ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ 22 ਅਤੇ 23 ਅਗਸਤ ਨੂੰ ਦੋ ਦਿਨਾ ਸਿਮਰਨ ਅਭਿਆਸ ਸਮਾਗਮ
ਬਠਿੰਡਾ, 20 ਅਗਸਤ (ਅਵਤਾਰ ਸਿੰਘ ਕੈਂਥ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਅਕੱਥ ਕਥਾ ਅਤੇ ਸਿਮਰਨ ਅਭਿਆਸ ਸਮਾਗਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ 22 ਅਗਸਤ ਦਿਨ ਸ਼ਨੀਵਾਰ ਅਤੇ 23 ਅਗਸਤ ਦਿਨ ਐਤਵਾਰ ਸਵੇਰੇ ਸ਼ਾਮ ਸ੍ਰੋ. ਗੁ.
ਬਠਿੰਡਾ, 20 ਅਗਸਤ (ਅਵਤਾਰ ਸਿੰਘ ਕੈਂਥ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਅਕੱਥ ਕਥਾ ਅਤੇ ਸਿਮਰਨ ਅਭਿਆਸ ਸਮਾਗਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ 22 ਅਗਸਤ ਦਿਨ ਸ਼ਨੀਵਾਰ ਅਤੇ 23 ਅਗਸਤ ਦਿਨ ਐਤਵਾਰ ਸਵੇਰੇ ਸ਼ਾਮ ਸ੍ਰੋ. ਗੁ. ਪ੍ਰੰ. ਕਮੇਟੀ ਦੀ ਮੈਨੇਜਮੈਂਟ ਦੇ ਯੋਗ ਮਾਰਗ ਦਰਸ਼ਨ ਹੇਠ ਪੰਥਕ ਤਾਲਮੇਲ ਕਮੇਟੀ ਵਲੋਂ ਬਠਿੰਡਾ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ ਵਿਚ ਭਾਈ ਲਖਵੀਰ ਸਿੰਘ ਫਰੀਦਕੋਟ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿਚ ਮਨੁੱਖਾ ਜਨਮ ਮਨੋਰਥ ਸਬੰਧੀ ਵਿਚਾਰਾਂ ਦੀ ਸਾਂਝ ਗੁਰਬਾਣੀ ਦੇ ਆਸ਼ੇ ਮੁਤਾਬਿਕ ਸੰਗਤਾਂ ਨਾਲ ਸਾਂਝ ਪਾਉਣਗੇ ਅਤੇ ਗੁਰਮੰਤਰ ਦਾ ਸਿਮਰਨ ਅਭਿਆਸ ਦ੍ਰਿੜ੍ਹ ਕਰਵਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਦੇ ਪ੍ਰਮੁੱਖ ਮੈਂਬਰਾਂ ਵਲੋਂ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਜਸਵੀਰ ਸਿੰਘ ਗਰੇਵਾਲ, ਗੁਰਦਰਸ਼ਨ ਸਿੰਘ ਅਕਾਲੀ, ਆਤਮਾ ਸਿੰਘ ਚਹਿਲ, ਬਲਵੰਤ ਸਿੰਘ ਬੰਤੀ, ਗੁਰਬਿੰਦਰ ਸਿੰਘ ਬਰਾੜ, ਗੁਰਤੇਜ ਸਿੰਘ ਰਾਗੀ, ਗੁਰਦੀਪ ਸਿੰਘ ਮਕੈਨਿਕ, ਬਿਕਰਮ ਸਿੰਘ ਧਿੰਗੜ, ਮੱਘਰ ਸਿੰਘ ਮਾਡਲ ਟਾਊਨ, ਹਰਫੂਲ ਸਿੰਘ ਖਾਲਸਾ, ਸਿਮਰਨਜੋਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ ਕੇ.ਕੇ. ਮੈਡੀਕਲ, ਹਾਕਮ ਸਿੰਘ, ਸੁਖਜੀਤ ਸਿੰਘ ਡਾਲਾ, ਬਲਵੰਤ ਸਿੰਘ, ਹਰਦੀਪਕ ਸਿੰਘ, ਚਰਨਜੀਤ ਸਿੰਘ ਖਿਆਲੀਵਾਲਾ, ਸੂਬੇਦਾਰ ਜੁਗਰਾਜ ਸਿੰਘ, ਗੁਰਭਗਤ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।