ਸ਼ਹਿਰ ਦੀ ਦਾਣਾ ਮੰਡੀ ’ਚੋਂ ਨੌਜਵਾਨ ਦੀ ਲਾਸ਼ ਮਿਲੀ
ਬਠਿੰਡਾ, 20 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਦਾਣਾ ਮੰਡੀ ਦੇ ਸ਼ੈੱਡ ਹੇਠਾਂ ਇਕ ਨੌਜਵਾਨ ਮ੍ਰਿਤਕ ਪਿਆ ਹੈ, ਬਾਰੇ ਸੂਚਨਾ ਮਿਲਦੇ ਸਾਰ ਹੀ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਸੰਦੀਪ ਗਿੱਲ ਸਹਾਰਾ ਐਂਬੂਲੈਂਸ ਟੀਮ ਲੈ ਕੇ ਦਾਣਾ ਮੰਡੀ ਵਾਲੀ ਥਾਂ ’ਤੇ ਪਹੁੰਚੀ। ਉੱਥੇ ਇਕ ਨੌਜਵਾਨ ਮ੍ਰਿਤਕ ਪਿਆ ਮਿਲਿਆ।
ਬਠਿੰਡਾ, 20 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਦਾਣਾ ਮੰਡੀ ਦੇ ਸ਼ੈੱਡ ਹੇਠਾਂ ਇਕ ਨੌਜਵਾਨ ਮ੍ਰਿਤਕ ਪਿਆ ਹੈ, ਬਾਰੇ ਸੂਚਨਾ ਮਿਲਦੇ ਸਾਰ ਹੀ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਸੰਦੀਪ ਗਿੱਲ ਸਹਾਰਾ ਐਂਬੂਲੈਂਸ ਟੀਮ ਲੈ ਕੇ ਦਾਣਾ ਮੰਡੀ ਵਾਲੀ ਥਾਂ ’ਤੇ ਪਹੁੰਚੀ। ਉੱਥੇ ਇਕ ਨੌਜਵਾਨ ਮ੍ਰਿਤਕ ਪਿਆ ਮਿਲਿਆ। ਸਹਾਰਾ ਟੀਮ ਨੇ ਸਿਵਲ ਹਸਪਤਾਲ ਪੁਲਿਸ ਚੌਕੀ ਅਧੀਨ ਕੋਤਵਾਲੀ ਥਾਣੇ ਨੂੰ ਸੂਚਿਤ ਕੀਤਾ। ਸਿਵਲ ਹਸਪਤਾਲ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਬੇਅੰਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਮ੍ਰਿਤਕ ਦੀ ਜਾਂਚ ਕਰਨ ’ਤੇ, ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ ਜੋ ਨੌਜਵਾਨ ਦੀ ਪਹਿਚਾਣ ਕਰਨ ਵਿਚ ਮੱਦਦ ਕਰ ਸਕਦਾ। ਸਹਾਰਾ ਟੀਮ ਨੇ ਨੇੜਲੇ ਲੋਕਾਂ ਤੋਂ ਮ੍ਰਿਤਕ ਦੀ ਪਛਾਣ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਅਸਫ਼ਲ ਰਹੀਆਂ। ਪੁਲਿਸ ਕਾਰਵਾਈ ਤੋਂ ਬਾਅਦ, ਸਹਾਰਾ ਟੀਮ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਲੈ ਗਈ। ਸਹਾਰਾ ਮੈਂਬਰ ਸੰਦੀਪ ਗਿੱਲ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।