਸੱਪਲ ਦੀ ਦੇਖ-ਰੇਖ ਹੇਠ ਕਰਵਾਈ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਭਾਈਰੂਪਾ, 12 ਅਗਸਤ (ਵਰਿਦਰ ਲੱਕੀ)-ਬੀਤੇ ਕੱਲ੍ਹ ਬਾਰ ਐਸੋਸੀਏਸ਼ਨ ਫੂਲ ਦੀਆਂ ਚੋਣਾਂ ਅੱਜ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈਆਂ। ਚੋਣ ਪ੍ਰਕਿਰਿਆ ਰਿਟਰਨਿੰਗ ਅਫ਼ਸਰ ਐਡਵੋਕੇਟ ਰੁਪਿੰਦਰ ਗਰਗ, ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਅਮਿਤ ਗੋਇਲ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਪਵਿੱਤਰ ਸਿੰਘ ਸੱਪਲ ਦੀ ਦੇਖ-ਰੇਖ ਹੇਠ ਕਰਵਾਈ ਗਈ। ਇਨ੍ਹਾਂ ਚੋਣਾਂ ’ਚ ਕੁੱਲ 117 ਵੋਟਰਾਂ ਵਿੱਚੋਂ 112 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਦਕਿ 5 ਵੋਟਾਂ ਪੋਲ ਨਹੀਂ ਹੋਈਆਂ। ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸਤਪਾਲ ਸਿੰਘ ਸੈਣੀ ਨੇ 63 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ, ਜਦਕਿ ਐਡਵੋਕੇਟ ਪ੍ਰਦੀਪ ਸਿੰਘ ਸਿੱਧੂ ਨੂੰ 48 ਵੋਟਾਂ ਮਿਲੀਆਂ ਅਤੇ 1 ਵੋਟ ਨੋਟਾ ਨੂੰ ਪਈ। ਸਕੱਤਰ ਦੇ ਅਹੁਦੇ ਲਈ ਐਡਵੋਕੇਟ ਚੰਦ ਸਿੰਘ ਭੁੱਲਰ ਨੇ 58 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ, ਜਦਕਿ ਐਡਵੋਕੇਟ ਅਮਰਿੰਦਰ ਸਿੰਘ ਬਰਾੜ ਨੂੰ 53 ਵੋਟਾਂ ਮਿਲੀਆਂ ਅਤੇ 1 ਵੋਟ ਨੋਟਾ ਨੂੰ ਪਈ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਹਰਮਨਿੰਦਰ ਸਿੰਘ ਢਿੱਲੋਂ ਨੇ 74 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ, ਜਦਕਿ ਐਡਵੋਕੇਟ ਇੰਦਰਜੀਤ ਬਰਾੜ ਨੂੰ 38 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਐਡਵੋਕੇਟ ਰਾਜਵਿੰਦਰ ਕੌਰ ਮੀਤ ਪ੍ਰਧਾਨ, ਐਡਵੋਕੇਟ ਰਾਹੁਲ ਤਲਵਾੜ ਸੰਯੁਕਤ ਸਕੱਤਰ, ਐਡਵੋਕੇਟ ਅਮਨਦੀਪ ਤਲਵਾੜ ਖਜ਼ਾਨਚੀ ਅਤੇ ਐਡਵੋਕੇਟ ਰਿੰਪਲ ਜੈਨ ਲਾਇਬ੍ਰੇਰੀ ਇੰਚਾਰਜ ਦੇ ਅਹੁਦਿਆਂ ਲਈ ਬਿਨਾਂ ਮੁਕਾਬਲਾ ਚੁਣੇ ਗਏ । ਚੋਣ ਅਧਿਕਾਰੀਆਂ ਵਲੋਂ ਚੋਣ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਕਰਵਾਇਆ ਗਿਆ। ਬਾਰ ਦੇ ਮੈਂਬਰਾਂ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਬਾਰ ਦੀ ਏਕਤਾ, ਭਲਾਈ ਅਤੇ ਵਕੀਲ ਭਾਈਚਾਰੇ ਦੇ ਹਿੱਤਾਂ ਲਈ ਮਿਲਜੁਲ ਕੇ ਕੰਮ ਕਰਨ ਦੀ ਆਸ ਪ੍ਰਗਟਾਈ।
Ad Position 22
No active advertisement
ਪਿਛਲੀ ਖ਼ਬਰ ਕਰਨਵੀਰ ਸਿੰਘ ਮਹਿਮਾ ਸਰਜਾ ‘ਅਕਾਲੀ ਦਲ (ਵਾਰਿਸ ਪੰਜਾਬ) ਦੇ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਨੈਸ਼ਨਲ ਲੋਕ ਅਦਾਲਤ ’ਚ 24420 ਕੇਸਾਂ ਦਾ ਨਿਪਟਾਰਾ 25.40 ਕਰੋੜ ਰੁਪਏ ਦੇ ਕੀਤੇ ਗਏ ਅਵਾਰਡ ਪਾਸ
Ad Position 24