09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਕਿਸਾਨ ਪੰਚਾਇਤ ’ਚ ਜਾਣ ਤੋਂ ਰੋਕਣ ਲਈ ਕਿਸਾਨ ਆਗੂਆਂ ਨੂੰ ਪੁਲਿਸ ਨੇ ਘਰਾਂ ’ਚ ਡੱਕਿਆ

ਬਠਿੰਡਾ, 9 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਲੈਂਡ ਮਾਰਗੇਜ਼ ਬੈਂਕਾਂ ਦੀ ਕਿਸਾਨਾਂ ਨਾਲ ਧੱਕੇਸ਼ਾਹੀ ਅਤੇ ਸ਼ੰਭੂ-ਖਨੌਰੀ ਹੱਦ ’ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ ਸਮੇਤ ਹੋਰ ਕਿਸਾਨੀ ਮਸਲਿਆਂ ਲੈ ਕੇ 9 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ (ਗੈਰ-ਰਾਜਨੀਤਿਕ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਫ਼ਰੀਦਕੋਟ ਵਿਚ ਰੱਖੀ ਗਈ ਕਿਸਾਨ-ਪੰਚਾਇਤ ’ਚ ਹਿੱਸਾ ਲੈਣ ਤੋਂ ਰੋਕਣ ਲਈ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਕਿਸਾਨ ਆਗੂਆਂ ਨੂੰ ਪਹੁ-ਫੁਟਦੇ ਹੀ ਉਨ੍ਹਾਂ ਦੇ ਘਰਾਂ ’ਚ ਡੱਕ ਲਿਆ ਗਿਆ। ਜਦਕਿ ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੂੰ ਪੁਲਿਸ ਵਲੋਂ ਹਿਰਾਸਤ ’ਚ ਲੈਂਦਿਆਂ ਥਾਣੇ ਬੰਦ ਰੱਖਿਆ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਬਠਿੰਡਾ, 9 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਲੈਂਡ ਮਾਰਗੇਜ਼ ਬੈਂਕਾਂ ਦੀ ਕਿਸਾਨਾਂ ਨਾਲ ਧੱਕੇਸ਼ਾਹੀ ਅਤੇ ਸ਼ੰਭੂ-ਖਨੌਰੀ ਹੱਦ ’ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ ਸਮੇਤ ਹੋਰ ਕਿਸਾਨੀ ਮਸਲਿਆਂ ਲੈ ਕੇ 9 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ (ਗੈਰ-ਰਾਜਨੀਤਿਕ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਫ਼ਰੀਦਕੋਟ ਵਿਚ ਰੱਖੀ ਗਈ ਕਿਸਾਨ-ਪੰਚਾਇਤ ’ਚ ਹਿੱਸਾ ਲੈਣ ਤੋਂ ਰੋਕਣ ਲਈ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਕਿਸਾਨ ਆਗੂਆਂ ਨੂੰ ਪਹੁ-ਫੁਟਦੇ ਹੀ ਉਨ੍ਹਾਂ ਦੇ ਘਰਾਂ ’ਚ ਡੱਕ ਲਿਆ ਗਿਆ। ਜਦਕਿ ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੂੰ ਪੁਲਿਸ ਵਲੋਂ ਹਿਰਾਸਤ ’ਚ ਲੈਂਦਿਆਂ ਥਾਣੇ ਬੰਦ ਰੱਖਿਆ ਗਿਆ । ਇਸ ਤੋਂ ਇਲਾਵਾ ਪਿੰਡ ਮਹਿਲਾਂ ਚੌਕ (ਬਰਨਾਲਾ) ਦੇ ਕਿਸਾਨਾਂ ਨੂੰ ਥਾਣਾ ਕੈਂਟ ਬਠਿੰਡਾ ਦੀ ਪੁਲਿਸ ਵਲੋਂ ਫ਼ਰੀਦਕੋਟ ਵੱਲ ਵਧਣ ਤੋਂ ਰੋਕਿਆ ਗਿਆ, ਜਿਸ ਤੋਂ ਖ਼ਫ਼ਾ ਹੋਏ ਕਿਸਾਨਾਂ ਵਲੋਂ ਥਾਣੇ ਮੂਹਰੇ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਅਗਵਾਈ ਕਰਦਿਆਂ ਭਾਕਿਯੂ ਸਿੱਧੂਪੁਰ ਦੀ ਮਹਿਲਾਂ ਚੌਕ ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਮਦਨ ਦਾਸ ਨੇ ਕਿਹਾ ਕਿ ਲੈਂਡਮਾਰਗੇਜ਼ ਬੈਂਕਾਂ ਲਗਾਤਾਰ ਕਿਸਾਨਾਂ ਨਾਲ ਧੱਕੇਸ਼ਾਹੀ ’ਤੇ ਉੱਤਰੀਆਂ ਹੋਈਆਂ ਹਨ, ਜਿਸ ਦੇ ਕਾਰਨ ਪਿੰਡ ਹਰੀ ਨੌਂ ਦੇ ਦੋ ਸਕੇ ਕਿਸਾਨ ਭਰਾ ਕੁਝ ਮਹੀਨੇ ਪਹਿਲਾਂ ਖ਼ੁਦਕੁਸ਼ੀ ਕਰ ਗਏ ਸਨ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਫ਼ਰੀਦਕੋਟ ਲੈਂਡਮਾਰਗੇਜ਼ ਬੈਂਕ ਮੂਹਰੇ ਕਈ ਮਹੀਨਿਆਂ ਤੋਂ ਪੱਕਾ ਮੋਰਚਾ ਚੱਲ ਰਿਹਾ ਹੈ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਸਰਕਾਰ ਨੂੰ ਜਗਾਉਣ ਲਈ ਅੱਜ ਫ਼ਰੀਦਕੋਟ ਵਿਚ ਕਿਸਾਨ-ਪੰਚਾਇਤ ਸੱਦੀ ਗਈ ਸੀ ਪਰ ਉਸ ਤੋਂ ਪਹਿਲਾਂ ਭਾਕਿਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸਮੇਤ ਮੋਰਚੇ ’ਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਵਲੋਂ ਦਿਨ ਚੜ੍ਹਦੇ ਹੀ ਘਰਾਂ ਵਿਚ ਬੰਦੀ ਬਣਾ ਲਿਆ ਗਿਆ, ਜਿਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਕਿਸਾਨ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਕਿਸਾਨ ਸੰਘਰਸ਼ ਲਗਾਤਾਰ ਜਾਰੀ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ’ਚ 14 ਤੋਂ ਛੋਟਾ ਤੇ 70 ਤੋਂ ਵੱਧ ਉਮਰ ਦਾ ਪੰਜਾਬੀ ਭਾਗ ਲੈ ਸਕਦਾ ਖਿਡਾਰੀ: ਡੀ.ਸੀ. ਅਗਲੀ ਖ਼ਬਰ ਫ਼ਰੀਦਕੋਟ ਮਹਾਂ ਪੰਚਾਇਤ ਵੱਲ ਕੂਚ ਕਰਦੇ ਕਿਸਾਨ ਮੰਡੀ ਕਲਾਂ ਵਿਖੇ ਰੋਕੇ ਸੜਕ ’ ਤੇ ਹੀ ਲਾਇਆ ਧਰਨਾ
Ad Position 24