10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਕੂਲਾਂ ਦੀਆਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਘਿਰਾਓ

ਬਠਿੰਡਾ, 10 ਅਗਸਤ (ਸੱਤਪਾਲ ਸਿੰਘ ਸਿਵੀਆਂ): ਜ਼ਿਲੇ੍ਹ ਦੇ ਵੱਡੀ ਗਿਣਤੀ ਸਕੂਲਾਂ ਦੀਆਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕਰਵਾਉਣ ਲਈ ਅਧਿਆਪਕਾਂ ਵਲੋਂ ਅੱਜ ਸਕੂਲੋਂ ਮੁੜਦਿਆਂ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਘਿਰਾਓ ਦੀ ਸੂਹ ਮਿਲਦਿਆਂ ਹੀ ਜ਼ਿਲ੍ਹਾ ਅਧਿਕਾਰੀ ਦਫ਼ਤਰ ਤੋਂ ਚਾਲੇ ਗਏ, ਜਿੰਨਾਂ ਨੂੰ ਧਰਨੇ ’ਤੇ ਡੱਟੇ ਅਧਿਆਪਕਾਂ ਨੇ ਕਰੀਬ ਤਿੰਨ ਘੰਟਿਆਂ ਬਾਅਦ ਮੁੜ ਦਫ਼ਤਰ ਪੁੱਜਣ ਲਈ ਮਜਬੂਰ ਕੀਤਾ ਤੇ ਇਸ ਦੌਰਾਨ ਅਧਿਕਾਰੀ ਨੇ ਕੱਲ੍ਹ ਤੱਕ ਗ੍ਰਾਂਟਾਂ ਦੀ ਰਕਮ ਜਾਰੀ ਕਰਨ ਦਾ ਭਰੋਸਾ ਦੇ ਕੇ ਆਪਣਾ ਖਹਿੜਾ ਛੁਡਾਇਆ।

Ad Position 21
No active advertisement
ਅਧਿਆਪਕਾਂ ਦੇ ਧਰਨੇ ’ਚ ਪੁੱਜੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੁਰਾਣਾ ਭਰੋਸਾ ਦਿੰਦੇ ਹੋਏ। ਤਸਵੀਰ : ਲਵਲੀ 11-08-2026
ਬਠਿੰਡਾ, 10 ਅਗਸਤ (ਸੱਤਪਾਲ ਸਿੰਘ ਸਿਵੀਆਂ): ਜ਼ਿਲੇ੍ਹ ਦੇ ਵੱਡੀ ਗਿਣਤੀ ਸਕੂਲਾਂ ਦੀਆਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕਰਵਾਉਣ ਲਈ ਅਧਿਆਪਕਾਂ ਵਲੋਂ ਅੱਜ ਸਕੂਲੋਂ ਮੁੜਦਿਆਂ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਘਿਰਾਓ ਦੀ ਸੂਹ ਮਿਲਦਿਆਂ ਹੀ ਜ਼ਿਲ੍ਹਾ ਅਧਿਕਾਰੀ ਦਫ਼ਤਰ ਤੋਂ ਚਾਲੇ ਗਏ, ਜਿੰਨਾਂ ਨੂੰ ਧਰਨੇ ’ਤੇ ਡੱਟੇ ਅਧਿਆਪਕਾਂ ਨੇ ਕਰੀਬ ਤਿੰਨ ਘੰਟਿਆਂ ਬਾਅਦ ਮੁੜ ਦਫ਼ਤਰ ਪੁੱਜਣ ਲਈ ਮਜਬੂਰ ਕੀਤਾ ਤੇ ਇਸ ਦੌਰਾਨ ਅਧਿਕਾਰੀ ਨੇ ਕੱਲ੍ਹ ਤੱਕ ਗ੍ਰਾਂਟਾਂ ਦੀ ਰਕਮ ਜਾਰੀ ਕਰਨ ਦਾ ਭਰੋਸਾ ਦੇ ਕੇ ਆਪਣਾ ਖਹਿੜਾ ਛੁਡਾਇਆ। ਇਸ ਘਿਰਾਓ ਦੀ ਅਗਵਾਈ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੀਆਂ ਦੋਵੇਂ ਜਥੇਬੰਦੀਆਂ ਦੇ ਕ੍ਰਮਵਾਰ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ ਅਤੇ ਬਲਜਿੰਦਰ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਲਗਾਤਾਰ ਸਕੂਲਾਂ ਅਤੇ ਮੁਲਾਜ਼ਮਾਂ ਦੇ ਸਮੁੱਚੇ ਕੰਮਾਂ ਨੂੰ ਲਟਕਾਉਣ ਦੇ ਰਾਹ ’ਤੇ ਚੱਲ ਰਹੇ ਹਨ, ਜਿਨ੍ਹਾਂ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਜ਼ਿਲੇ੍ਹ ਦੇ 20 ਤੋਂ ਵੱਧ ਸਕੂਲਾਂ ਨੂੰ ਚਾਰਦੀਵਾਰੀ ਲਈ ਈ.