ਮਾਲਵਾ ਜ਼ੋਨ ਪ੍ਰਾਈਵੇਟ ਬੱਸ ਆਪੇ੍ਟਰ ਐਸੋਸੀਏਸ਼ਨ ਵਲੋਂ ਬੰਦ ਦੀ ਹਮਾਇਤ, ਨਹੀਂ ਚੱਲਣਗੀਆਂ ਬੱਸਾਂ
ਬਠਿੰਡਾ, 20 ਅਗਸਤ (ਸੱਤਪਾਲ ਸਿੰਘ ਸਿਵੀਆਂ)-ਮਾਲਵਾ ਜੋਨ ਪ੍ਰਾਈਵੇਟ ਬੱਸ ਆਪੇ੍ਰਟਰ ਐਸੋਸੀਏਸ਼ਨ ਬਠਿੰਡਾ ਨੇ ਅੱਜ ਕੌਮੀ ਇਨਸਾਫ਼ ਮੋਰਚਾ ਦੇ ਸੱਦੇ ਤਹਿਤ ਹੋਣ ਵਾਲੇ ‘ਪੰਜਾਬ ਬੰਦ’ ਦੀ ਹਮਾਇਤ ਕਰਨ ਦਾ ਐਲਾਨ ਕਰਦਿਆਂ ਆਪਣੀਆਂ ਬੱਸਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਬਠਿੰਡਾ ਸਮੇਤ ਮਾਲਵਾ ਖੇਤਰ ਵਿਚ ਇਸ ਐਸੋਸੀਏਸ਼ਨ ਨਾਲ ਜੁੜੀਆਂ ਬੱਸਾਂ ਨਹੀਂ ਚੱਲਣਗੀਆਂ।
ਬਠਿੰਡਾ, 20 ਅਗਸਤ (ਸੱਤਪਾਲ ਸਿੰਘ ਸਿਵੀਆਂ)-ਮਾਲਵਾ ਜੋਨ ਪ੍ਰਾਈਵੇਟ ਬੱਸ ਆਪੇ੍ਰਟਰ ਐਸੋਸੀਏਸ਼ਨ ਬਠਿੰਡਾ ਨੇ ਅੱਜ ਕੌਮੀ ਇਨਸਾਫ਼ ਮੋਰਚਾ ਦੇ ਸੱਦੇ ਤਹਿਤ ਹੋਣ ਵਾਲੇ ‘ਪੰਜਾਬ ਬੰਦ’ ਦੀ ਹਮਾਇਤ ਕਰਨ ਦਾ ਐਲਾਨ ਕਰਦਿਆਂ ਆਪਣੀਆਂ ਬੱਸਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਬਠਿੰਡਾ ਸਮੇਤ ਮਾਲਵਾ ਖੇਤਰ ਵਿਚ ਇਸ ਐਸੋਸੀਏਸ਼ਨ ਨਾਲ ਜੁੜੀਆਂ ਬੱਸਾਂ ਨਹੀਂ ਚੱਲਣਗੀਆਂ। ਐਸੋਸੀਏਸ਼ਨ ਦੇ ਕਨਵੀਨਰ ਬਲਤੇਜ ਸਿੰਘ ਵਾਂਦਰ ਅਤੇ ਉੱਘੇ ਟਰਾਂਸਪੋਰਟਰ ਨੰਬਰਦਾਰ ਖੁਸ਼ਵੰਤ ਸਿੰਘ ਜੀਦਾ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦਾ ਪੂਰਨ ਸਮਰਥਨ ਕਰਦੀ ਹੈ, ਜਿਸ ਤਹਿਤ ਐਸੋਸੀਏਸ਼ਨ ਨੇ ਬੰਦ ਦੌਰਾਨ ਆਪਣੀਆਂ ਬੱਸਾਂ ਦੀਆਂ ਸੇਵਾਵਾਂ ਮੁਅੱਤਲ ਰੱਖਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਬੱਸਾਂ ਨਾ ਚੱਲਣ ਕਰਕੇ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਉਨ੍ਹਾਂ ਦੀ ਐਸੋਸੀਏਸ਼ਨ ਉੱਕਤ ਸੱਦੇ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਨਾਲ ਜੁੜੇ ਹੋਰ ਲੋਕ ਮੁੱਦਿਆਂ ਦੇ ਹੱਕ ਵਿਚ ਪੰਜਾਬ ਦੇ ਲੋਕਾਂ ਅਤੇ ਸਬੰਧਿਤ ਜਥੇਬੰਦੀਆਂ ਦੇ ਨਾਲ ਖੜੀ ਹੈ। ਬਲਤੇਜ ਸਿੰਘ ਵਾਂਦਰ ਅਤੇ ਖੁਸ਼ਵੰਤ ਸਿੰਘ ਜੀਦਾ ਨੇ ਕਿਹਾ ਕਿ ਬੰਦ ਤੋਂ ਅਗਲੇ ਦਿਨ ਐਸੋਸੀਏਸ਼ਨ ਨਾਲ ਜੁੜੀਆਂ ਬੱਸਾਂ ਪਹਿਲਾਂ ਵਾਂਗ ਆਪਣੇ ਤੈਅ ਰੂਟਾਂ ’ਤੇ ਚੱਲਣਗੀਆਂ।