ਹੁਣ ਪੰਜਾਬ ਦੇ ਵਿਦਿਆਰਥੀ ਵਾਇਆ ਦੁਬਈ ਜਾ ਸਕਣਗੇ ਕੈਨੇਡਾ-ਡਾਇਰੈਕਟਰ ਗੁਰਵੀਰ ਸਿੰਘ
ਭਾਈਰੂਪਾ, 5 ਅਗਸਤ (ਵਰਿੰਦਰ ਲੱਕੀ)-ਹੁਣ ਪੰਜਾਬ ਦੇ ਵਿਦਿਆਰਥੀ ਵਾਇਆ ਦੁਬਈ ਜਾ ਸਕਣਗੇ ਕੈਨੇਡਾ। ਇਹ ਕਹਿਣਾ ਹੈ ਡਰੀਮ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਟਸ ਦੇ ਮੈਨੇਜਿੰਗ ਡਾਇਰੈਕਟਰ ਗੁਰਵੀਰ ਸਿੰਘ ਦਾ, ਜੋ ਕਿ ਹਾਲ ਹੀ ਵਿਚ ਆਪਣੀ ਦੁਬਈ ਯਾਤਰਾ ਤੋਂ ਵਾਪਿਸ ਆਏ ਹਨ।
ਜ਼
ਜ਼ਿਤੇਸ਼ ਸੂਰਤੀ ਨੂੰ ਮਿਲਦੇ ਹੋਏ ਐਮ ਡੀ ਗੁਰਵੀਰ ਸਿੰਘ। ਅਜੀਤ ਤਸਵੀਰ
06-08-2026
ਭਾਈਰੂਪਾ, 5 ਅਗਸਤ (ਵਰਿੰਦਰ ਲੱਕੀ)-ਹੁਣ ਪੰਜਾਬ ਦੇ ਵਿਦਿਆਰਥੀ ਵਾਇਆ ਦੁਬਈ ਜਾ ਸਕਣਗੇ ਕੈਨੇਡਾ। ਇਹ ਕਹਿਣਾ ਹੈ ਡਰੀਮ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਟਸ ਦੇ ਮੈਨੇਜਿੰਗ ਡਾਇਰੈਕਟਰ ਗੁਰਵੀਰ ਸਿੰਘ ਦਾ, ਜੋ ਕਿ ਹਾਲ ਹੀ ਵਿਚ ਆਪਣੀ ਦੁਬਈ ਯਾਤਰਾ ਤੋਂ ਵਾਪਿਸ ਆਏ ਹਨ। ਉਨ੍ਹਾਂ ਦੱਸਿਆ ਕਿ ਦੁਬਈ ਫੇਰੀ ਦੌਰਾਨ ਉਨ੍ਹਾਂ ਦੀ ਮੁਲਾਕਾਤ ਅਲੱਗ ਅਲੱਗ ਯੂਨੀਵਰਸਿਟੀਆਂ ਦੇ ਪ੍ਰੀਤਿਨਿਧੀਆਂ ਨਾਲ ਹੋਈ। ਜਿਥੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਜਿੰਨ੍ਹਾਂ ਵਿਦਿਆਰਥੀਆਂ ਦਾ ਕੈਨੇਡਾ ਸਟੱਡੀ ਵੀਜ਼ਾ ਕਿਸੇ ਕਾਰਨ ਕਰਕੇ ਰਿਫ਼ਿਊਜ਼ ਹੋ ਜਾਂਦਾ ਹੈ ਉਹ ਆਪਣੀ ਇਕ ਸਾਲ ਦੀ ਪੜ੍ਹਾਈ ਦੁਬਈ ਵਿਚ ਪੂਰੀ ਕਰਕੇ ਅਗਲੇ ਦੋ ਸਾਲ ਦੀ ਪੜ੍ਹਾਈ ਕੈਨੇਡਾ ਜਾ ਕੇ ਪੂਰੀ ਕਰ ਸਕਦੇ ਹਨ। ਇਸ ਫੇਰੀ ਦੌਰਾਨ ਉਨ੍ਹਾਂ ਦੀ ਮੁਲਾਕਾਤ ਕੈਨੇਡੀਅਨ ਯੂਨੀਵਰਸਿਟੀ ਦੁਬਈ ਦੇ ਸਟੂਡੈਂਟ ਰਿਕਰੂਟਮੈਂਟ ਸੀਨੀਅਰ ਅਫ਼ਸਰ ਜ਼ਿਤੇਸ਼ ਸੂਰਤੀ ਨਾਲ ਵੀ ਹੋਈ। ਜਿੰਨ੍ਹਾਂ ਨੇ ਦੱਸਿਆ ਕੇ ਕੈਨੇਡੀਅਨ ਯੂਨੀਵਰਸਿਟੀ ਦੁਬਈ ਵਿਚ ਹੀ ਕੈਨੇਡਾ ਵਾਲੀ ਸਟੱਡੀ ਕਰਵਾ ਰਹੀ ਹੈ ਸੋ ਵਿਦਿਆਰਥੀਆਂ ਨੂੰ ਕੈਨੇਡਾ ਜਾ ਕੇ ਸਟੱਡੀ ਜਾਰੀ ਰੱਖਣ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ। ਇਸ ਤੋਂ ਇਲਾਵਾ ਜੇ ਕੋਈ ਵਿਦਿਆਰਥੀ ਦੁਬਈ ਵਿਚ ਹੀ ਆਪਣੀ ਪੜ੍ਹਾਈ ਪੂਰੀ ਕਰ ਲੈਂਦਾ ਹੈ ਤਾਂ ਯੂਨੀਵਰਸਿਟੀ ਉਸ ਦੀ ਪਲੇਸਮੈਂਟ ਵਿਚ ਵੀ ਪੂਰੀ ਮੱਦਦ ਕਰਦੀ ਹੈ। ਉਨ੍ਹਾਂ ਦੇ ਵਿਦਿਆਰਥੀ ਦੁਬਈ ਵਿਚ ਨੌਕਰੀ ਕਰਕੇ ਕੈਨੇਡਾ ਤੋਂ ਵੀ ਵੱਧ ਤਨਖਾਹਾਂ ਲੈ ਰਹੇ ਹਨ। ਸੂਰਤੀ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੀਜ਼ਾ ਪ੍ਰੋਸੈੱਸ ਵਿਚ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਐਮ ਡੀ ਗੁਰਵੀਰ ਸਿੰਘ ਨੇ ਉਤਸ਼ਾਹਿਤ ਹੁੰਦੇ ਹੋਏ ਕਿਹਾ ਕਿ ਸਾਨੂੰ ਮਾਣ ਹੈ ਕਿ ਹੁਣ ਅਸੀਂ ਕੈਨੇਡੀਅਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਹਰ ਵਿਦਿਆਰਥੀ ਦਾ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰਨ ਵਿਚ ਮੱਦਦ ਕਰਾਂਗੇ ਅਤੇ ਉਨ੍ਹਾਂ ਦਾ ਭਵਿੱਖ ਹੋਰ ਬਿਹਤਰ ਬਣਾਵਾਂਗੇ।