19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਲਾਇਨਜ਼ ਕਲੱਬ ਰਾਮਾਂ ਹੋਪ ਦੇ ਪ੍ਰਧਾਨ ਭੂਸ਼ਨ ਕੁਮਾਰ ਲਹਿਰੀ ਨੂੰ ਸਰਬੋਤਮ ਪ੍ਰਧਾਨ ਦੇ ਤਿੰਨ ਐਵਾਰਡਾਂ ਨਾਲ ਕੀਤਾ ਸਨਮਾਨਿਤ

ਰਾਮਾਂ ਮੰਡੀ, 18 ਅਗਸਤ (ਤਰਸੇਮ ਸਿੰਗਲਾ)-ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਡਿਸਟ੍ਰਿਕਟ 321 ਐੱਫ ਵਲੋਂ ਲਾਇਨਿਸਟਿਕ ਸਾਲ 2025-26 ਦੌਰਾਨ ਕਲੱਬਾਂ ਦੇ ਮੈਂਬਰਾਂ ਵਲੋਂ ਕੀਤੀਆਂ ਸ਼ਾਨਦਾਰ ਸੇਵਾਵਾਂ ਅਤੇ ਪ੍ਰਾਪਤੀਆਂ ਲਈ ਸਨਮਾਨਿਤ ਕਰਨ ਲਈ ਬੀਤੇ ਦਿਨੀਂ ਡਿਸਟ੍ਰਿਕਟ ਗਵਰਨਰ 2025-26 ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਦੀ ਪ੍ਰਧਾਨਗੀ ਹੇਠ ਹੋਟਲ ਨਿਰਵਾਣ ਲੁਧਿਆਣਾ ਵਿਖੇ ਡਿਸਟ੍ਰਿਕਟ ਐਵਾਰਡ ਸਮਾਰੋਹ ਦੇ ਆਯੋਜਨ ਦੌਰਾਨ ਲਾਇਨਜ਼ ਕਲੱਬ ਰਾਮਾਂ ਹੋਪ ਦੇ ਪ੍ਰਧਾਨ ਭੂਸ਼ਨ ਕੁਮਾਰ ਲਹਿਰੀ ਨੂੰ ਕਲੱਬ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੀਆਂ ਸ਼ਾਨਦਾਰ ਉਪਲੱਬਧੀਆਂ, ਸਮਰਪਿਤ ਸੇਵਾਵਾਂ ਅਤੇ ਸਰਗਰਮ ਭੂਮਿਕਾ ਲਈ ਸਰਵੋਤਮ ਪ੍ਰਧਾਨ ਦੇ ਤਿੰਨ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਲਾਇਨ ਜਤਿੰਦਰ ਸਿੰਘ ਚੌਹਾਨ, ਕਾਂਸਟਿਟਿਊਸ਼ਨਲ ਏਰੀਆ ਲੀਡਰ-ਜੀ ਏ ਟੀ ਅਤੇ ਐਲ ਸੀ ਆਈ ਐਫ ਇਨੋਗਰੇਸ਼ਨ ਅਫ਼ਸਰ ਡਿਸਟ੍ਰਿਕਟ ਗਵਰਨਰ 2026-27 ਲਾਇਨ ਅਜੇ ਗੋਇਲ ਸਨ।

Ad Position 21
No active advertisement
ਲਾਇਨਜ਼ ਕਲੱਬ ਰਾਮਾਂ ਕੋਪ ਦੇ ਪ੍ਰਧਾਨ ਭੂਸ਼ਨ ਕੁਮਾਰ ਲਹਿਰੀ ਨੂੰ ਸਰਵੋਤਮ ਪ੍ਰਧਾਨ ਅਵਾਰਡ ਦਿੰਦੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਅਤੇ ਸੀਨੀਅਰ ਨੁਮਾਇੰਦੇ। ਅਜੀਤ ਤਸਵੀਰ 19-08-2026
