07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬੋਹਾ ਵਾਸੀਆਂ ਵਲੋਂ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਦੇ ਨਵੀਨੀਕਰਨ ਦਾ ਕੰਮ ਸ਼ੁਰੂ

ਬੋਹਾ, 6 ਸਤੰਬਰ (ਰਮੇਸ਼ ਤਾਂਗੜੀ)- ਸਥਾਨਕ ਪੰਜਾਬ ਮਹਾਂਵੀਰ ਦਲ ਦੀ ਧਰਮਸ਼ਾਲਾ ਦਾ ਨਵੀਨੀਕਰਨ ਕਰ ਕੇ ਸੁੰਦਰੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਧਰਮਸ਼ਾਲਾ ਨੂੰ ਸ਼ਾਨਦਾਰ ਦਿੱਖ ਦੇਣ ਲਈ ਦਲ ਦੇ ਆਗੂਆਂ ਵਲੋਂ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ।

Ad Position 21
repet_subhas-goyals [Copy P29]
ਪੰਜਾਬ ਮਹਾਂਵੀਰ ਦਲ ਬੋਹਾ ਦੀ ਧਰਮਸ਼ਾਲਾ ’ਚ ਮਿੱਟੀ ਪਾਏ ਜਾਣ ਦਾ ਦ੍ਰਿਸ਼। ਤਸਵੀਰ : ਰਮੇਸ਼ ਤਾਂਗੜੀ 07-09-2026
ਬੋਹਾ, 6 ਸਤੰਬਰ (ਰਮੇਸ਼ ਤਾਂਗੜੀ)- ਸਥਾਨਕ ਪੰਜਾਬ ਮਹਾਂਵੀਰ ਦਲ ਦੀ ਧਰਮਸ਼ਾਲਾ ਦਾ ਨਵੀਨੀਕਰਨ ਕਰ ਕੇ ਸੁੰਦਰੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਧਰਮਸ਼ਾਲਾ ਨੂੰ ਸ਼ਾਨਦਾਰ ਦਿੱਖ ਦੇਣ ਲਈ ਦਲ ਦੇ ਆਗੂਆਂ ਵਲੋਂ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਲੋਕ ਤੇ ਖ਼ਾਸ ਕਰ ਕੇ ਦੁਕਾਨਦਾਰ ਆਪਣੇ ਵਲੋਂ ਧਰਮਸ਼ਾਲਾ ਦੇ ਨਵੀਨੀਕਰਨ ਲਈ ਲੱਖਾਂ ਰੁਪਏ ਖ਼ਰਚ ਕਰ ਰਹੇ ਹਨ। ਨੌਜਵਾਨ ਆਗੂ ਨਿਖਿਲ ਗੋਇਲ, ਸੁਰਿੰਦਰ ਮੰਗਲਾ, ਸਤੀਸ਼ ਕੁਮਾਰ, ਸਾਧੂ ਰਾਮ, ਕੌਂਸਲ ਸੁਨੀਲ ਗੋਇਲ, ਮਨੋਜ ਕੁਮਾਰ ਢੋਲਾ, ਮੁਕੇਸ਼ ਮੋਨੂੰ, ਮੁਨੀਸ਼ ਮਘਾਣੀਆ, ਸਕੱਤਰ ਤਰਸੇਮ ਰਾਜ, ਹਰਜੀਤ ਸਿੰਘ ਸੰਧੂ, ਗਿਆਨ ਚੰਦ ਆਦਿ ਨੇ ਦੱਸਿਆ ਕਿ ਇਹ ਧਰਮਸ਼ਾਲਾ ਅਗਰਵਾਲ ਸਮਾਜ ਦੀ ਜਾਇਦਾਦ ਹੈ, ਜਿਸ ਦੀ 2 ਵਾਰ ਉਸਾਰੀ ਕਰ ਕੇ ਨਵੇਂ ਕੰਮ ਕੀਤੇ ਗਏ ਹਨ। ਇਸ ਤੋਂ ਪਹਿਲਾਂ ਇੱਥੇ ਵੱਡਾ ਬਰਾਂਡਾ ਤਿਆਰ ਕਰ ਕੇ ਵਿਆਹ-ਸ਼ਾਦੀਆਂ ਤੇ ਹੋਰ ਸਮਾਗਮਾਂ ਦੀ ਮੁਸ਼ਕਿਲ ਦੂਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸ਼ਹਿਰ ’ਚੋਂ ਲੰਘਦਾ ਰਾਜ ਮਾਰਗ ਬੁਢਲਾਡਾ ਤੋਂ ਬੋਹਾ, ਰਤੀਆ, ਫ਼ਤਿਹਾਬਾਦ ਉੱਚਾ ਕੀਤੇ ਨੂੰ 7 ਸਾਲ ਬੀਤ ਚੁੱਕੇ ਹਨ, ਜਿਸ ਕਰ ਕੇ ਧਰਮਸ਼ਾਲਾ ਨੂੰ ਉੱਚਾ ਕਰਨਾ ਅਤਿ ਜ਼ਰੂਰੀ ਸੀ। ਇਸੇ ਲਈ ਧਰਮਸ਼ਾਲਾ ’ਚ 5-6 ਫੁੱਟ ਮਿੱਟੀ ਪਾ ਕੇ ਇਸ ਨੂੰ ਉੱਚਾ ਚੁੱਕਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਧਰਮਸ਼ਾਲਾ ’ਚ ਭਰਤ ਪਾਉਣ ਦਾ ਕੰਮ ਵਿਖਾਉਂਦਿਆਂ ਦੱਸਿਆ ਕਿ ਇੱਥੇ 100 ਟਰਾਲੀ ਮਿੱਟੀ ਪੈ ਗਈ ਹੈ ਅਤੇ ਲੋੜ ਮੁਤਾਬਿਕ ਮਿੱਟੀ ਨਾਲੋ-ਨਾਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਧਰਮਸ਼ਾਲਾ ਨੂੰ ਫੰਨੇਖਾਹ ਬਣਾਉਣ ਲਈ ਨੌਜਵਾਨ ਸੇਵਾ ਖ਼ਾਤਰ ਲਗਾਤਾਰ ਧਰਮਸ਼ਾਲਾ ਕਮੇਟੀ ਦੇ ਸੰਪਰਕ ’ਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ’ਚ ਭਰਤ ਤੋਂ ਇਲਾਵਾ ਨਵੇਂ ਬੂਟੇ ਅਤੇ ਨਾਲ ਲੱਗਦੇ ਸਰਕਾਰੀ ਕੰਨਿਆ ਸਕੂਲ ਦੇ ਖੇਡ ਮੈਦਾਨ ਦਾ ਲਾਹਾ ਵੀ ਨੌਜਵਾਨਾਂ ਨੂੰ ਮਿਲ ਸਕੇਗਾ, ਜਿਸ ਨਾਲ ਲੋਕਾਂ ਦੀ ਖੇਡਾਂ ’ਚ ਦਿਲਚਸਪੀ ਪੈਦਾ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਨਾ ਮਿਲਣ ’ਤੇ ਲਿਬਰੇਸ਼ਨ ਵਲੋਂ ਸੰਘਰਸ਼ ਦੀ ਚਿਤਾਵਨੀ ਅਗਲੀ ਖ਼ਬਰ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ (ਰਜਿ.) ਬਾਲਿਆਂਵਾਲੀ ’ਚ ਲੱਗੀਆਂ ਐਲੂਮੀਨੀਅਮ ਦੀਆਂ ਖਿੜਕੀਆਂ ਚੋਰੀ
Ad Position 24