09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਗਤਕਾ ਚੈਂਪੀਅਨਸ਼ਿਪ ਵਿਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਖਿਡਾਰਨਾਂ ਨੇ ਜਿੱਤੇ 13 ਤਗਮੇ

ਤਲਵੰਡੀ ਸਾਬੋ, 7 ਸਤੰਬਰ (ਰਵਜੋਤ ਸਿੰਘ ਰਾਹੀ)-ਤਖਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਕਰਵਾਈ ਗਈ ਗਿਆਰ੍ਹਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ’ਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ 13 ਤਗਮੇ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਪ੍ਰਬੰਧਕਾਂ ਦੱਸਿਆ ਕਿ ਚੈਂਪੀਅਨਸ਼ਿਪ ਦੌਰਾਨ ਸ਼ਰਨਜੀਤ ਕੌਰ ਨੇ ਅੰਡਰ-25 ਸਿੰਗਲ ਸੋਟੀ ਇੰਡੀਵਿਜੁਅਲ ਮੁਕਾਬਲੇ ਵਿਚ ਚਾਂਦੀ ਤਗਮਾ, ਸੁਖਸਿਮਰਨਪ੍ਰੀਤ ਕੌਰ ਨੇ ਅੰਡਰ-25 ਸਿੰਗਲ ਸੋਟੀ ਟੀਮ ਮੁਕਾਬਲੇ ਵਿੱਚ ਕਾਂਸੀ ਤਗਮਾ ਅਤੇ ਸਿੰਗਲ ਸੋਟੀ ਇੰਡੀਵਿਜੁਅਲ ਵਿੱਚ ਵੀ ਕਾਂਸੀ ਤਗਮਾ ਪ੍ਰਾਪਤ ਕੀਤਾ ।

Ad Position 21
repet_subhas-goyals [Copy P29]
ਤਗ਼ਮੇ ਹਾਸਿਲ ਕਰਨ ਵਾਲੀਆਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਹੋਣਹਾਰ ਖਿਡਾਰਨਾਂ। ਅਜੀਤ ਤਸਵੀਰ 08-09-2026
ਤਲਵੰਡੀ ਸਾਬੋ, 7 ਸਤੰਬਰ (ਰਵਜੋਤ ਸਿੰਘ ਰਾਹੀ)-ਤਖਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਕਰਵਾਈ ਗਈ ਗਿਆਰ੍ਹਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ’ਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ 13 ਤਗਮੇ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਪ੍ਰਬੰਧਕਾਂ ਦੱਸਿਆ ਕਿ ਚੈਂਪੀਅਨਸ਼ਿਪ ਦੌਰਾਨ ਸ਼ਰਨਜੀਤ ਕੌਰ ਨੇ ਅੰਡਰ-25 ਸਿੰਗਲ ਸੋਟੀ ਇੰਡੀਵਿਜੁਅਲ ਮੁਕਾਬਲੇ ਵਿਚ ਚਾਂਦੀ ਤਗਮਾ, ਸੁਖਸਿਮਰਨਪ੍ਰੀਤ ਕੌਰ ਨੇ ਅੰਡਰ-25 ਸਿੰਗਲ ਸੋਟੀ ਟੀਮ ਮੁਕਾਬਲੇ ਵਿੱਚ ਕਾਂਸੀ ਤਗਮਾ ਅਤੇ ਸਿੰਗਲ ਸੋਟੀ ਇੰਡੀਵਿਜੁਅਲ ਵਿੱਚ ਵੀ ਕਾਂਸੀ ਤਗਮਾ ਪ੍ਰਾਪਤ ਕੀਤਾ । ਅਮਰਵੀਰ ਕੌਰ ਨੇ ਅੰਡਰ-25 ਸਿੰਗਲ ਸੋਟੀ ਟੀਮ ਮੁਕਾਬਲੇ ਵਿਚ ਕਾਂਸੀ ਤਗਮਾ ਹਾਸਿਲ ਕੀਤਾ। ਇਸੇ ਤਰ੍ਹਾਂ ਖੁਸ਼ਪ੍ਰੀਤ ਕੌਰ ਨੇ ਅੰਡਰ-19 ਸਿੰਗਲ ਸੋਟੀ ਟੀਮ ਅਤੇ ਸਿੰਗਲ ਸੋਟੀ ਇੰਡੀਵਿਜੁਅਲ ਮੁਕਾਬਲਿਆਂ ਵਿੱਚ ਦੋ ਕਾਂਸੀ ਤਗਮੇ ਜਿੱਤੇ, ਜਦਕਿ ਹਰਮਨ ਕੌਰ ਨੇ ਅੰਡਰ-19 ਸਿੰਗਲ ਸੋਟੀ ਟੀਮ ਮੁਕਾਬਲੇ ਵਿੱਚ ਕਾਂਸੀ ਤਗਮਾ ਹਾਸਿਲ ਕੀਤਾ। ਕਰਨਦੀਪ ਕੌਰ ਨੇ ਅੰਡਰ-19 ਇੰਡੀਵਿਜੁਅਲ ਡੈਮੋ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਆਪਣੇ ਨਾਮ ਕੀਤਾ। ਸੁਖਵੀਰ ਕੌਰ ਨੇ ਅੰਡਰ-30 ਸਿੰਗਲ ਸੋਟੀ ਇੰਡੀਵਿਜੁਅਲ ਮੁਕਾਬਲੇ ਵਿੱਚ ਚਾਂਦੀ ਤਗਮਾ ਪ੍ਰਾਪਤ ਕੀਤਾ। ਜਸ਼ਨਪ੍ਰੀਤ ਕੌਰ ਨੇ ਅੰਡਰ-25 ਟੀਮ ਮੁਕਾਬਲੇ ਵਿੱਚ ਸੋਨ ਤਗਮਾ ਅਤੇ ਫਰੀ ਸੋਟੀ ਇੰਡੀਵਿਜੁਅਲ ਮੁਕਾਬਲੇ ਵਿੱਚ ਚਾਂਦੀ ਤਗਮਾ ਹਾਸਿਲ ਕੀਤਾ। ਇਸ ਤੋਂ ਇਲਾਵਾ ਕਾਜਲਪ੍ਰੀਤ ਕੌਰ ਨੇ ਅੰਡਰ-25 ਟੀਮ ਮੁਕਾਬਲੇ ਵਿੱਚ ਸੋਨ ਤਗਮਾ ਅਤੇ ਇੰਡੀਵਿਜੁਅਲ ਡੈਮੋ ਮੁਕਾਬਲੇ ਵਿਚ ਚਾਂਦੀ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਖਿਡਾਰਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਪ੍ਰਿੰਸੀਪਲ ਨੇ ਸਮੂਹ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਗਤਕਾ ਕੋਚ ਹਰਜਿੰਦਰ ਸਿੰਘ ਕਿਲੀ ਅਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਇੰਚਾਰਜ ਪ੍ਰੋ.ਹਰਜਿੰਦਰ ਕੌਰ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਪ੍ਰਿੰਸੀਪਲ ਨੇ ਕਿਹਾ ਕਿ ਗਤਕਾ ਸਿੱਖਾਂ ਦੀ ਮਹਾਨ ਵਿਰਾਸਤ, ਬਹਾਦਰੀ ਅਤੇ ਸਵੈ-ਰੱਖਿਆ ਦੀ ਕਲਾ ਦਾ ਪ੍ਰਤੀਕ ਹੈ।
Ad Position 22
No active advertisement
ਪਿਛਲੀ ਖ਼ਬਰ ਵੇਰਕਾ ਮਿਲਕ ਤੇ ਕੈਟਲ ਫ਼ੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਵਲੋਂ ਗੇਟ ਰੈਲੀ ਅਗਲੀ ਖ਼ਬਰ ਬੇਅਦਬੀ ਕਾਨੂੰਨ ਮਾਮਲਾ-ਸਰਕਾਰ ਤਰਫ਼ੋਂ ਯੋਗ ਹੁੰਗਾਰਾ ਨਾ ਮਿਲਣ ਕਰਕੇ ਜਲਦ ਇਕੱਤਰਤਾ ਦੀ ਸੰਭਾਵਨਾ
Ad Position 24