27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

27 ’ ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ; ਗਿਲੇ ਸ਼ਿਕਵੇ ਭੁਲਾ ਕੇ ਦਿਨ-ਰਾਤ ਇੱਕ ਕਰ ਦੇਣ ਵਰਕਰ- ਕਾਂਗੜ

ਭਾਈਰੂਪਾ/ਭਗਤਾ ਭਾਈਕਾ, 27 ਨਵੰਬਰ (ਵਰਿੰਦਰ ਲੱਕੀ/ਸੁਖਪਾਲ ਸਿੰਘ ਸੋਨੀ)- ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਆਪਣੇ ਪਿੰਡ ਕਾਂਗੜ ਵਿਖੇ ਰੱਖੀ ਕਾਂਗਰਸ ਦੀ ਹਲਕਾ ਪੱਧਰੀ ਮੀਟਿੰਗ ਚ ਹੋਏ ਭਰਵੇਂ ਇਕੱਠ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ 27 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਯਕੀਨਨ ਹੈ, ਇਸ ਲਈ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਨ ਲਈ ਉਹ ਹੁਣੇ ਤੋਂ ਜੁਟ ਜਾਣ, ਉਨ੍ਹਾਂ ਵਰਕਰਾਂ ਨੂੰ ਸੁਚੇਤ ਕੀਤਾ ਕਿ ਜੇਕਰ ਥੋੜ੍ਹੀ ਬਹੁਤ ਕਸਰ ਰਹਿ ਗਈ ਤਾਂ ਆਪਣੇ ਕੰਮ ਤਾਂ ਦੂਰ ਦੀ ਗੱਲ ਦਫ਼ਤਰਾਂ ਦੇ ਅੰਦਰ ਜਾਣ ਤੋਂ ਵੀ ਤਰਸਿਆ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਹੀ ਆਪਾਂ ਹਲਕੇ ਵਾਲਿਆਂ ਤੇ ਪੰਜਾਬ ਨੇ ਬੜਾ ਸੰਤਾਪ ਭੋਗਿਆ ਹੈ, ਇਸ ਲਈ ਹੁਣ ਸੁਸਤਾਉਣ ਦਾ ਵੇਲਾ ਨਹੀਂ, ਸਗੋਂ ਇਕ ਦੂਜੇ ਨਾਲ ਜੋਟੀ ਪਾਕੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਕਮਰਕਸੇ ਕਰ ਲਓ।

