27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਥਰਮਲ ਲਹਿਰਾ ਮੁਹੱਬਤ ਦੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਨਾਆਰੇਬਾਜ਼ੀ

ਲਹਿਰਾ ਮੁਹੱਬਤ, 27 ਅਗਸਤ (ਸੁੱਖਪਾਲ ਸਿੰਘ ਸੁੱਖੀ): ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਝਾ ਫ਼ਰੰਟ ਅਤੇ ਇੰਪਲਾਈਜ਼ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸਾਂਝੇ ਧੜੇ ਦੇ ਸੱਦੇ ’ਤੇ ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ ਲਗਾ ਕੇ ਬੰਦ ਦਾ ਸਮਰਥਨ ਕਰਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਇੰਪਲਾਈਜ਼ ਫੈਡਰੇਸ਼ਨ ਚਾਹਲ ਗਰੁੱਪ ਦੇ ਰਘਬੀਰ ਸਿੰਘ ਸੈਣੀ ਪ੍ਰਧਾਨ, ਰਜਿੰਦਰ ਸਿੰਘ ਨਿੰਮਾ ਜਨਰਲ ਸਕੱਤਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ, ਅਵਤਾਰ ਸਿੰਘ ਬਰਾੜ ਮਟੀਰੀਅਲ ਸਰਵਿਸ ਯੂਨੀਅਨ ਦੇ ਸੁਖਦੇਵ ਸਿੰਘ ਗਰੇਵਾਲ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਦੇ ਦਿਲਪ੍ਰੀਤ ਸਿੰਘ, ਗਹਥਪ ਇੰਪਲਾਇਜ ਯੂਨੀਅਨ ਦੇ ਬਲਵਿੰਦਰ ਸਿੰਘ ਨੇ ਸੰਬੋਧਨ ਕਰਦਿਆ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਸੰਭਾਲਣ ਤੋਂ ਪਹਿਲਾ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦੇ ਕਰਦੀ ਸੀ ਕਿ ਸਰਕਾਰ ਆਉਣ ’ਤੇ ਮੁਲਾਜ਼ਮਾਂ ਨੂੰ ਧਰਨੇ-ਪ੍ਰਦਰਸ਼ਨ ਕਰਨ ਦੀ ਲੋੜ ਨਹੀ ਪਵੇਗੀ।

Ad Position 21
No active advertisement
ਅਜੀਤ ਡੈਸਕ 28-08-2026
ਲਹਿਰਾ ਮੁਹੱਬਤ, 27 ਅਗਸਤ (ਸੁੱਖਪਾਲ ਸਿੰਘ ਸੁੱਖੀ): ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਝਾ ਫ਼ਰੰਟ ਅਤੇ ਇੰਪਲਾਈਜ਼ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸਾਂਝੇ ਧੜੇ ਦੇ ਸੱਦੇ ’ਤੇ ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ ਲਗਾ ਕੇ ਬੰਦ ਦਾ ਸਮਰਥਨ ਕਰਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਇੰਪਲਾਈਜ਼ ਫੈਡਰੇਸ਼ਨ ਚਾਹਲ ਗਰੁੱਪ ਦੇ ਰਘਬੀਰ ਸਿੰਘ ਸੈਣੀ ਪ੍ਰਧਾਨ, ਰਜਿੰਦਰ ਸਿੰਘ ਨਿੰਮਾ ਜਨਰਲ ਸਕੱਤਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ, ਅਵਤਾਰ ਸਿੰਘ ਬਰਾੜ ਮਟੀਰੀਅਲ ਸਰਵਿਸ ਯੂਨੀਅਨ ਦੇ ਸੁਖਦੇਵ ਸਿੰਘ ਗਰੇਵਾਲ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਦੇ ਦਿਲਪ੍ਰੀਤ ਸਿੰਘ, ਗਹਥਪ ਇੰਪਲਾਇਜ ਯੂਨੀਅਨ ਦੇ ਬਲਵਿੰਦਰ ਸਿੰਘ ਨੇ ਸੰਬੋਧਨ ਕਰਦਿਆ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਸੰਭਾਲਣ ਤੋਂ ਪਹਿਲਾ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦੇ ਕਰਦੀ ਸੀ ਕਿ ਸਰਕਾਰ ਆਉਣ ’ਤੇ ਮੁਲਾਜ਼ਮਾਂ ਨੂੰ ਧਰਨੇ-ਪ੍ਰਦਰਸ਼ਨ ਕਰਨ ਦੀ ਲੋੜ ਨਹੀ ਪਵੇਗੀ। ਮੁਲਾਜ਼ਮਾਂ ਦੇ ਸਾਰੇ ਮਸਲੇ ਗੱਲਬਾਤ ਰਾਹੀ ਪਹਿਲ ਦੇ ਆਧਾਰ ’ਤੇ ਹੱਲ ਹੋਣਗੇ। 2022 ਵਿਚ ਭਗਵੰਤ ਮਾਨ ਸਰਕਾਰ ਦਾ ਫੁੱਲਾ ਨਾਲ ਸਵਾਗਤ ਕੀਤਾ ਸੀ। ਪਰ ਭਗਵੰਤ ਮਾਨ ਸਰਕਾਰ ਆਉਣ ’ਤੇ ਸਬ ਤੋਂ ਵੱਧ ਪੰਜਾਬ ਦੇ ਮੁਲਾਜ਼ਮ ਨੂੰ ਹੀ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਹੈ। ਕਿਸਾਨ, ਮਜ਼ਦੂਰ, ਮੁਲਾਜ਼ਮ, ਕੱਚੇ ਕਾਮੇ, ਆਂਗਣਵਾੜੀ ਵਰਕਰ, ਮਨਰੇਗਾ ਵਰਕਰ) ਆਦਿ ਸੱਭ ਲੋਕ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਧਰਨੇ ਵਿਚ ਜਥੇਬੰਦੀਆਂ ਦੇ ਹੋਰ ਆਗੂ ਲਖਵੰਤ ਸਿੰਘ ਬਾਂਡੀ, ਗੁਰਭੇਜ ਸਿੰਘ, ਤਰਸੇਮ ਸਿੰਘ, ਕੇਸਵ ਅਧਿਕਾਰੀ, ਗੁਰਲਾਲ ਸਿੰਘ, ਰਾਮਜੀਤ ਸਿੰਘ, ਜਸਨਦੀਪ ਸਿੰਘ, ਰਣਜੀਤ ਕੁਮਾਰ, ਨਿਰਭੈ ਸਿੰਘ, ਜਗਮਿੰਦਰ ਸਿੰਘ, ਸਤਿੰਦਰ ਸਿੰਘ ਬਿੰਦੀ ਆਦਿ ਸਮੇਤ ਥਰਮਲ ਪਲਾਂਟ ਦੇ ਸੈਂਕੜੇ ਮੁਲਾਜ਼ਮ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਔਰਤ ਦੇ ਸਵੈਮਾਣ ਨੂੰ ਉੱਚਾ ਚੁੱਕਣ ਲਈ ਵਚਨਬੱਧ - ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂਗਰਫੈੱਡ ਪੰਜਾਬ ਅਗਲੀ ਖ਼ਬਰ ਪੀ.ਸੀ.ਐੱਮ.ਐੱਸ. ਡਾਕਟਰਾਂ ਨੇ ਇਕ ਦਿਨ ਲਈ ਓ.ਪੀ.ਡੀ. ਸੇਵਾਵਾਂ ਰੱਖੀਆਂ ਠੱਪ
Ad Position 24