07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੋਹਨਜੀਤ ਸ਼ੇਰੋਂ ਐਕਸ਼ਨ ਕਮੇਟੀ ਵਲੋਂ ਰੱਖੇ ਸੰਗਰੂਰ ਰੋਸ ਧਰਨੇ ’ਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ

ਚਾਉਕੇ, 6 ਸਤੰਬਰ (ਮਨਜੀਤ ਸਿੰਘ ਘੜੈਲੀ)- ਪੰਜਾਬ ਦੇ ਮੁੱਖ ਮੰਤਰੀ ਵਲੋਂ ਬੀਤੇ ਦਿਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ’ਚ ਰੱਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਕਾਲਾ ਝੰਡਾ ਦਿਖਾ ਕੇ ਪ੍ਰਦਰਸ਼ਨ ਕਰਨ ਵਾਲੇ ਇਕ ਨੌਜਵਾਨ ਮੋਹਨਜੀਤ ਸਿੰਘ ਸ਼ੇਰੋਂ ਦੀ ਪੁਲਿਸ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੇ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਨੂੰ ਲੈ ਕੇ ਮੋਹਨਜੀਤ ਸ਼ੇਰੋਂ ਐਕਸ਼ਨ ਕਮੇਟੀ ਵਲੋਂ ਸੰਗਰੂਰ ਪੁਲਿਸ ਲਾਈਨ ਸਾਹਮਣੇ ਰੱਖੇ ਰੋਸ ਧਰਨੇ ’ਚ ਹਲਕਾ ਮੌੜ ’ਚ ਸਰਗਰਮ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਵੀ ਸ਼ਮੂਲੀਅਤ ਕੀਤੀ । ਟੀਮ ਸਿੱਧੂ ਵੱਲੋਂ ਇੱਥੇ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਐਕਸ਼ਨ ਕਮੇਟੀ ਵਲੋਂ ਰੱਖੇ ਰੋਸ ਧਰਨੇ ’ਚ ਮੌੜ ਹਲਕਾ ਕਾਂਗਰਸ ਵਲੋਂ ਸ਼ਾਮਿਲ ਹੁੰਦਿਆਂ ਜੀਤਮਹਿੰਦਰ ਸਿੰਘ ਸਿੱਧੂ ਨੇ ਸਮੁੱਚੇ ਘਟਨਾਕ੍ਰਮ ਦੀ ਨਿੰਦਾ ਕੀਤੀ ।

Ad Position 21
repet_subhas-goyals [Copy P29]
ਰੋਸ ਧਰਨੇ ’ਚ ਸ਼ਾਮਿਲ ਹੋਣ ਮੌਕੇ ਜੀਤਮਹਿੰਦਰ ਸਿੰਘ ਸਿੱਧੂ। ਅਜੀਤ ਤਸਵੀਰ 07-09-2026
ਚਾਉਕੇ, 6 ਸਤੰਬਰ (ਮਨਜੀਤ ਸਿੰਘ ਘੜੈਲੀ)- ਪੰਜਾਬ ਦੇ ਮੁੱਖ ਮੰਤਰੀ ਵਲੋਂ ਬੀਤੇ ਦਿਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ’ਚ ਰੱਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਕਾਲਾ ਝੰਡਾ ਦਿਖਾ ਕੇ ਪ੍ਰਦਰਸ਼ਨ ਕਰਨ ਵਾਲੇ ਇਕ ਨੌਜਵਾਨ ਮੋਹਨਜੀਤ ਸਿੰਘ ਸ਼ੇਰੋਂ ਦੀ ਪੁਲਿਸ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੇ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਨੂੰ ਲੈ ਕੇ ਮੋਹਨਜੀਤ ਸ਼ੇਰੋਂ ਐਕਸ਼ਨ ਕਮੇਟੀ ਵਲੋਂ ਸੰਗਰੂਰ ਪੁਲਿਸ ਲਾਈਨ ਸਾਹਮਣੇ ਰੱਖੇ ਰੋਸ ਧਰਨੇ ’ਚ ਹਲਕਾ ਮੌੜ ’ਚ ਸਰਗਰਮ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਵੀ ਸ਼ਮੂਲੀਅਤ ਕੀਤੀ । ਟੀਮ ਸਿੱਧੂ ਵੱਲੋਂ ਇੱਥੇ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਐਕਸ਼ਨ ਕਮੇਟੀ ਵਲੋਂ ਰੱਖੇ ਰੋਸ ਧਰਨੇ ’ਚ ਮੌੜ ਹਲਕਾ ਕਾਂਗਰਸ ਵਲੋਂ ਸ਼ਾਮਿਲ ਹੁੰਦਿਆਂ ਜੀਤਮਹਿੰਦਰ ਸਿੰਘ ਸਿੱਧੂ ਨੇ ਸਮੁੱਚੇ ਘਟਨਾਕ੍ਰਮ ਦੀ ਨਿੰਦਾ ਕੀਤੀ । ਰੋਸ ਧਰਨੇ ’ਚ ਹਾਜ਼ਰੀ ਭਰਨ ਉਪਰੰਤ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਨੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਵੱਡੇ ਪੱਧਰ ਤੇ ਢਾਹ ਲਾਈ ਹੈ ਜਦੋਂਕਿ ਸੰਵਿਧਾਨ ਵੀ ਇਸ ਗੱਲ ਦੀ ਇਜਾਜ਼ਤ ਹਰੇਕ ਦੇਸ਼ ਵਾਸੀ ਨੂੰ ਦਿੰਦਾ ਹੈ ਕਿ ਉਹ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਅਗਲੇਰਾ ਫ਼ੈਸਲਾ ਐਕਸ਼ਨ ਕਮੇਟੀ ਨੇ ਲੈਣਾ ਹੈ ਪਰ ਰੋਸ ਧਰਨੇ ’ਚ ਸ਼ਾਮਿਲ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ ਆਪਣਾ ਸੁਝਾਅ ਦਿੱਤਾ ਹੈ ਕਿ ਪੂਰੇ ਮਾਮਲੇ ਦੀ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਰੱਖਣੀ ਚਾਹੀਦੀ ਹੈ ਤਾਂ ਕਿ ਮੋਹਨਜੀਤ ਨੂੰ ਇਨਸਾਫ਼ ਦਵਾਇਆ ਜਾ ਸਕੇ । ਸਿੱਧੂ ਨੇ ਕਿਹਾ ਕਿ ਉਹ ਸਿਰਫ਼ ਸਿਆਸੀ ਆਗੂ ਹੀ ਨਹੀਂ, ਸਗੋਂ ਇਨਸਾਨੀਅਤ ਨਾਤੇ ਵੀ ਪੀੜਤ ਦੇ ਪਰਿਵਾਰ ਨਾਲ ਖੜੇ ਹਨ ਤੇ ਜੋ ਵੀ ਅੱਗੇ ਪ੍ਰੋਗਰਾਮ ਉਲੀਕਿਆ ਜਾਵੇਗਾ ਉਸ ’ਚ ਸਹਿਯੋਗ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਇਕੋ ਰਾਤ ਅੱਧੀ ਦਰਜਨ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਇਨਕਲਾਬੀ ਕੇਂਦਰ ਪੰਜਾਬ ਵਲੋਂ ਨੌਜਵਾਨ ਮੋਹਨਜੀਤ ’ਤੇ ਢਾਹੇ ਤਸ਼ੱਦਦ ਦੀ ਨਿੰਦਾ
Ad Position 24