ਰਾਮਾਂ ਮੰਡੀ, 18 ਅਗਸਤ (ਤਰਸੇਮ ਸਿੰਗਲਾ)-ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਡਿਸਟ੍ਰਿਕਟ 321 ਐੱਫ ਵਲੋਂ ਲਾਇਨਿਸਟਿਕ ਸਾਲ 2025-26 ਦੌਰਾਨ ਕਲੱਬਾਂ ਦੇ ਮੈਂਬਰਾਂ ਵਲੋਂ ਕੀਤੀਆਂ ਸ਼ਾਨਦਾਰ ਸੇਵਾਵਾਂ ਅਤੇ ਪ੍ਰਾਪਤੀਆਂ ਲਈ ਸਨਮਾਨਿਤ ਕਰਨ ਲਈ ਬੀਤੇ ਦਿਨੀਂ ਡਿਸਟ੍ਰਿਕਟ ਗਵਰਨਰ 2025-26 ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਦੀ ਪ੍ਰਧਾਨਗੀ ਹੇਠ ਹੋਟਲ ਨਿਰਵਾਣ ਲੁਧਿਆਣਾ ਵਿਖੇ ਡਿਸਟ੍ਰਿਕਟ ਐਵਾਰਡ ਸਮਾਰੋਹ ਦੇ ਆਯੋਜਨ ਦੌਰਾਨ ਲਾਇਨਜ਼ ਕਲੱਬ ਰਾਮਾਂ ਹੋਪ ਦੇ ਪ੍ਰਧਾਨ ਭੂਸ਼ਨ ਕੁਮਾਰ ਲਹਿਰੀ ਨੂੰ ਕਲੱਬ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੀਆਂ ਸ਼ਾਨਦਾਰ ਉਪਲੱਬਧੀਆਂ, ਸਮਰਪਿਤ ਸੇਵਾਵਾਂ ਅਤੇ ਸਰਗਰਮ ਭੂਮਿਕਾ ਲਈ ਸਰਵੋਤਮ ਪ੍ਰਧਾਨ ਦੇ ਤਿੰਨ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਲਾਇਨ ਜਤਿੰਦਰ ਸਿੰਘ ਚੌਹਾਨ, ਕਾਂਸਟਿਟਿਊਸ਼ਨਲ ਏਰੀਆ ਲੀਡਰ-ਜੀ ਏ ਟੀ ਅਤੇ ਐਲ ਸੀ ਆਈ ਐਫ ਇਨੋਗਰੇਸ਼ਨ ਅਫ਼ਸਰ ਡਿਸਟ੍ਰਿਕਟ ਗਵਰਨਰ 2026-27 ਲਾਇਨ ਅਜੇ ਗੋਇਲ ਸਨ। ਇਸ ਮੌਕੇ ਸਰਵੋਤਮ ਸਨਮਾਨ ਮਿਲਣ ’ਤੇ ਕਲੱਬ ਦੇ ਮੈਂਬਰਾਂ ਅਤੇ ਅਹੁੱਦੇਦਾਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭੂਸ਼ਨ ਕੁਮਾਰ ਲਹਿਰੀ ਨੂੰ ਵਧਾਈ ਦਿੱਤੀ। ਆਯੋਜਕਾਂ ਨੇ ਕਿਹਾ ਕਿ ਅਜਿਹੇ ਸਮਾਗਮ ਸਮਾਜ ਸੇਵਾ ਲਈ ਕੰਮ ਕਰ ਰਹੇ ਮੈਂਬਰਾਂ ਦਾ ਹੌਂਸਲਾ ਵਧਾਉਂਦੇ ਹਨ ਅਤੇ ਹੋਰਨਾਂ ਨੂੰ ਵੀ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਵਲੋਂ ਪਤਨੀ ਦੀ ਯਾਦ ਵਿਚ ਸਕੂਲ ਨੂੰ ਪੰਜ ਕੂਲਰ ਤੇ ਪਾਣੀ ਵਾਲੀ ਟੈਂਕੀ ਭੇਟ ਅਗਲੀ ਖ਼ਬਰ ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਰਾਸਤੀ ਮੇਲੇ ਦੀ ਧੂਮ
Ad Position 24