ਭਗਵਾਨ ਸ੍ਰੀ ਕ੍ਰਿਸ਼ਨ ਜਨਮ ਉਤਸਵ ਨੂੰ ਸਮਰਪਿਤ ਕੱਢੀ ਸ਼ੋਭਾ ਯਾਤਰਾ
ਗੋਨਿਆਣਾ, 6 ਸਤੰਬਰ (ਲਛਮਣ ਦਾਸ ਗਰਗ)-ਸ਼੍ਰੀ ਦੁਰਗਾ ਮੰਦਰ ਕਮੇਟੀ ਗੋਨਿਆਣਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਸਮੂਹ ਧਾਰਮਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ’ਚ ਸ਼੍ਰੀ ਦੁਰਗਾ ਮੰਦਰ ਵਲੋਂ ਸਵੇਰ ਸਮੇਂ 30 ਅਗਸਤ ਤੋਂ 3 ਸਤੰਬਰ ਤੱਕ ਪ੍ਰਭਾਤ ਫੇਰੀ ਕੀਤੀ ਗਈ ਤੇ ਬੀਤੀ ਸ਼ਾਮ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਅਤੇ ਰਾਧਾ ਦੀ ਪੁਸ਼ਾਕ ਵਿਚ ਸਜਾਕੇ ਸੁੰਦਰ ਰੱਥ ਵਿਚ ਸੁਸ਼ੋਭਿਤ ਕੀਤਾ ਗਿਆ ।
ਗੋਨਿਆਣਾ, 6 ਸਤੰਬਰ (ਲਛਮਣ ਦਾਸ ਗਰਗ)-ਸ਼੍ਰੀ ਦੁਰਗਾ ਮੰਦਰ ਕਮੇਟੀ ਗੋਨਿਆਣਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਸਮੂਹ ਧਾਰਮਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ’ਚ ਸ਼੍ਰੀ ਦੁਰਗਾ ਮੰਦਰ ਵਲੋਂ ਸਵੇਰ ਸਮੇਂ 30 ਅਗਸਤ ਤੋਂ 3 ਸਤੰਬਰ ਤੱਕ ਪ੍ਰਭਾਤ ਫੇਰੀ ਕੀਤੀ ਗਈ ਤੇ ਬੀਤੀ ਸ਼ਾਮ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਅਤੇ ਰਾਧਾ ਦੀ ਪੁਸ਼ਾਕ ਵਿਚ ਸਜਾਕੇ ਸੁੰਦਰ ਰੱਥ ਵਿਚ ਸੁਸ਼ੋਭਿਤ ਕੀਤਾ ਗਿਆ । ਸ਼ੋਭਾ ਯਾਤਰਾ ਸ਼੍ਰੀ ਦੁਰਗਾ ਮੰਦਰ ਤੋਂ ਰਵਾਨਾ ਹੋਈ, ਜਿਸ ਦਾ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਕਮੇਟੀ, ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਅਤੇ ਸ਼ਹਿਰ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ। ਇਹ ਸ਼ੋਭਾ ਯਾਤਰਾ ਵੱਖ-ਵੱਖ ਬਜ਼ਾਰਾਂ ਵਿਚੋਂ ਹੁੰਦੀ ਵਾਪਿਸ ਸ਼੍ਰੀ ਦੁਰਗਾ ਮੰਦਰ ਵਿਖੇ ਸਮਾਪਤ ਹੋਈ। ਸ਼ਹਿਰ ਦੇ ਦਾਨੀਆਂ ਵਲੋਂ ਰਸਤੇ ਵਿਚ ਸੰਗਤ ਲਈ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਗਏ ਸਨ। ਇਸ ਮੌਕੇ ਮੰਦਰ ਪੁਜਾਰੀ ਘਨਸ਼ਾਮ ਦਾਸ ਤ੍ਰਿਪਾਠੀ, ਮੰਦਰ ਪ੍ਰਧਾਨ ਰਮੇਸ਼ ਕੁਮਾਰ ਮੱਟੂ, ਬਲਕਾਰ ਸਿੰਘ ਬਰਾੜ, ਵਿਪਨ ਕੁਮਾਰ ਪੰਜਾਬ ਪ੍ਰਧਾਨ ਹਿੰਦੂ ਮਹਾਂਗਠਬੰਧਨ, ਅਮਨ ਗੋਇਲ ਪ੍ਰਧਾਨ ਨੌਜਵਾਨ ਅਗਰਵਾਲ ਸਭਾ ਗੋਨਿਆਣਾ, ਰਾਜਿੰਦਰ ਕੁਮਾਰ ਬਿੰਦਰ, ਭਾਰਤ ਭੂਸ਼ਨ ਗਰਗ, ਬਲਕਾਰ ਸਿੰਘ ਬਰਾੜ ਚੇਅਰਮੈਨ ਮਾਰਕਿਟ ਕਮੇਟੀ ਗੋਨਿਆਣਾ ਮੰਡੀ, ਰਜਨੀਸ਼ ਕੁਮਾਰ ਰਾਜੂ ਚੇਅਰਮੈਨ ਅਗਰਵਾਲ ਵੈੱਲਫੇਅਰ ਬੋਰਡ ਹਲਕਾ ਭੁੱਚੋ, ਰਾਕੇਸ਼ ਕੁਮਾਰ ਰੋਮਾ ਪ੍ਰਧਾਨ ਨਗਰ ਕੌਂਸਲ, ਸੰਦੀਪ ਕੁਮਾਰ ਬਿੰਟਾ ਸੀਨੀਅਰ ਉਪ ਪ੍ਰਧਾਨ, ਮੰਗਤ ਰਾਏ ਗਰਗ ਆਦਿ ਤੋਂ ਇਲਾਵਾ ਸਮੂਹ ਮੈਂਬਰ ਸ਼੍ਰੀ ਦੁਰਗਾ ਮੰਦਰ ਕਮੇਟੀ ਅਤੇ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।