19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਰਾਮਪੁਰਾ ਫੂਲ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਕਾਰਨ ਰਾਹਗੀਰ ਹੋ ਰਹੇ ਪ੍ਰੇਸ਼ਾਨ

ਰਾਮਪੁਰਾ ਫੂਲ, 19 ਅਗਸਤ (ਹੇਮੰਤ ਕੁਮਾਰ ਸ਼ਰਮਾ)-ਸਥਾਨਕ ਸ਼ਹਿਰ ਵਿਚ ਖਸਤਾ ਹਾਲ ਸੜਕਾਂ ਕਾਰਨ ਜਿੱਥੇ ਰੋਜ਼ਾਨਾ ਲੰਘਣ ਵਾਲੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਉੱਥੇ ਹੀ ਹਲਕਾ ਵਿਧਾਇਕ ਬਲਕਾਰ ਸਿੱਧੂ ਵਲੋਂ ਹਲਕੇ ਦੇ ਨਾਲ-ਨਾਲ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੇ ਕੀਤੇ ਵਾਅਦਿਆਂ ’ਤੇ ਸ਼ਹਿਰ ਨਿਵਾਸੀਆਂ ਵਲੋਂ ਉਂਗਲ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੀ ਪਟਿਆਲਾ ਮੰਡੀ ਦੀਆਂ ਸੜਕਾਂ ਥਾਂ-ਥਾਂ ਤੋਂ ਟੁੱਟ ਚੁੱਕੀਆਂ ਹਨ।

Ad Position 21
No active advertisement
ਅਜੀਤ ਡੈਸਕ 20-08-2026
ਰਾਮਪੁਰਾ ਫੂਲ, 19 ਅਗਸਤ (ਹੇਮੰਤ ਕੁਮਾਰ ਸ਼ਰਮਾ)-ਸਥਾਨਕ ਸ਼ਹਿਰ ਵਿਚ ਖਸਤਾ ਹਾਲ ਸੜਕਾਂ ਕਾਰਨ ਜਿੱਥੇ ਰੋਜ਼ਾਨਾ ਲੰਘਣ ਵਾਲੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਉੱਥੇ ਹੀ ਹਲਕਾ ਵਿਧਾਇਕ ਬਲਕਾਰ ਸਿੱਧੂ ਵਲੋਂ ਹਲਕੇ ਦੇ ਨਾਲ-ਨਾਲ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੇ ਕੀਤੇ ਵਾਅਦਿਆਂ ’ਤੇ ਸ਼ਹਿਰ ਨਿਵਾਸੀਆਂ ਵਲੋਂ ਉਂਗਲ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੀ ਪਟਿਆਲਾ ਮੰਡੀ ਦੀਆਂ ਸੜਕਾਂ ਥਾਂ-ਥਾਂ ਤੋਂ ਟੁੱਟ ਚੁੱਕੀਆਂ ਹਨ। ਸੜਕਾਂ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਇਹ ਟੋਇਆ ਵਿਚ ਤਬਦੀਲ ਹੋ ਗਈਆਂ ਹਨ ਜਿਸ ਕਾਰਨ ਮੀਹਾਂ ਦੌਰਾਨ ਜਲਦੀ ਸ਼ਹਿਰ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਅਤੇ ਟੋਇਆ ’ਚ ਖੜਾ ਪਾਣੀ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਜਾਂਦਾ ਹੈ। ਸ਼ਹਿਰ ਦੇ ਰੇਲਵੇ ਰੋਡ ਤੋਂ ਲੈ ਕੇ ਪਿੰਡ ਰਾਮਪੁਰਾ ਨੂੰ ਜਾਂਦੀ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ। ਬੱਸ ਸਟੈਂਡ ਤੋਂ ਟੀ ਪੁਆਇੰਟ ਨੂੰ ਜਾਂਦੀ ਸੜਕ ਵੀ ਖਸਤਾ ਹਾਲਤ ਵਿਚ ਹੈ, ਜਿੱਥੇ ਰੋਜ਼ਾਨਾ ਹੀ ਰਾਹਗੀਰਾਂ ਨੂੰ ਲੰਘਣ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਗਾਂਧੀ ਨਗਰ ਤੋਂ ਲੈ ਕੇ ਗਿੱਲ ਫਾਟਕਾਂ ਤੱਕ ਸੜਕ ਤਾਂ ਲੰਬੇ ਸਮੇਂ ਤੋਂ ਖਸਤਾ ਹਾਲ ਵਿਚ ਹੈ ਇਸ ਸੜਕ ਨੂੰ ਬਣਾਉਣ ਲਈ ਵੀ ਸ਼ਹਿਰ ਵਾਸੀਆਂ ਅਤੇ ਮੁਹੱਲਾ ਵਾਸੀਆਂ ਵਲੋਂ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਨੂੰ ਗੁਹਾਰ ਲਗਾ ਚੁੱਕੇ ਹਨ ਪਰ ਹਾਲੇ ਤੱਕ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਜ਼ਿਕਰਯੋਗ ਹੈ ਸੱਤਾਧਿਰ ਨਾਲ ਸਬੰਧਿਤ ਹਲਕੇ ਦੇ ਦੋ ਚੇਅਰਮੈਨ ਸੋਸ਼ਲ ਮੀਡੀਆ ਰਾਹੀ ਵਿਧਾਨ ਸਭਾ 2027 ਦੀਆਂ ਚੋਣਾਂ ਵਿਚ ਆਪੋ ਆਪਣੀ ਟਿਕਟ ਦੀਆਂ ਦਾਅਵੇਦਾਰੀਆਂ ਤਾਂ ਠੋਕ ਰਹੇ ਹਨ ਪਰ ਸ਼ਹਿਰ ਵਿਚ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਆਪਣੀਆਂ ਅੱਖਾਂ ਬੰਦ ਕਰੀ ਬੈਠੇ ਹਨ। ਇੱਥੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂ ਵੀ ਸ਼ਹਿਰ ਨਿਵਾਸੀਆਂ ਦੀਆਂ ਮੰਗਾਂ ਨੂੰ ਬੇਧਿਆਨ ਕਰਕੇ ਵੱਟੀ ਚੁੱਪ ਵੀ ਕਈ ਸਵਾਲ ਖੜੇ ਕਰ ਰਹੀ ਹੈ ਜਾਂ ਫਿਰ 2027 ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਇੰਤਜ਼ਾਰ ਵਿਚ ਉਤਰ ਕਾਟੋ ਮੈਂ ਚੜਾ ਵਾਲੀ ਸਥਿਤੀ ਦਾ ਇੰਤਜ਼ਾਰ ਕਰ ਰਹੇ ਹਨ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਨੇ ਵਿਕਾਸ ਨੂੰ ਤਰਜੀਹ ਦੇਣੀ ਹੈ ਜਾਂ ਫਿਰ ਲਾਰੇ ਲੱਪੇ ਲਗਾ ਜਜ਼ਬਾਤੀ ਭਾਸ਼ਣ ਸੁਣਾ ਕੇ ਸਮਾਂ ਲੰਘਾਉਣ ਵਾਲੇ ਲੀਡਰਾਂ ਦਾ ਸਾਥ ਦੇਣਾ ਹੈ। ਹਲਕਾ ਰਾਮਪੁਰਾ ਫੂਲ ’ਚ ਬਣੀ ਇਸ ਸਥਿਤੀ ਦਾ ਕੁਝ ਕੁ ਮਹੀਨਿਆਂ ਤੱਕ ਸਾਫ਼ ਪਤਾ ਲੱਗਣ ਦੇ ਆਸਾਰ ਨਜ਼ਰ ਆ ਹਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਜੀਦਾ (ਬਠਿੰਡਾ) ਵਿਖੇ ਨਿਉਰ ਮਾਈਨਰ ਦੇ ਨਹਿਰੀ ਮੋਘੇ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਵਿਦਿਆਰਥੀ ਕੌਂਸਲ ਦਾ ਗਠਨ
Ad Position 24