11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪ੍ਰਾਇਮਰੀ ਬਲਾਕ ਸਿੱਖਿਆ ਅਫ਼ਸਰ ਨੂੰ ਸਟੇਟ ਐਵਾਰਡ ਮਿਲਣ ’ਤੇ ਅਧਿਆਪਕਾਂ ਵਲੋਂ ਸਨਮਾਨ

ਸੰਗਤ ਮੰਡੀ, 10 ਸਤੰਬਰ (ਸੁਖਤੇਜ ਧਾਲੀਵਾਲ)-ਸੰਗਤ ਬਲਾਕ ਦੇ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਨੂੰ ਸਟੇਟ ਅਵਾਰਡ ਮਿਲਣ ਦੀ ਖੁਸ਼ੀ ਵਿਚ ਸਮੂਹ ਸੰਗਤ ਬਲਾਕ ਦੇ ਅਧਿਆਪਕਾਂ ਵਲੋਂ ਬਲਾਕ ਦਫ਼ਤਰ ਸੰਗਤ ਵਿਖੇ ਪੁੱਜਣ ’ਤੇ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਅਧਿਆਪਕ ਆਗੂ ਦਵਿੰਦਰ ਸਿੰਘ ਡਿੱਖ ਨੇ ਦੱਸਿਆ ਕਿ ਪ੍ਰਾਇਮਰੀ ਬਲਾਕ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਵਲੋਂ ਬਠਿੰਡਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦੇ ਦੋ ਬਲਾਕਾਂ ਦਾ ਵਾਧੂ ਚਾਰਜ ਮਿਲਿਆ ਹੋਣ ਕਰਕੇ ਸਿੱਖਿਆ ਦੇ ਖੇਤਰ ’ਚ ਵਧੀਆ ਸੇਵਾਵਾਂ ਦੇਣ ਬਦਲੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਦਿੱਤਾ ਗਿਆ ਹੈ।

Ad Position 21
repet_subhas-goyals [Copy P29]
ਸਟੇਟ ਐਵਾਰਡੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਦਾ ਸਨਮਾਨ ਕਰਦਾ ਹੋਇਆ ਬਲਾਕ ਸੰਗਤ ਦਾ ਅਧਿਆਪਕ ਅਮਲਾ। ਤਸਵੀਰ: ਸੁਖਤੇਜ ਧਾਲੀਵਾਲ 11-09-2026
ਸੰਗਤ ਮੰਡੀ, 10 ਸਤੰਬਰ (ਸੁਖਤੇਜ ਧਾਲੀਵਾਲ)-ਸੰਗਤ ਬਲਾਕ ਦੇ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਨੂੰ ਸਟੇਟ ਅਵਾਰਡ ਮਿਲਣ ਦੀ ਖੁਸ਼ੀ ਵਿਚ ਸਮੂਹ ਸੰਗਤ ਬਲਾਕ ਦੇ ਅਧਿਆਪਕਾਂ ਵਲੋਂ ਬਲਾਕ ਦਫ਼ਤਰ ਸੰਗਤ ਵਿਖੇ ਪੁੱਜਣ ’ਤੇ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਅਧਿਆਪਕ ਆਗੂ ਦਵਿੰਦਰ ਸਿੰਘ ਡਿੱਖ ਨੇ ਦੱਸਿਆ ਕਿ ਪ੍ਰਾਇਮਰੀ ਬਲਾਕ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਵਲੋਂ ਬਠਿੰਡਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦੇ ਦੋ ਬਲਾਕਾਂ ਦਾ ਵਾਧੂ ਚਾਰਜ ਮਿਲਿਆ ਹੋਣ ਕਰਕੇ ਸਿੱਖਿਆ ਦੇ ਖੇਤਰ ’ਚ ਵਧੀਆ ਸੇਵਾਵਾਂ ਦੇਣ ਬਦਲੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਦਿੱਤਾ ਗਿਆ ਹੈ। ਜਿਨ੍ਹਾਂ ਵਲੋਂ ਸਿੱਖਿਆ ਦੇ ਖੇਤਰ ’ਚ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਪੰਜਾਬ ਭਰ ਵਿਚ ਰੌਸ਼ਨ ਕੀਤਾ ਗਿਆ ਹੈ । ਉਨ੍ਹਾਂ ਦੀ ਅਗਵਾਈ ਹੇਠ ਪੂਰੇ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਅੰਦਰ ਦਾਖਲਾ ਮੁਹਿੰਮ ਨਿਪੁੰਨ ਭਾਰਤ ਮਿਸ਼ਨ ਅਤੇ ਸਕੂਲਾਂ ਦੀ ਸੁੰਦਰਤਾ ਵਿਚ ਵੱਡਾ ਸੁਧਾਰ ਹੋਇਆ ਹੈ । ਇਸ ਮੌਕੇ ਬਲਾਕ ਖੇਡ ਅਫ਼ਸਰ ਪ੍ਰਦੀਪ ਕੌਰ ਸੰਗਤ ਨੇ ਕਿਹਾ ਇਹ ਸਨਮਾਨ ਇਕ ਬਲਾਕ ਦਾ ਨਹੀਂ, ਸਗੋਂ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਸਮੂੱਚੇ ਅਧਿਆਪਕ ਵਰਗ ਦਾ ਸਨਮਾਨ ਹੈ । ਸਟੇਟ ਐਵਾਰਡੀ ਲਖਵਿੰਦਰ ਸਿੰਘ ਵਲੋਂ ਬਲਾਕ ਦੇ ਸੀ.ਐਚ.ਟੀ. ਐਚ.ਟੀ. ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਲਿਆ ਇਹ ਸਨਮਾਨ ਮੇਰਾ ਇਕੱਲੇ ਦਾ ਨਹੀਂ, ਸਗੋਂ ਸਮੁੱਚੇ ਬਲਾਕਾਂ ਦੇ ਅਧਿਆਪਕਾਂ ਅਤੇ ਸਮੂਹ ਸਟਾਫ਼ ਦੀ ਮਿਹਨਤ ਦਾ ਫ਼ਲ ਹੈ । ਇਸ ਮੌਕੇ ਸੀ.ਐਚ.ਟੀ ਪਵਨ ਕੁਮਾਰ, ਸੀ.ਐਚ.ਟੀ ਹਰਦੀਪ ਸਿੰਘ, ਸੀ.ਐਚ.ਟੀ ਬਲਤੇਜ ਸਿੰਘ, ਸੀ.ਐਚ.ਟੀ ਸਮਿਤ ਕੁਮਾਰ, ਸੀ.ਐਚ.ਟੀ ਗੁਰਬਖਸ਼ ਸਿੰਘ, ਸੀ.ਐਚ.ਟੀ ਬਲਤੇਜ ਸਿੰਘ, ਸੀ ਐਚ ਟੀ ਕੁਲਵਿੰਦਰ ਕੌਰ, ਬੀ.ਆਰ.ਸੀ ਮਨੀਸ਼ ਮਹਿਤਾ, ਬੀ.ਆਰ.ਸੀ ਸੰਜੀਵ ਕੁਮਾਰ ਆਦਿ ਬਲਾਕ ਦੇ ਦਫ਼ਤਰ ਸਟਾਫ਼ ਸਮੇਤ, ਐਚ. ਟੀ. ਅਤੇ ਅਧਿਆਪਕ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪ੍ਰਾਪਰਟੀ ਟੈਕਸ 10 ਫ਼ੀਸਦੀ ਰਿਬੇਟ ਨਾਲ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 30 ਸਤੰਬਰ ਅਗਲੀ ਖ਼ਬਰ ਖੇਡਾਂ ’ਚ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ
Ad Position 24