12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬਠਿੰਡਾ ਤਹਿਸੀਲ ’ਚ ਅਚਾਨਕ ਰਿਵਾਲਵਰ ਡਿਗਣ ਕਰਕੇ ਚੱਲੀ ਗੋਲੀ, ਅਸਲ੍ਹਾਧਾਰਕ ਹੋਇਆ ਜ਼ਖ਼ਮੀ

ਬਠਿੰਡਾ, 11 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੀ ਤਹਿਸੀਲ ’ਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਇੱਥੇ ਮੌਜੂਦ ਇਕ ਅਸਲਾ ਧਾਰਕ ਦੇ ਲੱਕ ਨਾਲ ਟੰਗਿਆ ਉਸ ਦਾ ਰਿਵਾਲਵਰ ਅਚਾਨਕ ਡਿਗਣ ਕਰਕੇ ਉਸ ਵਿਚੋਂ ਗੋਲੀ ਚੱਲ ਗਈ। ਇਸ ਦੌਰਾਨ ਕਿਸੇ ਤਰ੍ਹਾਂ ਦੇ ਵੱਡੇ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਇਹ ਗੋਲੀ ਅਸਲਾ ਧਾਰਕ ਦੀ ਲੱਤ ਵਿਚ ਲੱਗੀ ਹੈ, ਜਿਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

Ad Position 21
No active advertisement
ਘਟਨਾ ਸਥਾਨ ’ਤੇ ਜਾਂਚ ਕਰਦੇ ਪੁਲਿਸ ਅਧਿਕਾਰੀ। ਤਸਵੀਰ: ਲਵਲੀ 12-08-2026
ਬਠਿੰਡਾ, 11 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੀ ਤਹਿਸੀਲ ’ਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਇੱਥੇ ਮੌਜੂਦ ਇਕ ਅਸਲਾ ਧਾਰਕ ਦੇ ਲੱਕ ਨਾਲ ਟੰਗਿਆ ਉਸ ਦਾ ਰਿਵਾਲਵਰ ਅਚਾਨਕ ਡਿਗਣ ਕਰਕੇ ਉਸ ਵਿਚੋਂ ਗੋਲੀ ਚੱਲ ਗਈ। ਇਸ ਦੌਰਾਨ ਕਿਸੇ ਤਰ੍ਹਾਂ ਦੇ ਵੱਡੇ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਇਹ ਗੋਲੀ ਅਸਲਾ ਧਾਰਕ ਦੀ ਲੱਤ ਵਿਚ ਲੱਗੀ ਹੈ, ਜਿਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਲਗਦਿਆਂ ਹੀ ਉੱਚ-ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ, ਜਿੰਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸ. ਪੀ. (ਸਿਟੀ) ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਢਲੀ ਜਾਂਚ ਪੜ੍ਹਤਾਲ ਸਾਹਮਣੇ ਆਇਆ ਕਿ ਸਥਾਨਕ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਸੁਖਪਾਲ ਸਿੰਘ ਆਪਣਾ ਅਸਲਾ ਰੀਨਿਊ ਅਤੇ ਉਸ ਦੀ ਜਾਂਚ ਕਰਵਾਉਣ ਲਈ ਬਠਿੰਡਾ ਤਹਿਸੀਲ ਵਿਚ ਆਇਆ ਸੀ ਤੇ ਇਸ ਦੌਰਾਨ ਉਸ ਦੇ ਲੱਕ ਨਾਲ ਟੰਗਿਆ ਉਸ ਦਾ ਰਿਵਾਲਵਰ ਅਚਾਨਕ ਹੇਠਾਂ ਡਿੱਗ ਪਿਆ, ਜਿਸ ਵਿਚੋਂ ਇਕ ਗੋਲੀ ਚੱਲ ਗਈ ਤੇ ਇਹ ਗੋਲੀ ਉਸ ਦੇ ਖੁਦ ਦੇ ਲੱਤ ਵਿਚ ਲੱਗੀ ਹੈ, ਜੋ ਸਿਵਲ ਹਸਪਤਾਲ ’ਚ ਇਲਾਜ ਅਧੀਨ ਹੈ। ਜਦਕਿ ਹੋਰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਘਟਨਾ ਅਚਾਨਕ ਵਾਪਰੀ ਹੈ, ਫ਼ਿਰ ਵੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਤਹਿਸੀਲ ਵਿਚ ਸਹਿਮ ਦਾ ਮਾਹੌਲ ਬਣਿਆ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਅਗਲੀ ਖ਼ਬਰ ਸੇਵਾ ਮੁਕਤ ਜੇਲ੍ਹ ਸੁਪਰਡੈਂਟ ’ਤੇ ਲੱਗੇ ਜ਼ਬਰ-ਜਨਾਹ, ਧੋਖੇ ਨਾਲ ਵਿਆਹ ਤੇ ਕੁੱਟਮਾਰ ਕਰਨ ਦੇ ਦੋਸ਼
Ad Position 24