ਡੀ.ਸੀ. ਕੰਪੋਨੈਂਟ ਤਹਿਤ 4 ਕਰੋੜ ਤੋਂ ਵੱਧ ਰੁਪਏ ਦੀ ਪ੍ਰਾਪਤ ਹੋਈ ਗ੍ਰਾਂਟ ਪਿਛਲੇ ਸਾਲ ਲੈਪਸ ਹੋ ਗਈ ਤੇ ਪਰ ਜਥੇਬੰਦੀਆਂ ਨੇ ਸੰਘਰਸ਼ ਕਰਕੇ ਇਹ ਗ੍ਰਾਂਟ ਬੀਤੀ 16 ਜੁਲਾਈ ਨੂੰ ਮੁੜ ਬਹਾਲ ਕਰਵਾ ਲਈ ਪਰ ਗ੍ਰਾਂਟ ਜਾਰੀ ਹੋਣ ’ਤੇ ਵੀ ਇਸ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਬਿੱਲ ਲਟਕਾਏ ਹੋਏ ਹਨ, ਜਦਕਿ ਬਿੰਨਾਂ ਪੈਸੇ ਦੇ ਸਕੂਲਾਂ ਨੂੰ ਉਸਾਰੀ ਮਟੀਰੀਅਲ ਚੁਕਵਾਉਣ ਵਾਲੀਆਂ ਫ਼ਰਮਾਂ ਲਗਾਤਾਰ ਪੈਸੇ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਏ ਕਿ ਜ਼ਿਲ੍ਹਾ ਅਧਿਕਾਰੀ ਵਲੋਂ ਬਿੰਨ੍ਹਾਂ ਵਜ੍ਹਾ ਗ੍ਰਾਂਟ ਰੋ ਕੇ ਰੱਖਣ ਨਾਲ ਉਨ੍ਹਾਂ ਨੂੰ ਉੱਕਤ ਫ਼ਰਮਾਂ ਕੋਲ ਮਾਨਸਿਕ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਜਿਸ ਤੋਂ ਅੱਕ ਕੇ ਉਹ ਅੱਜ ਜ਼ਿਲ੍ਹਾ ਅਧਿਕਾਰੀ ਦਾ ਘਿਰਾਓ ਕਰਨ ਲਈ ਮਜਬੂਰ ਹੋਏ ਹਨ। ਪ੍ਰਦਰਸ਼ਨਕਾਰੀਆਂ ਦੇ ਰੋਹ ਨੂੰ ਦੇਖਦੇ ਹੋਏ ਧਰਨੇ ’ਚ ਪੁੱਜੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੁਰਾਣਾ ਨੇ ਭਰੋਸਾ ਦਿੱਤਾ ਕਿ ਕੱਲ੍ਹ ਤੱਕ ਗ੍ਰਾਂਟਾਂ ਦੀ ਰਕਮ ਜਾਰੀ ਕਰ ਦਿੱਤੀ ਜਾਵੇਗੀ, ਜਿਸ ਬਾਅਦ ਅਧਿਆਪਕਾਂ ਨੇ ਉਨ੍ਹਾਂ ਦੇ ਦਫ਼ਤਰ ਦਾ ਘਿਰਾਓ ਖ਼ਤਮ ਕੀਤਾ। ਅਧਿਆਪਕਾਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਕੱਲ੍ਹ ਤੱਕ ਗ੍ਰਾਂਟਾਂ ਜਾਰੀ ਨਾ ਹੋਈਆਂ ਤਾਂ ਮੁੜ ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ਦਾ ਪੱਕਾ ਘਿਰਾਓ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ‘ਭਾਰਤ ਛੱਡੋ ਦਿਵਸ’ ਦੀ ਵਰ੍ਹੇਗੰਢ ਮੌਕੇ ਰੋਸ ਧਰਨੇ ਉਪਰੰਤ ਮਾਰਚ ਅਗਲੀ ਖ਼ਬਰ ਬਹਿਮਣ ਦੀਵਾਨਾ ’ਚ ਗੋਪਾਲ ਸਿੰਘ ਕੋਟਫੱਤਾ ਨੇ ਲੋਕ ਮਿਲਣੀ ਕੀਤੀ ਲੋਕ ਭਲਾਈ ਦੀਆਂ ਸਕੀਮਾਂ ਦੇਣ ਵਿਚ ਆਪ ਸਰਕਾਰ ਦੇਸ਼ ਭਰ ਵਿ...
Ad Position 24