19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪਿੰਡ ਤੰਗਰਾਲੀ ਵਿਖੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਵੀਡੀਓ ਹੋਇਆ ਵਾਇਰਲ ਪੁਲਿਸ ਮਾਮਲੇ ਦੀ ਜਾਂਚ ‘ ਚ ਜੁਟੀ

ਤਲਵੰਡੀ ਸਾਬੋ, 19 ਅਗਸਤ (ਰਣਜੀਤ ਸਿੰਘ ਰਾਜੂ)- ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਤੰਗਰਾਲੀ ਵਿਖੇ ਟਾਈਲਾਂ ਦੀ ਫ਼ੈਕਟਰੀ ਵਿਚ ਸਮਾਨ ਉਤਾਰਨ ਗਏ ਇੱਕ ਟਰੱਕ ਚਾਲਕ ਦੀ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਬਹੁਤ ਹੀ ਬੇਰਹਿਮੀ ਨਾਲ ਕੁੱਟ ਮਾਰ ਕਰਨ ਅਤੇ ਕੁੱਟ ਮਾਰ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਅਣਮਨੁੱਖੀ ਵਰਤਾਅ ਦੀ ਸਾਹਮਣੇ ਆਈ ਘਟਨਾ ਨੇ ਸਭਨਾਂ ਨੂੰ ਝਕਝੋਰ ਕੇ ਰੱਖ ਦਿੱਤਾ ਹੈ।

Ad Position 21
No active advertisement
ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਜਸਜੋਤ ਸਿੰਘ। 20-08-2026
ਤਲਵੰਡੀ ਸਾਬੋ, 19 ਅਗਸਤ (ਰਣਜੀਤ ਸਿੰਘ ਰਾਜੂ)- ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਤੰਗਰਾਲੀ ਵਿਖੇ ਟਾਈਲਾਂ ਦੀ ਫ਼ੈਕਟਰੀ ਵਿਚ ਸਮਾਨ ਉਤਾਰਨ ਗਏ ਇੱਕ ਟਰੱਕ ਚਾਲਕ ਦੀ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਬਹੁਤ ਹੀ ਬੇਰਹਿਮੀ ਨਾਲ ਕੁੱਟ ਮਾਰ ਕਰਨ ਅਤੇ ਕੁੱਟ ਮਾਰ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਅਣਮਨੁੱਖੀ ਵਰਤਾਅ ਦੀ ਸਾਹਮਣੇ ਆਈ ਘਟਨਾ ਨੇ ਸਭਨਾਂ ਨੂੰ ਝਕਝੋਰ ਕੇ ਰੱਖ ਦਿੱਤਾ ਹੈ। ਓਥੇ ਤਲਵੰਡੀ ਸਾਬੋ ਪੁਲਿਸ ਫਿਲਹਾਲ ਇਸ ਸੰਗੀਨ ਮਸਲੇ ਤੇ ਕਾਰਵਾਈ ਦੇ ਨਾਂ ਤੇ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ।ਜਾਣਕਾਰੀ ਅਨੁਸਾਰ ਸਤਵੀਰ ਸਿੰਘ ਜੋ ਕਿ ਟਰੱਕ ਤੇ ਕੰਮ ਕਰਦਾ ਹੈ ਟਰੱਕ ਰਾਹੀਂ ਕੁਝ ਸਮਾਨ ਪਿੰਡ ਤੰਗਰਾਲੀ ਵਿਖੇ ਟਾਈਲਾਂ ਦੀ ਫ਼ੈਕਟਰੀ ਵਿਚ ਛੱਡਣ ਗਿਆ ਸੀ ਤਾਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਲੋਕਾਂ ਨੇ ਉਥੇ ਪੁੱਜ ਕੇ ਉਸ ਦੀ ਰਾਡਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਹਮਲਾਵਰਾਂ ਐਨੇ ਬੇਖ਼ੌਫ ਸਨ ਕਿ ਉਨ੍ਹਾਂ ਨੇ ਕੁੱਟਮਾਰ ਦੀ ਵੀਡੀਓ ਵੀ ਬਣਾਈ ਜਿਸ ਦੇ ਵਾਇਰਲ ਹੋਣ ਨਾਲ ਹੁਣ ਤਰਥੱਲੀ ਮਚ ਗਈ ਹੈ। ਪਤਾ ਲੱਗਾ ਹੈ ਕਿ ਗੰਭੀਰ ਜ਼ਖ਼ਮੀ ਹਾਲਤ ਵਿਚ ਸਤਬੀਰ ਸਿੰਘ ਨੂੰ ਤਲਵੰਡੀ ਸਾਬੋ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ,ਓਧਰ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਤਲਵੰਡੀ ਸਾਬੋ ਪੁਲਿਸ ਵੀ ਹਰਕਤ ਵਿਚ ਆ ਗਈ ਹੈ।ਮਾਮਲੇ ਸਬੰਧੀ ਗੱਲ ਕਰਦਿਆਂ ਜਸਜੋਯਤ ਸਿੰਘ ਡੀ.ਐਸ.ਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਸਤਬੀਰ ਸਿੰਘ ਦੀ 17 ਅਗਸਤ ਨੂੰ ਕੁਝ ਲੋਕਾਂ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁੱਟਮਾਰ ਕੀਤੀ ਗਈ ਹੈ। ਡਾਕਟਰਾਂ ਮੁਤਾਬਿਕ ਜ਼ਖ਼ਮੀ ਅਜੇ ਬਿਆਨ ਦੇਣ ਦੇ ਕਾਬਿਲ ਨਹੀਂ ਹੈ ਪਰ ਅਸੀਂ ਆਪਣੇ ਪੱਧਰ ‘ਤੇ ਜਾਂਚ ਆਰੰਭ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਾਂ ਮਨਸਾ ਦੇਵੀ ਕੀਰਤਨ ਮੰਡਲੀ ਮਹਿਰਾਜ ਵਲੋਂ 22ਵੀਂ ਸਾਲਾਨਾ ਸ਼ੋਭਾ ਯਾਤਰਾ ਅਗਲੀ ਖ਼ਬਰ ਕੋਆਪ੍ਰੇਟਿਵ ਸੁਸਾਇਟੀ ਤਲਵੰਡੀ ਸਾਬੋ ਦੀ ਚੋਣ ਨੂੰ ਸੱਤਾ ਧਿਰ ਨੇ ਬਣਾਇਆ ‘ਵੱਕਾਰ’ ਦਾ ਸਵਾਲ
Ad Position 24