-ਮਾਮਲਾ ਪਾਵਰਕਾਮ ’ਚ ਠੇਕਾ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਵਲੋਂ ਨਿਯੁਕਤੀ ਰੋਕਣ ਦਾ- ਠੇਕਾ ਮੁਲਾਜ਼ਮਾਂ ਦੀ ਜਥੇਬੰਦੀ ਏਟਕ ਵਲੋਂ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ
ਲਹਿਰਾ ਮੁਹੱਬਤ, 18 ਅਗਸਤ (ਸੁਖਪਾਲ ਸਿੰਘ ਸੁੱਖੀ)- ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਜੱਥੇਬੰਦੀ ਜੀ. ਐਚ.
ਲਹਿਰਾ ਮੁਹੱਬਤ, 18 ਅਗਸਤ (ਸੁਖਪਾਲ ਸਿੰਘ ਸੁੱਖੀ)- ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਜੱਥੇਬੰਦੀ ਜੀ.ਐਚ.ਟੀ.ਪੀ ਕੰਟਰੈਕਟਰ ਵਰਕਰ ਯੂਨੀਅਨ ਏਟਕ ਵਲੋਂ 20 ਦਿਨਾਂ ਤੋਂ ਪਾਵਰਕਾਮ ਵਿਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ ਮੁਕੰਮਲ ਹੜਤਾਲ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸੰਬੰਧੀ ਜੱਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਾਠ ਤੇ ਬਲਵਿੰਦਰ ਸਿੰਘ ਬੱਲੀ ਪ੍ਰਧਾਨ ਸੀ ਐਂਡ ਆਈ ਸਰਕਲ ਨੇ ਕਿਹਾ ਕਿ ਸਰਕਾਰ ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਨੂੰ ਲੰਬਾ ਕਰਕੇ ਤੋੜਨ ਦੀ ਥਾਂ ਵਿਭਾਗ ਵਿਚ ਮਰਜ਼ ਕਰਨ ਦੀ ਨੀਤੀ ਵੱਲ ਧਿਆਨ ਦੇਵੇ। ਕਿਉਂਕਿ 20 ਸਾਲਾਂ ਤੋਂ ਹੱਕਾਂ ਲਈ ਲੜਨ ਵਾਲੇ ਠੇਕਾ ਮੁਲਾਜ਼ਮ ਆਪਣੇ ਹੱਕ ਲੈ ਕੇ ਨਿਯੁਕਤੀ ਪੱਤਰ ਜਾਰੀ ਕਰਵਾ ਕੇ ਹੀ ਆਪਣੇ ਕੰਮਾਂ ’ਤੇ ਵਾਪਸ ਪਰਤਣਗੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੇ ਮੈਨੇਜਮੈਂਟ ਉਨ੍ਹਾਂ ਦੇ ਸਬਰ ਨੂੰ ਨਾ ਪਰਖੇ ਕਿਉਂਕਿ ਸਰਕਾਰੀ ਤਾਪ ਘਰ ਲਹਿਰਾ ਮੁਹੱਬਤ ਵਿਚ ਵੱਡੇ ਨੁਕਸਾਨ ਸਰਕਾਰ ਤੇ ਪਾਵਰਕਾਮ ਦੀ ਅਸਫਲਤਾ ਕਾਰਨ ਹੋ ਰਹੇ ਹਨ। ਹੁਣ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ। ਇਸ ਸਮੇਂ ਗੁਰਪ੍ਰੀਤ ਸਿੰਘ ਮਿੰਟੂ, ਅਜੀਤਪਾਲ ਸਿੰਘ ਬੇਗਾ, ਸੇਵਕ ਸਿੰਘ ਲਹਿਰਾ, ਸੋਮਜੀਤ ਸਿੰਘ ਲਹਿਰਾ, ਪ੍ਰੇਮ ਪਾਲ, ਦੀਪ ਚੱਕਾਂ ਵਾਲਾ ਸਮੇਤ ਹੋਰ ਸਾਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।