ਸਰਵਹਿੱਤਕਾਰੀ ਸਕੂਲ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਮਨਾਇਆ
ਰਾਮਪੁਰਾ ਫੂਲ, 3 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਰਾਮਪੁਰਾ ਫੂਲ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਉਤਸਵ ਮਨਾਇਆ ਗਿਆ । ਪ੍ਰੋਗਰਾਮ ਦਾ ਸ਼ੁਭ ਆਰੰਭ ਭਗਵਾਨ ਸ੍ਰੀ ਕ੍ਰਿਸ਼ਨ ਦੇ ਸਨਮੁੱਖ ਦੀਪ ਪ੍ਰਜਵਲਿਤ ਕਰਨ ਅਤੇ ਵੰਦਨਾ ਨਾਲ ਹੋਇਆ ।
ਰਾਮਪੁਰਾ ਫੂਲ, 3 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਰਾਮਪੁਰਾ ਫੂਲ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਉਤਸਵ ਮਨਾਇਆ ਗਿਆ । ਪ੍ਰੋਗਰਾਮ ਦਾ ਸ਼ੁਭ ਆਰੰਭ ਭਗਵਾਨ ਸ੍ਰੀ ਕ੍ਰਿਸ਼ਨ ਦੇ ਸਨਮੁੱਖ ਦੀਪ ਪ੍ਰਜਵਲਿਤ ਕਰਨ ਅਤੇ ਵੰਦਨਾ ਨਾਲ ਹੋਇਆ । ਸਕੂਲ ਦੀ ਸ਼ਿਸ਼ੂ ਵਾਟਿਕਾ ਦੇ ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਜਨਮ, ਕੰਸ ਕਾਰਾਗਾਰ ਦ੍ਰਿਸ਼, ਸੁਦਾਮਾ-ਕ੍ਰਿਸ਼ਨ ਮਿਲਾਪ ਅਤੇ ਗੋਵਰਧਨ ਪਰਬਤ ਦੀ ਲੀਲਾ ਦਾ ਸੁੰਦਰ ਅਤੇ ਮਨਮੋਹਕ ਮੰਚਨ ਪੇਸ਼ ਕੀਤਾ । ਨੰਨ੍ਹੇ-ਮੁੰਨੇ ਬੱਚੇ ਰਾਧਾ-ਕ੍ਰਿਸ਼ਨ ਦੀ ਮਨਮੋਹਕ ਵੇਸ਼ਭੂਸ਼ਾ ਵਿਚ ਸਾਰਿਆਂ ਲਈ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਨੇ ਭਜਨ, ਨ੍ਰਿਤ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ, ਉਨ੍ਹਾਂ ਦੀਆਂ ਲੀਲਾਵਾਂ ਅਤੇ ਆਦਰਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ । ਪ੍ਰੋਗਰਾਮ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਗੁਰਪ੍ਰੀਤ ਸਿੰਘ ਗੋਰਾ ਦੀ ਵਿਸ਼ੇਸ਼ ਹਾਜ਼ਰੀ ਰਹੀ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਤੋਂ ਪ੍ਰੇਰਣਾ ਲੈਂਦਿਆਂ ਸੱਚ, ਧਰਮ ਅਤੇ ਕਰਤੱਵ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ । ਇਸ ਮੌਕੇ ਸ਼ਿਸ਼ੂ ਵਾਟਿਕਾ ਦੀ ਇੰਚਾਰਜ ਨਿਰਮਲਜੀਤ ਕੌਰ ਅਤੇ ਸਮੂਹ ਆ ਚਾਰਿਆ ਦੀਦੀਆਂ ਹਾਜ਼ਰ ਰਹੀਆਂ । ਪ੍ਰੋਗਰਾਮ ਦੇ ਅੰਤ ’ਚ ਸਾਰਿਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਪ੍ਰਤੀ ਆਪਣੀ ਸ਼ਰਧਾ ਅਤੇ ਭਗਤੀ ਪ੍ਰਗਟ ਕਰਦਿਆਂ ਇਸ ਪਾਵਨ ਉਤਸਵ ਦਾ ਆਨੰਦ ਮਾਣਿਆ ।