24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

273 ਗ੍ਰਾਮ ਚਿੱਟਾ ਬਰਾਮਦ, 5 ਕਾਬੂ

ਮਾਨਸਾ/ਬੁਢਲਾਡਾ, 24 ਅਗਸਤ (ਵਿ. ਪ੍ਰਤੀ/ਪ.

Ad Position 21
No active advertisement
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਿਕੰਦਰ ਸਿੰਘ ਚੀਮਾ।ਤਸਵੀਰ : ਟੋਨੀ ਬੁਢਲਾਡਾ 25-08-2026
ਮਾਨਸਾ/ਬੁਢਲਾਡਾ, 24 ਅਗਸਤ (ਵਿ.ਪ੍ਰਤੀ/ਪ.ਪ.)- ਸੀ.ਆਈ.ਏ. ਸਟਾਫ਼ ਮਾਨਸਾ ਪੁਲਿਸ ਨੇ ਸਤਿਗੁਰ ਸਿੰਘ ਵਾਸੀ ਗੰਢੂ ਖ਼ੁਰਦ ਤੋਂ 260 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਡੀ.ਐਸ.ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸਤਿਗੁਰ ਸਿੰਘ ਪਿੰਡ ਦੇ ਸ਼ਮਸ਼ਾਨਘਾਟ ਕੋਲ ਚਿੱਟਾ ਵੇਚਣ ਲਈ ਕਿਸੇ ਦੀ ਉਡੀਕ ਕਰ ਰਿਹਾ ਸੀ, ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ 260 ਗਰਾਮ ਚਿੱਟੇ ਸਮੇਤ ਮੋਟਰਸਾਈਕਲ ਬਰਾਮਦ ਕਰ ਲਿਆ। ਡੀ.ਐਸ.ਪੀ. ਨੇ ਦੱਸਿਆ ਕਿ ਉਸ ਖ਼ਿਲਾਫ਼ ਥਾਣਾ ਬੋਹਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਸੀ.ਆਈ.ਏ. ਸਟਾਫ਼ ਨੇ ਗੋਰਾ ਸਿੰਘ, ਸਤਿਗੁਰ ਸਿੰਘ ਤੇ ਅਮਨਦੀਪ ਕੌਰ ਵਾਸੀ ਚੋਟੀਆਂ ਤੋਂ 8 ਗ੍ਰਾਮ ਅਤੇ ਥਾਣਾ ਸਦਰ ਮਾਨਸਾ ਪੁਲਿਸ ਨੇ ਬਲਜਿੰਦਰ ਸਿੰਘ ਵਾਸੀ ਠੂਠਿਆਂਵਾਲੀ ਤੋਂ 5 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਉਕਤ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਵਿਖੇ ਵਾਟਰ ਕੂਲਰ ਲਗਾਇਆ ਅਗਲੀ ਖ਼ਬਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਿੱਜੀ ਸਕੂਲ ਵੀ ਪਹਿਲ ਕਰਨ-ਜਥੇਦਾਰ ਗੜਗੱਜ
Ad Position 24