28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮਹਿਮਾ ਸਵਾਈ ਵਿਖੇ ਪੰਚਾਇਤ ਨੇ ਗੰਦੇ ਪਾਣੀ ਨਾਲ ਭਰੇ ਛੱਪੜ ਦੀ ਕਰਵਾਈ ਸਫ਼ਾਈ

ਮਹਿਮਾ ਸਰਜਾ, 27 ਅਗਸਤ (ਬਲਦੇਵ ਸੰਧੂ)-ਪਿੰਡ ਮਹਿਮਾ ਸਵਾਈ ’ਚ ਸਰਪੰਚ ਲਖਵਿੰਦਰ ਕੌਰ ਦੀ ਅਗਵਾਈ ’ਚ ਪਿੰਡ ਦੇ ਇਕ ਗੰਦਗੀ ਨਾਲ ਭਰੇ ਛੱਪੜ ਦੀ ਸਫ਼ਾਈ ਕਰਵਾਈ ਗਈ ਹੈ। ਪੰਚਾਇਤ ਮੈਂਬਰ ਗੁਲਾਬ ਸਿੰਘ ਮੌੜ ਅਤੇ ਪਿੰਡ ਨਿਵਾਸੀਆਂ ਦੇ ਤਨਦੇਹੀ ਸਹਿਯੋਗ ਨਾਲ ਕਈ ਸਾਲਾਂ ਤੋਂ ਬਾਆਦ ਗੰਦੇ ਪਾਣੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।

Ad Position 21
No active advertisement
ਅਜੀਤ ਡੈਸਕ 28-08-2026
ਮਹਿਮਾ ਸਰਜਾ, 27 ਅਗਸਤ (ਬਲਦੇਵ ਸੰਧੂ)-ਪਿੰਡ ਮਹਿਮਾ ਸਵਾਈ ’ਚ ਸਰਪੰਚ ਲਖਵਿੰਦਰ ਕੌਰ ਦੀ ਅਗਵਾਈ ’ਚ ਪਿੰਡ ਦੇ ਇਕ ਗੰਦਗੀ ਨਾਲ ਭਰੇ ਛੱਪੜ ਦੀ ਸਫ਼ਾਈ ਕਰਵਾਈ ਗਈ ਹੈ। ਪੰਚਾਇਤ ਮੈਂਬਰ ਗੁਲਾਬ ਸਿੰਘ ਮੌੜ ਅਤੇ ਪਿੰਡ ਨਿਵਾਸੀਆਂ ਦੇ ਤਨਦੇਹੀ ਸਹਿਯੋਗ ਨਾਲ ਕਈ ਸਾਲਾਂ ਤੋਂ ਬਾਆਦ ਗੰਦੇ ਪਾਣੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਛੱਪੜ ਦੇ ਗੁਆਂਢੀ ਲਖਵਿੰਦਰ ਸਿੰਘ, ਮੋਹਰ ਸਿੰਘ ਨੇ ਕਿਹਾ ਕਿ ਛੱਪੜ ’ਚ ਲੰਮੇ ਸਮੇਂ ਤੋਂ ਗੰਦੇ ਪਾਣੀ ਅਤੇ ਕੂੜੇ ਦੇ ਢੇਰ ਇਕੱਠੇ ਹੋਣ ਕਾਰਨ ਆਲੇ-ਦੁਆਲੇ ਦਾ ਮਾਹੌਲ ਬਦਬੂਦਾਰ ਹੋ ਗਿਆ ਸੀ। ਦੂਸ਼ਿਤ ਪਾਣੀ ਅਤੇ ਸੜਾਂਦ ਕਾਰਨ ਨੇੜਲੇ ਘਰਾਂ ’ਚ ਰਹਿੰਦੇ ਲੋਕਾਂ ਲਈ ਸਾਹ ਲੈਣਾ ਵੀ ਮੁਸ਼ਕਿਲ ਸੀ। ਗਰਮੀਆਂ ’ ਚ ਮੱਖੀਆਂ-ਮੱਛਰਾਂ ਦਾ ਪ੍ਰਕੋਪ ਵੱਧ ਜਾਂਦਾ ਸੀ। ਜਿਸ ਕਾਰਨ ਆਸ ਪਾਸ ਦੇ ਘਰਾਂ ਵਿਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਸੀ। ਸਫ਼ਾਈ ਉਪਰੰਤ ਛੱਪੜ ਦੀ ਸ਼ਕਲ ਹੀ ਬਦਲ ਗਈ ਹੈ। ਹੁਣ ਆਸ-ਪਾਸ ਦੇ ਵਾਸੀਆਂ ਨੇ ਰਾਹਤ ਦਾ ਸਾਹ ਲਿਆ ਹੈ। ਉਨ੍ਹਾਂ ਸਬੰਧਿਤ ਬੀਈਪੀਓ ਰੁਪਿੰਦਰ ਸਿੰਘ, ਮਹਿਲਾ ਸਰਪੰਚ ਲੱਖਵਿੰਦਰ ਕੌਰ , ਆਗੂ ਜਸਵਿੰਦਰ ਸਿੰਘ, ਗੁਲਾਬ ਸਿੰਘ ਧੰਨਵਾਦ ਕੀਤਾ ਹੈ। ਭਾਵੇਂਕਿ ਇਸ ਤੋਂ ਪਹਿਲਾ ਕਾਂਗਰਸ ਸਰਕਾਰ ਵਿਚ ਇਸ ਛੱਪੜ ਨੂੰ ਜਲ ਤਲਾਬ ਦਾ ਰੂਪ ਦਿੱਤਾ ਗਿਆ ਹੈ। ਸਰਪੰਚ ਲਖਵਿੰਦਰ ਕੌਰ ਅਤੇ ਮੈਂਬਰ ਗੁਲਾਬ ਸਿੰਘ ਨੇ ਕਿਹਾ ਕਿ ਪਿੰਡ ਦੀ ਸਾਫ਼-ਸਫਾਈ ਅਤੇ ਸਿਹਤਮੰਦ ਮਾਹੌਲ ਪੰਚਾਇਤ ਦੀ ਮੁੱਖ ਪਹਿਲ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਛੱਪੜ ਦੀ ਨਿਯਮਤ ਸਫ਼ਾਈ ਕਰਵਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਦੁਬਾਰਾ ਇਸ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਗੰਦ ਮਲਮੂਤਰ ਵਾਲਾ ਪਾਣੀ ਕੱਢਣ ਲਈ ਪਾਈਪ ਅਤੇ ਮੋਟਰ ਦਾ ਪ੍ਰਬੰਧ ਕੀਤਾ ਗਿਆ ਹੈ, ਇਸ ਛੱਪੜ ਵਿਚ ਜਲਦ ਸਾਫ ਪਾਣੀ ਪਾਉਣ ਲਈ ਪਾਈਪ ਲਾਈਨ ਪਾਈ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਦੇ ਸੰਘਰਸ਼ ਦੇ ਸਮਰਥਨ ’ਚ ਮਹਿਰਾਜ ’ਚ ਓ.ਪੀ.ਡੀ. ਬੰਦ ਅਗਲੀ ਖ਼ਬਰ ਬੀ.ਸੀ.ਏ ਸਮੈਸਟਰ ਛੇਵਾਂ ਦੇ ਨਤੀਜਿਆਂ ਵਿਚ ਡੀ.ਏ.ਵੀ. ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24