21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਦਿੱਤਾ ਧਰਨਾ

ਤਲਵੰਡੀ ਸਾਬੋ, 20 ਅਗਸਤ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਚਰਜ਼ ਐਸੋਸੀਏਸ਼ਨ (ਪੁਟਾ) ਦੇ ਸੱਦੇ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਅਧਿਆਪਕਾਂ ਦੀ ਤਰੱਕੀ ’ਚ ਬੇਵਜ੍ਹਾ ਰੁਕਾਵਟਾਂ ਪੈਦਾ ਕਰਨ ਦੇ ਰੋਸ ਵਜੋਂ ਅੱਜ ਧਰਨਾ ਦਿੰਦਿਆਂ ਆਪਣੀਆਂ ਮੰਗਾਂ ਲਈ ਨਾਅਰੇਬਾਜ਼ੀ ਕੀਤੀ। ਕੈਂਪਸ ਅਧਿਆਪਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਕਿ ਤਲਵੰਡੀ ਸਾਬੋ ਕੈਂਪਸ ਦੇ ਪੁਟਾ ਮੈਂਬਰਾਂ ਡਾ.

Ad Position 21
No active advertisement
ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਗੁਰੂ ਕਾਸ਼ੀ ਕੈਂਪਸ ਦੇ ਅਧਿਆਪਕ ਸਾਹਿਬਾਨ। 21-08-2026
ਤਲਵੰਡੀ ਸਾਬੋ, 20 ਅਗਸਤ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਚਰਜ਼ ਐਸੋਸੀਏਸ਼ਨ (ਪੁਟਾ) ਦੇ ਸੱਦੇ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਅਧਿਆਪਕਾਂ ਦੀ ਤਰੱਕੀ ’ਚ ਬੇਵਜ੍ਹਾ ਰੁਕਾਵਟਾਂ ਪੈਦਾ ਕਰਨ ਦੇ ਰੋਸ ਵਜੋਂ ਅੱਜ ਧਰਨਾ ਦਿੰਦਿਆਂ ਆਪਣੀਆਂ ਮੰਗਾਂ ਲਈ ਨਾਅਰੇਬਾਜ਼ੀ ਕੀਤੀ। ਕੈਂਪਸ ਅਧਿਆਪਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਕਿ ਤਲਵੰਡੀ ਸਾਬੋ ਕੈਂਪਸ ਦੇ ਪੁਟਾ ਮੈਂਬਰਾਂ ਡਾ.ਜਗਤਾਰ ਸਿੰਘ ਅਤੇ ਡਾ.ਜਗਦੀਪ ਸਿੰਘ ਦੀ ਅਗਵਾਈ ਹੇਠ ਲਗਾਏ ਇਸ ਧਰਨੇ ‘ਚ ਸ਼ਮੂਲੀਅਤ ਦੌਰਾਨ ਅਧਿਆਪਕਾਂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰਸ਼ਾਸਨ ઠ ਯੂ.ਜੀ.ਸੀ ઠ ਵੱਲੋਂ ਨਿਰਧਾਰਿਤ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਹੀ ਨਿਯਮ ਬਣਾ ਕੇ ਅਧਿਆਪਕਾਂ ਤੇ ਥੋਪ ਰਿਹੈ ਜਿਸ ਕਰਕੇ ਅਧਿਆਪਕਾਂ ਦਾ ਕੋਈ ਵੀ ਕਸੂਰ ਨਾ ਹੋਣ ਦੇ ਬਾਵਜੂਦ ਉਨ੍ਹਾਂ ਦੀਆਂ ਸੀਨੀਆਰਤਾ ਦੋ ਸਾਲਾਂ ਤੋਂ ਪੰਜ ਸਾਲ੍ਹਾਂ ਤੱਕ ਘਟਾਈ ਜਾ ਰਹੀ ਹੈ ਜੋ ਕਿ ਸਰਾਸਰ ਧੱਕਾ ਹੈ ਤੇ ਸਮੂਹ ਅਧਿਆਪਕ ਸਾਹਿਬਾਨ ਇਸ ਦਾ ਜ਼ੋਰਦਾਰ ਵਿਰੋਧ ਕਰਦੇ ਹਨ। ਉਕਤ ਧਰਨੇ ਵਿਚ ਸੀਨੀਅਰ ਪ੍ਰੋਫੈਸਰ ਡਾ.ਹਜ਼ੂਰ ਸਿੰਘ ਅਤੇ ਡਾ.ਜਗਤਾਰ ਸਿੰਘ ਤੋਂ ਇਲਾਵਾ ਡਾ.ਲਖਵੀਰ ਸਿੰਘ, ਡਾ.ਕੈਂਡੀ ਗੋਇਲ, ਡਾ.ਮਨੋਜ ਕੁਮਾਰ, ਡਾ.ਸੰਜੀਵ ਮਹਿਤਾ, ਡਾ.ਸ ੰਦੀਪ ਰਾਣਾ, ਡਾ.ਸੁਨੀਤਾ ਰਾਣੀ, ਡਾ.ਸੁਮੀਤ ਕੌਰ, ਡਾ.ਬਲਜਿੰਦਰ ਕੌਰ, ਡਾ.ਭਾਵਨਾ ਸ਼ਰਮਾ, ਡਾ.ਸ਼ਰੂਤੀ ਤੋਂ ਇਲਾਵਾ ਹੋਰ ਕਈ ਅਧਿਆਪਕ ਸਾਹਿਬਾਨ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੀ ਦਾਣਾ ਮੰਡੀ ’ਚੋਂ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਅਲਟ੍ਰਾਟੈਕ ਸੀਮਿੰਟ ਦੇ ਵਰਕਰਾਂ ਵਲੋਂ ਲਗਾਤਾਰ ਦੂਜੇ ਦਿਨ ਵੀ ਮੇਨ ਗੇਟ ’ਤੇ ਰੋਸ ਰੈਲੀ ਦੌਰਾਨ ਮੈਨੇਜਮੈਂਟ ਖ਼ਿਲਾਫ਼ ਨਾਅਰੇਬ...
Ad Position 24