12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸੇਵਾ ਮੁਕਤ ਜੇਲ੍ਹ ਸੁਪਰਡੈਂਟ ’ਤੇ ਲੱਗੇ ਜ਼ਬਰ-ਜਨਾਹ, ਧੋਖੇ ਨਾਲ ਵਿਆਹ ਤੇ ਕੁੱਟਮਾਰ ਕਰਨ ਦੇ ਦੋਸ਼

ਬਠਿੰਡਾ, 11 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੀ ਮਹਿਲਾ ਜੇਲ੍ਹ ਦੇ ਇਕ ਸੇਵਾਮੁਕਤ ਸੁਪਰਡੈਂਟ ’ਤੇ ਜੇਲ੍ਹ ’ਚ ਬੰਦ ਰਹੀ ਇਕ ਔਰਤ ਨੇ ਜਬਰ-ਜ਼ਿਨਾਹ, ਧੋਖੇ ਨਾਲ ਵਿਆਹ ਕਰਵਾਉਣ ਅਤੇ ਕੁੱਟਮਾਰ ਕਰਨ ਤੇ ਮੁੜ ਸਾਥ ਛੱਡਣ ਦੇ ਗੰਭੀਰ ਦੋਸ਼ ਮੜ੍ਹੇ ਹਨ। ਇਸ ਮਸਲੇ ਨੂੰ ਲੈ ਕੇ ਅੱਜ ਪੀੜਤਾਂ ਵਲੋਂ ਨਹਿੰਗ ਸਿੰਘ ਜਥੇਬੰਦੀ ਦੇ ਸਹਿਯੋਗ ਨਾਲ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਮੂਹਰੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਗਈ।

Ad Position 21
No active advertisement
ਬਠਿੰਡਾ ਐਸ.ਐਸ.ਪੀ. ਦਫਤਰ ਮੂਹਰੇ ਧਰਨਾ ਦਿੰਦੇ ਹੋਏ ਨਿਹੰਗ ਸਿੰਘ ਅਤੇ ਪੀੜਤਾ। 12-08-2026
ਬਠਿੰਡਾ, 11 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੀ ਮਹਿਲਾ ਜੇਲ੍ਹ ਦੇ ਇਕ ਸੇਵਾਮੁਕਤ ਸੁਪਰਡੈਂਟ ’ਤੇ ਜੇਲ੍ਹ ’ਚ ਬੰਦ ਰਹੀ ਇਕ ਔਰਤ ਨੇ ਜਬਰ-ਜ਼ਿਨਾਹ, ਧੋਖੇ ਨਾਲ ਵਿਆਹ ਕਰਵਾਉਣ ਅਤੇ ਕੁੱਟਮਾਰ ਕਰਨ ਤੇ ਮੁੜ ਸਾਥ ਛੱਡਣ ਦੇ ਗੰਭੀਰ ਦੋਸ਼ ਮੜ੍ਹੇ ਹਨ। ਇਸ ਮਸਲੇ ਨੂੰ ਲੈ ਕੇ ਅੱਜ ਪੀੜਤਾਂ ਵਲੋਂ ਨਹਿੰਗ ਸਿੰਘ ਜਥੇਬੰਦੀ ਦੇ ਸਹਿਯੋਗ ਨਾਲ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਮੂਹਰੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਪੀੜਤਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਕਿਸੇ ਮਾਮਲੇ ਅਧੀਨ ਬਠਿੰਡਾ ਦੀ ਮਹਿਲਾ ਜੇਲ੍ਹ ’ਚ ਬੰਦ ਸੀ ਤਾਂ ਤਤਕਾਲੀ ਜੇਲ੍ਹ ਸੁਪਰਡੈਂਟ ਨੇ ਉਸ ਨੂੰ ਡਰਾਉਂਦੇ-ਧਮਕਾਉਂਦੇ ਹੋਏ ਜੇਲ੍ਹ ਅੰਦਰ ਕਈ ਵਾਰ ਧੱਕੇ ਨਾਲ ਸਰੀਰਕ ਸਬੰਧ ਬਣਾਏ ਤੇ ਬਾਹਰ ਆਉਣ ਉਪਰੰਤ ਕਰੀਬ 7 ਸਾਲ ਪਹਿਲਾਂ ਉਸ ਨਾਲ ਸੁਪਰਡੈਂਟ ਨੇ ਆਪਣੇ ਆਪ ਨੂੰ ਅਣ-ਵਿਆਹਿਆ ਦੱਸਦੇ ਹੋਏ ਵਿਆਹ ਵੀ ਕਰਵਾਇਆ ਪਰ ਬਾਅਦ ’ਚ ਉਸ ਨੂੰ ਧੋਖਾ ਦਿੰਦੇ ਹੋਏ ਕੁੱਟਮਾਰ ਕਰਕੇ ਛੱਡ ਦਿੱਤਾ। ਪੀੜਤਾਂ ਨੇ ਇਹ ਵੀ ਦੋਸ਼ ਲਗਾਏ ਕਿ ਸੁਪਰਡੈਂਟ ਨੇ ਉਸ ਦਾ ਧਰਮ ਤਬਦੀਲ ਕਰਵਾ ਕੇ ਚਾਰ ਵਾਰ ਵਿਆਹ ਕਰਵਾਇਆ, ਜਿਸ ਵਿਚ ਉਸ ਦੇ ਗੰਨਮੈਨ ਦਾ ਵੀ ਪੂਰਾ ਹੱਥ ਰਿਹਾ ਤੇ ਉਸ ਦੀ ਜੇਲ੍ਹ ਅੰਦਰ ਤੇ ਫੇਰ ਵਿਆਹ ਉਪਰੰਤ ਬਾਹਰ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਰਹੀ ਹੈ। ਇਸ ਸੰਬੰਧੀ ਉਹ ਜੇਲ੍ਹ ਪ੍ਰਸ਼ਾਸਨ ਨੂੰ ਦਰਖਾਸਤਾਂ ਵੀ ਦਿੰਦੀ ਰਹੀ, ਜੋ ਅੰਦਰ ਹੀ ਦਬਾ ਦਿੱਤੀਆਂ ਗਈਆਂ ਤੇ ਹੁਣ ਬਠਿੰਡਾ ਪੁਲਿਸ ਤੋਂ ਇਲਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਵੀ ਦਰਖਾਸਤਾਂ ਦੇ ਚੁੱਕੀ ਹੈ ਪਰ ਕੋਈ ਇਨਸਾਫ਼ ਨਹੀਂ ਦਿੱਤਾ ਗਿਆ। ਪੀੜਤਾਂ ਦੇ ਹੱਕ ’ਚ ਪੁੱਜੇ ਨਹਿੰਗ ਸਿੰਘ ਜਥੇਬੰਦੀ ‘ਪਾਖੰਡ ਭਜਾਓ-ਪੰਜਾਬ ਬਚਾਓ’ ਦੇ ਮੁੱਖੀ ਭਾਈ ਮਨਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਇਕ ਹਫ਼ਤੇ ਅੰਦਰ ਪੀੜਤਾਂ ਨੂੰ ਇਨਸਾਫ਼ ਨਾ ਦਿੱਤਾ ਤਾਂ ਨਹਿੰਗ ਸਿੰਘ ਜਥੇਬੰਦੀਆਂ ਬਠਿੰਡਾ ਦੇ ਬੱਸ ਅੱਡੇ ਮੂਹਰੇ ਚੱਕਾ ਜਾਮ ਕਰਨਗੀਆਂ।ਭਾਈ ਖ਼ਾਲਸਾ ਨੇ ਕਿਹਾ ਕਿ ਉਕਤ ਸੁਪਰਡੈਂਟ ਦੇ ਸਮੇਂ ਮਹਿਲਾ ਜੇਲ੍ਹ ’ਚ ਹੋਏ ਹੋਰ ਘਿਨੌਣੇ ਕੰਮਾਂ ਦੀ ਵੀ ਜਾਂਚ ਕੀਤੀ ਜਾਵੇ। ਇਸ ਸਬੰਧੀ ਐਸ.ਪੀ (ਸਿਟੀ) ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਐਸ.ਪੀ. (ਡੀ) ਵਲੋਂ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਦੋਸ਼ੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਤਹਿਸੀਲ ’ਚ ਅਚਾਨਕ ਰਿਵਾਲਵਰ ਡਿਗਣ ਕਰਕੇ ਚੱਲੀ ਗੋਲੀ, ਅਸਲ੍ਹਾਧਾਰਕ ਹੋਇਆ ਜ਼ਖ਼ਮੀ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਜੇਲ੍ਹ ਭਰੋ ਅੰਦੋਲਨ ਤਹਿਤ ਰੋਸ ਪ੍ਰਦਰਸ਼ਨ
Ad Position 24