14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸਾਲਾਂ ਦੀ ਉਡੀਕ ਬਾਅਦ ਬਿਨਾਂ ਪਲਾਨਿੰਗ ਕੀਤਿਆਂ ਬਣੀ ਸੜਕ ਲਈ ਸੀਵਰੇਜ ਹੋਲਾਂ ਦੇ ਢੱਕਣ ਬਣੇ ਮੁਸੀਬਤ

ਭੁੱਚੋ ਮੰਡੀ, 13 ਅਗਸਤ (ਬਿੱਕਰ ਸਿੰਘ ਸਿੱਧੂ)-ਸੀਵਰੇਜ ਦੇ ਪਾਣੀ ਦੀ ਲੀਕੇਜ਼ ਕਾਰਨ ਸਾਲਾਂ ਤੋਂ ਟੁੱਟੀ ਸੜਕ ਜਦ ਨਵੀਂ ਬਣਾਈ ਗਈ ਤਾਂ ਬਿਨ੍ਹਾਂ ਕੋਈ ਪਲਾਨਿੰਗ ਕੀਤਿਆਂ ਸੀਵਰੇਜ ਦੇ ਢੱਕਣ ਸੜਕ ਦੇ ਵਿਚ ਹੀ ਦੱਬ ਦਿੱਤੇ ਗਏ। ਸੜਕ ਬਣਾਉਣ ਤੋਂ ਪਹਿਲਾਂ ਇੰਨ੍ਹਾਂ ਢੱਕਣਾਂ ਨੂੰ ਸੜਕ ਤੋਂ ਪਾਸੇ ਕੱਢਣ ਬਾਰੇ ਸੋਚਿਆ ਹੀ ਨਹੀਂ ਗਿਆ।

Ad Position 21
No active advertisement
ਨਵੀਂ ਬਣੀ ਸੜਕ ਤੋਂ ਸੀਵਰੇਜ ਦੇ ਢੱਕਣ ਕੱਢਣ ਲਈ ਪੁੱਟੀ ਗਈ ਸੜਕ। ਤਸਵੀਰ: ਬਿੱਕਰ ਸਿੰਘ ਸਿੱਧੂ 14-08-2026
ਭੁੱਚੋ ਮੰਡੀ, 13 ਅਗਸਤ (ਬਿੱਕਰ ਸਿੰਘ ਸਿੱਧੂ)-ਸੀਵਰੇਜ ਦੇ ਪਾਣੀ ਦੀ ਲੀਕੇਜ਼ ਕਾਰਨ ਸਾਲਾਂ ਤੋਂ ਟੁੱਟੀ ਸੜਕ ਜਦ ਨਵੀਂ ਬਣਾਈ ਗਈ ਤਾਂ ਬਿਨ੍ਹਾਂ ਕੋਈ ਪਲਾਨਿੰਗ ਕੀਤਿਆਂ ਸੀਵਰੇਜ ਦੇ ਢੱਕਣ ਸੜਕ ਦੇ ਵਿਚ ਹੀ ਦੱਬ ਦਿੱਤੇ ਗਏ। ਸੜਕ ਬਣਾਉਣ ਤੋਂ ਪਹਿਲਾਂ ਇੰਨ੍ਹਾਂ ਢੱਕਣਾਂ ਨੂੰ ਸੜਕ ਤੋਂ ਪਾਸੇ ਕੱਢਣ ਬਾਰੇ ਸੋਚਿਆ ਹੀ ਨਹੀਂ ਗਿਆ। ਇਹ ਗੱਲ ਕਿਸੇ ਨੇ ਸੋਚੀ ਹੀ ਨਹੀਂ ਕਿ ਕਿਸੇ ਸਮੇਂ ਸੀਵਰੇਜ ਦੀ ਸਫ਼ਾਈ ਕਰਨ ਲਈ ਇੰਨ੍ਹਾਂ ਮੇਨਹੋਲਾਂ ਦੇ ਢੱਕਣਾਂ ਦੀ ਲੋੜ ਵੀ ਪੈ ਸਕਦੀ ਹੈ। ਫਿਰ ਹੋਇਆ ਉਹੀ ਜਦ ਸੜਕ ਦੀ ਉਸਾਰੀ ਪੂਰੀ ਹੋਈ ਤਾਂ ਸਵੀਰੇਜ ਦੀ ਸਮੱਸਿਆ ਸ਼ੁਰੂ ਹੋ ਗਈ ਨਵੀਂ ਬਣੀ ਸੜਕ ਨੂੰ ਕਈ ਥਾਵਾਂ ਤੋਂ ਤੋੜ ਕੇ ਢੱਕਣ ਨੰਗੇ ਕਰਨੇ ਪਏ, ਜਿਸ ਕਾਰਨ ਸੜਕ ਦੀ ਮਜ਼ਬੂਤੀ ਲਈ ਖਤਰਾ ਪੈਦਾ ਹੋ ਸਕਦਾ ਹੈ। ਮੰਡੀ ਤੋਂ ਚੱਕ ਫਤਿਹ ਸਿੰਘ ਵਾਲਾ ਜੋ ਕਿ ਹਲਕਾ ਵਿਧਾਇਕ ਮਾ: ਜਗਸੀਰ ਸਿੰਘ ਦਾ ਪਿੰਡ ਹੈ, ਨੂੰ ਜਾਣ ਵਾਲੀ ਮੁੱਖ ਸੜਕ ਲੰਬੇ ਇੰਤਜ਼ਾਰ ਤੋਂ ਬਾਅਦ ਬਣੀ, ਪ੍ਰੰਤੂ ਉਸਾਰੀ ਦੇ ਤੁਰੰਤ ਬਾਅਦ ਹੀ ਸੜਕ ਦੇ ਜਗ੍ਹਾ-ਜਗ੍ਹਾ ਤੋਂ ਉਖੜਨ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ। ਵਾਰਡ ਵਾਸੀਆਂ ਨੇ ਸੜਕ ਦੀ ਉਸਾਰੀ ਵਿਚ ਕਥਿਤ ਤੌਰ ’ਤੇ ਠੇਕੇਦਾਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਇਸਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਵਾਰਡ ਵਾਸੀਆਂ ਨੇ ਦੱਸਿਆ ਕਿ ਸੜਕ ਬਣਨ ਦੇ ਤੁਰੰਤ ਬਾਅਦ ਹੁਣ ਮੇਨਹੋਲ ਕੱਢਣ ਲਈ ਜਗ੍ਹਾ-ਜਗ੍ਹਾ ਤੋਂ ਨਵੀਂ ਸੜਕ ਨੂੰ ਦੁਬਾਰਾ ਪੁੱਟਿਆ ਜਾ ਰਿਹਾ ਹੈ। ਵਾਰਡ ਵਾਸੀ ਇਕਬਾਲ ਸਿੰਘ, ਗਗਨ ਬਾਂਸਲ, ਜਤਿੰਦਰ ਸ਼ਰਮਾਂ, ਮੇਲਾ ਸਿੰਘ ਆਦਿ ਦਾ ਕਹਿਣਾ ਹੈ ਕਿ ਸੜਕ ਦੀ ਉਸਾਰੀ ਦੌਰਾਨ ਨਿਰਧਾਰਤ ਮਾਤਰਾ ਵਿਚ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਘੱਟ ਸਮੱਗਰੀ ਪਾ ਕੇ ਸੜਕ ਤਿਆਰ ਕੀਤੀ ਗਈ ਹੈ। ਵਾਰਡ ਵਾਸੀਆਂ ਨੇ ਮੰਗ ਕੀਤੀ ਕਿ ਸੜਕ ਦੀ ਉਸਾਰੀ ਵਿਚ ਵਰਤੀ ਗਈ ਸਮੱਗਰੀ, ਸੜਕ ਦੀ ਮੋਟਾਈ ਅਤੇ ਉਸਾਰੀ ਪ੍ਰਕਿਰਿਆ ਦੀ ਤਕਨੀਕੀ ਜਾਂਚ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਸਤਨਾਮ ਸਿੰਘ ਭਾਈਰੂਪਾ ਰਾਜਸੀ ਮਾਮਲਿਆਂ ਦੀ ਕਮੇਟੀ ਮੈਂਬਰ ਤੇ ਗੁਰਪ੍ਰੀਤ ਸਿੰਘ ਘੰਡਾਬੰਨ੍ਹਾਂ ਯੂਥ ਵਿੰਗ ਦੇ ਸੀਨੀ... ਅਗਲੀ ਖ਼ਬਰ ਜੋ ਸਰਪੰਚ ਹੈ ਹੀ ਨਹੀਂ, ਉਹਨੂੰ ਹਟਾਉਣ ਦੀ ਮੰਗ! ਭਾਈ ਹਰਜੋਗਿੰਦਰ ਸਿੰਘ ਨਗਰ ਦੇ 7 ਪੰਚਾਂ ਵਲੋਂ ਵਿਧਾਇਕ ਨੂੰ ਦਿੱਤਾ ਅਜੀ...
Ad Position 24