18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਅਗਰਸੈਨ ਮਹਾਰਾਜਾ ਦੀ ਮੂਰਤੀ ਦਾ ਇਸ਼ਨਾਨ ਕਰਾਇਆ

ਬਠਿੰਡਾ, 18 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਅਗਰਵਾਲ ਏਕਤਾ ਸਭਾ ਵਲੋਂ ਅਗਰਸੈਨ ਮਹਾਰਾਜ ਦੀ ਮੂਰਤੀ ਦਾ ਇਸ਼ਨਾਨ ਪਾਣੀ ਨਾਲ ਕਰਨ ਉਪਰੰਤ ਮਾਲਾਵਾਂ ਚੜ੍ਹਾਉਣ ਅਤੇ ਪ੍ਰਸ਼ਾਦ ਵੰਡਣ ਦਾ ਪ੍ਰੋਗਰਾਮ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਅਗਰਵਾਲ ਭਰਾ ਅਗਰਸੈਨ ਪਾਰਕ ਸਥਿਤ ਅਗਰਸੈਨ ਸਮਾਰਕ ਵਿਖੇ ਇਕੱਠੇ ਹੋਏ ਅਤੇ ਰਸਮਾਂ ਨਿਭਾਈਆਂ ਅਤੇ ਅਗਰਸੈਨ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਅਗਰਵਾਲ ਏਕਤਾ ਸਭਾ ਮੈਂਬਰਾਂ ਨੇ ਮੂਰਤੀ ਦਾ ਇਸ਼ਨਾਨ ਕਰਨ ਉਪਰੰਤ ਯਾਦਗਾਰੀ ਤਸਵੀਰ। 19-08-2026
ਬਠਿੰਡਾ, 18 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਅਗਰਵਾਲ ਏਕਤਾ ਸਭਾ ਵਲੋਂ ਅਗਰਸੈਨ ਮਹਾਰਾਜ ਦੀ ਮੂਰਤੀ ਦਾ ਇਸ਼ਨਾਨ ਪਾਣੀ ਨਾਲ ਕਰਨ ਉਪਰੰਤ ਮਾਲਾਵਾਂ ਚੜ੍ਹਾਉਣ ਅਤੇ ਪ੍ਰਸ਼ਾਦ ਵੰਡਣ ਦਾ ਪ੍ਰੋਗਰਾਮ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਅਗਰਵਾਲ ਭਰਾ ਅਗਰਸੈਨ ਪਾਰਕ ਸਥਿਤ ਅਗਰਸੈਨ ਸਮਾਰਕ ਵਿਖੇ ਇਕੱਠੇ ਹੋਏ ਅਤੇ ਰਸਮਾਂ ਨਿਭਾਈਆਂ ਅਤੇ ਅਗਰਸੈਨ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮਾਗਮ ਦੌਰਾਨ ਮੌਜੂਦ ਅਗਰਵਾਲ ਭਰਾ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਸਨ। ਪ੍ਰੋਗਰਾਮ ਤੋਂ ਬਾਅਦ ਅਗਰਵਾਲ ਏਕਤਾ ਸਭਾ ਅਤੇ ਸਮੁੱਚੇ ਤੌਰ ’ਤੇ ਸਮਾਜ ਨੂੰ ਮਜ਼ਬੂਤ ਅਤੇ ਸੰਗਠਿਤ ਕਰਨ ’ਤੇ ਇੱਕ ਮਹੱਤਵਪੂਰਨ ਚਰਚਾ ਕੀਤੀ ਗਈ। ਇਸ ਗੱਲ ’ਤੇ ਖ਼ਾਸ ਜ਼ੋਰ ਦਿੱਤਾ ਗਿਆ ਕਿ ਸਭਾ ਸਮਾਜ ਦੇ ਵੱਧ ਤੋਂ ਵੱਧ ਮੈਂਬਰਾਂ ਨਾਲ ਕਿਵੇਂ ਜੁੜ ਸਕਦੀ ਹੈ, ਸਮਾਜਿਕ ਕਾਰਜਾਂ ਨੂੰ ਅੱਗੇ ਵਧਾ ਸਕਦੀ ਹੈ ਅਤੇ ਸਮਾਜ ਦੇ ਹਰ ਵਰਗ ਲਈ ਲਾਭਦਾਇਕ ਅਤੇ ਭਲਾਈ ਕਾਰਜ ਕਿਵੇਂ ਕਰ ਸਕਦੀ ਹੈ। ਸਮਾਗਮ ਵਿਚ ਸਮਾਜ ਸੇਵੀ ਵਿਜੇ ਗੋਇਲ (ਸਹਾਰਾ ਜਨ ਸੇਵਾ), ਸਭਾ ਦੇ ਪ੍ਰਧਾਨ ਪਵਨ ਸਿੰਗਲਾ, ਚੇਅਰਮੈਨ ਰਾਜਿੰਦਰ ਪਾਲ, ਜਨਰਲ ਸਕੱਤਰ ਡਾ: ਸੰਦੀਪ ਗੁਪਤਾ, ਕੈਸ਼ੀਅਰ ਤਨਸੁਖ ਰਾਏ ਗੋਇਲ, ਅਨਿਲ ਭੋਲਾ, ਅਸ਼ੋਕ ਕਾਂਸਲ, ਸੁਖਦੇਵ ਬਾਂਸਲ ਸਮੇਤ ਵੱਡੀ ਗਿਣਤੀ ਵਿਚ ਬਜ਼ੁਰਗ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਮਲੂਕਾ ਤੇ ਭਾਜਪਾ ਆਗੂਆਂ ਵਲੋਂ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਨਿੰਦਾ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਕੂਲ ਨਥਾਣਾ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਕਰਵਾਇਆ
Ad Position 24