18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਤੁੰਗਵਾਲੀ ਵਿਖੇ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼ ਕਬੱਡੀ ਨੈਸ਼ਨਲ ਅਤੇ ਕਬੱਡੀ ਸਰਕਲ ਦੇ ਹੋਏ ਬੇਹੱਦ ਫਸਵੇਂ ਮੁਕਾਬਲੇ

ਭੁੱਚੋ ਮੰਡੀ, 18 ਅਗਸਤ (ਪਰਵਿੰਦਰ ਸਿੰਘ ਜੌੜਾ)-ਪੀ. ਐਮ.

Ad Position 21
No active advertisement
ਅਜੀਤ ਡੈਸਕ 19-08-2026
ਭੁੱਚੋ ਮੰਡੀ, 18 ਅਗਸਤ (ਪਰਵਿੰਦਰ ਸਿੰਘ ਜੌੜਾ)-ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਦੀ ਦੇਖ-ਰੇਖ ਅਤੇ ਪ੍ਰਬੰਧਕ ਕਮ ਸਰਬਪੱਖੀ ਇੰਚਾਰਜ ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ ਦੀ ਅਗਵਾਈ ਵਿਚ ਚੱਲ ਰਹੀਆਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਬਲਜਿੰਦਰ ਕੌਰ ਹਲਕਾ ਸੰਗਠਨ ਇਚਾਰਜ ਭੁੱਚੋ ਆਮ ਆਦਮੀ ਪਾਰਟੀ, ਜੋਗਿੰਦਰ ਸਿੰਘ ਬਰਾੜ ਸਰਪੰਚ ਤੁੰਗਵਾਲੀ, ਜਗਸੀਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬਧੰਕ ਕਮੇਟੀ ਅਟਾਰੀ ਸਾਹਿਬ ਤੁੰਗਵਾਲੀ, ਗੁਰਮੀਤ ਸਿੰਘ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ ਨੇ ਜ਼ਿਲ੍ਹਾ ਸਕੂਲ ਖੇਡਾਂ ਦੇ ਬੈਨਰ ਵਾਲੇ ਗੁਬਾਰੇ ਛੱਡ ਕੇ ਖੇਡਾਂ ਦਾ ਆਗਾਜ਼ ਕਰਦਿਆ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਗੁਰਦੁਅਰਾ ਪ੍ਰਬੰਧਕ ਕਮੇਟੀ ਅਟਾਰੀ ਸਾਹਿਬ ਤੁੰਗਵਾਲੀ ਵਲੋਂ ਖਿਡਾਰੀਆਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕਿਆਂ ਵਿਚ ਬਠਿੰਡਾ-2 ਜ਼ੋਨ ਤੇ ਬਠਿੰਡਾ-1 ਨੇ, ਭਗਤਾ ਤੋਂ ਗੋਨਿਆਣਾ ਜ਼ੋਨ ਨੇ, ਭੁੱਚੋ ਮੰਡੀ ਤੋਂ ਤਲਵੰਡੀ ਜ਼ੋਨ ਨੇ ਅਤੇ ਮੌੜ ਨੇ ਬਠਿੰਡਾ-1 ਜ਼ੋਨ ਉੱਤੇ ਜਿੱਤ ਪ੍ਰਾਪਤ ਕੀਤੀ। ਕਬੱਡੀ ਨੈਸ਼ਨਲ ਅੰਡਰ-19 ਲੜਕਿਆਂ ਵਿਚ ਤਲਵੰਡੀ ਨੇ ਗੋਨਿਆਣਾ ਜ਼ੋਨ ਉੱਤੇ, ਮੌੜ ਨੇ ਭਗਤਾ ਜ਼ੋਨ ਉੱਤੇ, ਭੁੱਚੋ ਮੰਡੀ ਨੇ ਮੰਡੀ ਫੂਲ ਉੱਤੇ ਅਤੇ ਮੌੜ ਨੇ ਬਠਿੰਡਾ-1 ਜ਼ੋਨ ਉੱਤੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਕਨਵੀਨਰ ਵਰਿੰਦਰ ਸਿੰਘ ਲੈਕਚਰਾਰ, ਕਨਵੀਨਰ ਰਜਿੰਦਰ ਸਿੰਘ, ਕੋ-ਕਨਵੀਨਰ ਮਨਪ੍ਰੀਤ ਸਿੰਘ ਡੀਪੀਈ, ਕੋ-ਕਨਵੀਨਰ ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ ਡੀਪੀਈ, ਰਜਿੰਦਰ ਕੁਮਾਰ ਪੀਟੀਆਈ, ਗੁਰਬਿੰਦਰ ਮਾਨ ਤੁੰਗਵਾਲੀ, ਜੋਬਨਪ੍ਰੀਤ ਸਿੰਘ ਤੁੰਗਵਾਲੀ ਅਤੇ ਪੀ. ਐਮ. ਸ਼੍ਰੀ. ਸਕੂਲ ਤੁੰਗਵਾਲੀ ਦੇ ਸਮੂਹ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਤਿਰੰਗਾ ਝੰਡਾ ਲਹਿਰਾਉਂਦੇ ਹੋਏ ਪ੍ਰਧਾਨ ਸ੍ਰੀਮਤੀ ਰੁਚਿਕਾ ਗੋਇਲ, ਮੌਕੇ ਤੇ ਹਾਜ਼ਰ ਕੌਂਸਲਰ, ਸਟਾਫ਼ ਅਤੇ ਸ਼ਹਿਰ ਵਾਸੀ। ਨਗਰ... ਅਗਲੀ ਖ਼ਬਰ ਬਾਲਿਆਂਵਾਲੀ ਵਿਖੇ ਤੀਆਂ ਤੀਜ ਦੀਆਂ ਸਮਾਗਮ ਧੂਮਧਾਮ ਨਾਲ ਮਨਾਇਆ
Ad Position 24