11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਨਛੱਤਰ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਵਿਖੇ ਸਟਾਫ਼ ਤੇ ਬੱਚਿਆਂ ਨੂੰ ਬੂਟੇ ਵੰਡੇ

ਭਗਤਾ ਭਾਈਕਾ, 10 ਸਤੰਬਰ (ਸੁਖਪਾਲ ਸਿੰਘ ਸੋਨੀ)-ਨਛੱਤਰ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਹਾਕਮ ਸਿੰਘ ਵਾਲਾ ਵਿਖੇ ਵਾਤਾਵਰਨ ਦੀ ਸੰਭਾਲ ਸੰਬੰਧੀ ਅਧਿਆਪਕ ਦਿਵਸ ਮੌਕੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ 130 ਬੂਟੇ ਵੰਡੇ ਗਏ। ਇਸ ਸਮੇਂ ਪ੍ਰਿੰਸੀਪਲ ਜਗਦੀਪ ਸਿੰਘ ਪਨੇਸਰ ਨੇ ਵਾਤਾਵਰਨ ਸੰਬੰਧੀ ਚਾਨਣਾ ਪਾਉਂਦੇ ਦੱਸਿਆ ਕਿ ਰੁੱਖਾਂ ਦੀ ਲਗਾਤਾਰ ਮਨੁੱਖੀ ਲੋੜਾਂ ਲਈ ਕਟਾਈ ਨੇ ਵਾਤਾਵਰਨ ਨੂੰ ਦੂਸ਼ਿਤ ਕਰ ਦਿੱਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਭਗਤਾ ਭਾਈਕਾ, 10 ਸਤੰਬਰ (ਸੁਖਪਾਲ ਸਿੰਘ ਸੋਨੀ)-ਨਛੱਤਰ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਹਾਕਮ ਸਿੰਘ ਵਾਲਾ ਵਿਖੇ ਵਾਤਾਵਰਨ ਦੀ ਸੰਭਾਲ ਸੰਬੰਧੀ ਅਧਿਆਪਕ ਦਿਵਸ ਮੌਕੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ 130 ਬੂਟੇ ਵੰਡੇ ਗਏ। ਇਸ ਸਮੇਂ ਪ੍ਰਿੰਸੀਪਲ ਜਗਦੀਪ ਸਿੰਘ ਪਨੇਸਰ ਨੇ ਵਾਤਾਵਰਨ ਸੰਬੰਧੀ ਚਾਨਣਾ ਪਾਉਂਦੇ ਦੱਸਿਆ ਕਿ ਰੁੱਖਾਂ ਦੀ ਲਗਾਤਾਰ ਮਨੁੱਖੀ ਲੋੜਾਂ ਲਈ ਕਟਾਈ ਨੇ ਵਾਤਾਵਰਨ ਨੂੰ ਦੂਸ਼ਿਤ ਕਰ ਦਿੱਤਾ ਹੈ। ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਸਭ ਨੂੰ ਰਲ-ਮਿਲ ਕੇ ਵੱਧ ਤੋਂ ਵੱਧ ਪੌਦੇ ਲਗਾ ਕੇ ਉਪਰਾਲੇ ਕਰਨੇ ਚਾਹੀਦੇ ਹਨ। ਜਿਸ ਨਾਲ ਵਾਤਾਵਰਨ ਨੂੰ ਹਰਾ-ਭਰਾ, ਸ਼ੁੱਧ ਤੇ ਤੰਦਰੁਸਤ ਰੱਖਿਆ ਜਾ ਸਕੇ। ਉਨ੍ਹਾਂ ਵਲੋਂ ਹਵਾ ਦੀ ਸ਼ੁੱਧਤਾ ਅਤੇ ਪ੍ਰਦੂਸ਼ਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਬੱਚਿਆਂ ਨੂੰ ਜਾਗਰੂਕ ਵੀ ਕੀਤਾ ਅਤੇ ਬੱਚਿਆਂ ਨੂੰ ਵਾਤਾਵਰਨ ਨੂੰ ਸੰਭਾਲਣ ਲਈ ਪੇ੍ਰਰਿਤ ਕੀਤਾ। ਇਸ ਮੌਕੇ ਟੀਚਰ ਕੁਲਵੰਤ ਸਿੰਘ, ਬਲਦੇਵ ਸਿੰਘ, ਜਗਦੀਪ ਸਿੰਘ, ਚੇਅਰਪਰਸਨ ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਸੁਖਪਾਲ ਕੌਰ, ਸੁਖਦੀਪ ਕੌਰ, ਨਵਦੀਪ ਕੌਰ, ਕੁਲਵੀਰ ਕੌਰ ਅਤੇ ਵੀਰਪਾਲ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਗੋਪਾਲ ਸਿੰਘ ਕੋਟਫੱਤਾ ਵਲੋਂ ਸੰਗਤ ਬਲਾਕ ਦੇ ਸਰਪੰਚਾਂ ਨਾਲ ਮੀਟਿੰਗ ਅਗਲੀ ਖ਼ਬਰ ਬਾਬਾ ਵਰਿੰਦਰ ਸਿੰਘ ਨੂੰ ਬੁੰਗਾ ਨਾਨਕਸਰ ਦਾ ਮੁੱਖ ਸੇਵਾਦਾਰ ਥਾਪਿਆ ਉੱਚ ਧਾਰਮਿਕ ਸ਼ਖਸੀਅਤਾਂ ਨੇ ਕੀਤੀ ਦਸਤਾਰਬੰਦੀ
Ad Position 24