ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਵਿਦਿਆਰਥੀਆਂ ਨੇ ਵੂਫਰ ਗੇਮ ਜ਼ੋਨ ਵਿਖੇ ਖੂਬ ਆਨੰਦ ਮਾਣਿਆ
ਸੀਂਗੋ ਮੰਡੀ, 22 ਅਗਸਤ (ਪ੍ਰਿੰਸ ਗਰਗ)- ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਵਿਦਿਆਰਥੀਆਂ ਲਈ ਸਕੂਲ ਮੈਨੇਜਮੈਂਟ ਵਲੋਂ ਵੂਫਰ ਗੇਮ ਜ਼ੋਨ, ਭੁੱਚੋ ਬਠਿੰਡਾ ਵਿਖੇ ਇਕ ਮਨੋਰੰਜਕ ਅਤੇ ਯਾਦਗਾਰ ਟ੍ਰਿਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਗੇਮਾਂ ਅਤੇ ਮਨੋਰੰਜਕ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ।
ਗੇਮ ਜੋਨ ਦਾ ਆਨੰਦ ਮਾਣਦੇ ਹੋਏ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਵਿਦਿਆਰਥੀ। ਤਸਵੀਰ: ਪ੍ਰਿੰਸ ਗਰਗ
23-08-2026