Ad Position 21
No active advertisement
ਅਜੀਤ ਡੈਸਕ 28-11-2026
ਭਾਈਰੂਪਾ/ਭਗਤਾ ਭਾਈਕਾ, 27 ਨਵੰਬਰ (ਵਰਿੰਦਰ ਲੱਕੀ/ਸੁਖਪਾਲ ਸਿੰਘ ਸੋਨੀ)- ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਆਪਣੇ ਪਿੰਡ ਕਾਂਗੜ ਵਿਖੇ ਰੱਖੀ ਕਾਂਗਰਸ ਦੀ ਹਲਕਾ ਪੱਧਰੀ ਮੀਟਿੰਗ ਚ ਹੋਏ ਭਰਵੇਂ ਇਕੱਠ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ 27 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਯਕੀਨਨ ਹੈ, ਇਸ ਲਈ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਨ ਲਈ ਉਹ ਹੁਣੇ ਤੋਂ ਜੁਟ ਜਾਣ, ਉਨ੍ਹਾਂ ਵਰਕਰਾਂ ਨੂੰ ਸੁਚੇਤ ਕੀਤਾ ਕਿ ਜੇਕਰ ਥੋੜ੍ਹੀ ਬਹੁਤ ਕਸਰ ਰਹਿ ਗਈ ਤਾਂ ਆਪਣੇ ਕੰਮ ਤਾਂ ਦੂਰ ਦੀ ਗੱਲ ਦਫ਼ਤਰਾਂ ਦੇ ਅੰਦਰ ਜਾਣ ਤੋਂ ਵੀ ਤਰਸਿਆ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਹੀ ਆਪਾਂ ਹਲਕੇ ਵਾਲਿਆਂ ਤੇ ਪੰਜਾਬ ਨੇ ਬੜਾ ਸੰਤਾਪ ਭੋਗਿਆ ਹੈ, ਇਸ ਲਈ ਹੁਣ ਸੁਸਤਾਉਣ ਦਾ ਵੇਲਾ ਨਹੀਂ, ਸਗੋਂ ਇਕ ਦੂਜੇ ਨਾਲ ਜੋਟੀ ਪਾਕੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਕਮਰਕਸੇ ਕਰ ਲਓ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਪੂਰੇ ਇਲਾਕੇ ‘ਚ ਲਾਮਿਸਾਲ ਵਿਕਾਸ ਕਾਰਜ ਕਰਵਾਏ ਹਨ, ਪ੍ਰੰਤੂ ਅਫ਼ਸੋਸ ਹੈ ਕਿ ਆਪਾਂ ਉਸ ਦਾ ਗਲੀ ਗਲੀ ਪ੍ਰਚਾਰ ਪ੍ਰਸਾਰ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦਾ ਦੋਨਾਂ ਪਾਰਟੀਆਂ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ, ਸਗੋਂ ਨੁਕਸਾਨ ਹੋਵੇਗਾ, ਇਹ ਵੀ ਕਿਹਾ ਕਿ ਇਨ੍ਹਾਂ ਦੋਨਾਂ ਪਾਰਟੀਆਂ ਲਈ ਜ਼ੀਰੋ ਬਰਾਬਰ ਜ਼ੀਰੋ ਹੀ ਰਹੇਗੀ। ਸਾਬਕਾ ਵਜ਼ੀਰ ਨੇ ਚੇਤੇ ਕਰਵਾਇਆ ਕਿ ਕਾਂਗਰਸ ਸਰਕਾਰ ਵੇਲੇ ਇਤਿਹਾਸਕ ਕਿਸਾਨ ਅੰਦੋਲਨ ਨੂੰ ਦਿੱਲੀ ਕੂਚ ਕਰਨ ਲਈ ਖੁੱਲ੍ਹੀ ਛੁੱਟੀ ਦਿੱਤੀ ਗਈ, ਜਦਕਿ ਅਕਾਲੀਆਂ ਨੇ ਕਿਸਾਨ ਭਾਵਨਾਵਾਂ ਦਾ ਖਿਆਲ ਕੀਤੇ ਬਿਨ੍ਹਾਂ ਇਕ ਅਜਿਹੀ ਪਾਰਟੀ ਨਾਲ ਸਮਝੌਤਾ ਕਰ ਲਿਆ, ਜੋ ਪੂਰੇ ਦੇਸ਼ ਅਤੇ ਪੰਜਾਬ ਅੰਦਰ ਕਿਸਾਨ ਵਿਰੋਧੀ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਕਿਸਾਨਾਂ ਅੰਦਰ ਭਾਰੀ ਗੁੱਸਾ ਹੈ ਤੇ ਉਹ ਇਸ ਦਾ ਪ੍ਰਗਟਾਵਾ ਕਰਨ ਵੀ ਲੱਗ ਪਏ ਹਨ। ਕਾਂਗੜ ਨੇ ਸੱਤਾ ਧਿਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਜਿੰਨੀ ਸਪੀਡ ਨਾਲ ਇਨ੍ਹਾਂ ਦਾ ਰਾਜ ਆਇਆ ਸੀ, ਉਸੇ ਰਫ਼ਤਾਰ ਨਾਲ ਇਨ੍ਹਾਂ ਦੀ ਵਾਪਸੀ ਹੋਵੇਗੀ ਕਿਉਂ ਕਿ ਲੋਕਾਂ ਦਾ ਇਨ੍ਹਾਂ ਤੋਂ ਮੋਹ ਭੰਗ ਹੋ ਚੁੱਕਾ ਹੈ, ਜਦਕਿ ਅਕਾਲੀ ਤਾਂ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਹਨ, ਇਹ ਰਾਜ ਲੈਣ ਦੇ ਸੁਪਨੇ ਲੈਣੇ ਬੰਦ ਕਰ ਦੇਣ। ਇਸ ਮੌਕੇ ਸਾ. ਸਰਪੰਚ ਇੰਦਰਜੀਤ ਸਿੰਘ ਜੱਗਾ, ਲਾਲੀ ਸੰਘਾ ਸੇਲਬਰਾਹ, ਕਰਮਜੀਤ ਸਿੰਘ ਖ਼ਾਲਸਾ, ਪਾਲ ਸਿੰਘ ਆਦਮਪੁਰਾ, ਤੀਰਥ ਸਿੰਘ ਸਿੱਧੂ ਦਿਆਲਪੁਰਾ, ਤਰਸੇਮ ਕਾਲੋਕੇ ਆਦਿ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਖੇ ‘ਨਸ਼ਾ ਮੁਕਤ ਯੁਵਾ’ ਵਿਸ਼ੇ ’ਤੇ ਬਲਾਕ ਪੱਧਰੀ ਯੁਵਾ ਸੰਸਦ ਦਾ ਆਯੋਜਨ ਅਗਲੀ ਖ਼ਬਰ ਨਹਿਰੀ ਖਾਲਿਆਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੇ ਦਾਅਵਿਆਂ ਦਾ ਮੂੰਹ ਚਿੜਾ ਰਿਹਾ ਭੁੱਚੋ ਖ਼ੁਰਦ
Ad Position 24