ਹਰਸਾ ਛੀਨਾ/ਅਜਨਾਲਾ, (ਅੰਮ੍ਰਿਤਸਰ), 13 ਨਵੰਬਰ (ਕੜਿਆਲ, ਢਿਲੋਂ) - ਬੀਤੇ ਸ਼ੁੱਕਰਵਾਰ ਦੀ ਦੇਰ ਸ਼ਾਮ ਪੁਲਿਸ ਥਾਣਾ ਰਾਜਾਸਾਂਸੀ ਤਹਿਤ ਪੈਦੇ ਖੇਤਰ ਭਲਾ ਪਿੰਡ ਵਿਖੇ ਅੰਮ੍ਰਿਤਸਰ ਤੋਂ ਆਪਣੀ ਡਿਊਟੀ ਖ਼ਤਮ ਕਰਕੇ ਆਪਣੇ ਘਰ ਅਜਨਾਲਾ ਨੂੰ ਜਾ ਰਹੇ ਪੰਜਾਬ ਪੁਲਿਸ ਦੇ ਏ.ਐਸ.ਆਈ. ਜਸਵੰਤ ਸਿੰਘ ਦੇ ਸਿਰ ‘ਤੇ ਕੋਈ ਗੋਲੀਨੁਮਾ ਵਸਤੂ ਲੱਗਣ ਦੇ ਮਾਮਲੇ ਵਿਚ ਇਕ ਸੰਗਠਨ ਤਹਿਰੀਕ-ਏ-ਤਾਲਿਬਾਨ ਹਿੰੰਦੋਸਤਾਨ ਵਲੋਂ ਜਾਰੀ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਟੀ.ਟੀ.ਐੱਚ ਵਲੋਂ ਜਾਰੀ ਪੱਤਰ ਵਿਚ ਘਟਨਾ ਦੀ ਵੀਡੀਓ ਜਲਦ ਜਾਰੀ ਕੀਤੇ ਜਾਣ ਦੀ ਗੱਲ ਵੀ ਕੀਤੀ ਗਈ ਹੈ। ਇਸ ਸੰਬੰਧੀ ਭਲਾ ਪਿੰਡ ਨਜ਼ਦੀਕ ਏ.ਐਸ.ਆਈ. ਦੇ ਜ਼ਖ਼ਮੀਂ ਹੋਣ ਵਾਲੇ ਘਟਨਾ ਸਥਾਨ ਦਾ ਜਾਇਜਾ ਲੈਣ ਪੁੱਜੇ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਪੱਤਰ ਦੀ ਹਰੇਕ ਪੱਖ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਤਾਜ਼ਾ ਖ਼ਬਰਾਂ
Free
ਭਲਾ ਪਿੰਡ ਨਜ਼ਦੀਕ ਏ.ਐਸ.ਆਈ. ਨੂੰ ਗੋਲੀਨੁਮਾ ਚੀਜ਼ ਵੱਜਣ ਦੇ ਕੇਸ ਵਿਚ ਨਵਾਂ ਮੋੜ
ਹਰਸਾ ਛੀਨਾ/ਅਜਨਾਲਾ, (ਅੰਮ੍ਰਿਤਸਰ), 13 ਨਵੰਬਰ (ਕੜਿਆਲ, ਢਿਲੋਂ) - ਬੀਤੇ ਸ਼ੁੱਕਰਵਾਰ ਦੀ ਦੇਰ ਸ਼ਾਮ ਪੁਲਿਸ ਥਾਣਾ ਰਾਜਾਸਾਂਸੀ ਤਹਿਤ ਪੈਦੇ ਖੇਤਰ ਭਲਾ ਪਿੰਡ ਵਿਖੇ ਅੰਮ੍ਰਿਤਸਰ ਤੋਂ ਆਪਣੀ...
ਅਜੀਤ ਡੈਸਕ
13-09-2026