06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵਿਦਿਆਰਥੀ ਦੇ ਬੈਗ ਵਿਚੋਂ ਕੈਪਸੂਲ ਮਿਲਣ ਮਗਰੋਂ ਜਾਂਚ ਸਕੂਲ ਮੁਖੀ ਵਲੋਂ ਪੁਸ਼ਟੀ ਨਹੀਂ..

ਮਹਿਮਾ ਸਰਜਾ, 5 ਅਗਸਤ (ਬਲਦੇਵ ਸੰਧੂ)- ਬਠਿੰਡਾ-ਮਲੋਟ ਸੜਕ ‘ਤੇ ਸਥਿਤ ਪਿੰਡ ਸਿਵੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਇੱਕ ਵਿਦਿਆਰਥੀ ਦੇ ਬੈਗ ਵਿਚੋਂ ਕੁਝ ਕੈਪਸੂਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕੁਝ ਲੋਕਾਂ ਵਲੋਂ ਇਹ ਦਾਅਵਾ ਵੀ ਕੀਤਾ ਗਿਆ ਕਿ ਇਕ ਵਿਦਿਆਰਥੀ ਨੇ ਆਪਣੇ ਕੁਝ ਸਾਥੀਆਂ ਨੂੰ ਕੋਲਡ ਡਰਿੰਕ ਪਿਲਾਈ ਸੀ।

Ad Position 21
No active advertisement
ਅਜੀਤ ਡੈਸਕ 06-08-2026
ਮਹਿਮਾ ਸਰਜਾ, 5 ਅਗਸਤ (ਬਲਦੇਵ ਸੰਧੂ)- ਬਠਿੰਡਾ-ਮਲੋਟ ਸੜਕ ‘ਤੇ ਸਥਿਤ ਪਿੰਡ ਸਿਵੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਇੱਕ ਵਿਦਿਆਰਥੀ ਦੇ ਬੈਗ ਵਿਚੋਂ ਕੁਝ ਕੈਪਸੂਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕੁਝ ਲੋਕਾਂ ਵਲੋਂ ਇਹ ਦਾਅਵਾ ਵੀ ਕੀਤਾ ਗਿਆ ਕਿ ਇਕ ਵਿਦਿਆਰਥੀ ਨੇ ਆਪਣੇ ਕੁਝ ਸਾਥੀਆਂ ਨੂੰ ਕੋਲਡ ਡਰਿੰਕ ਪਿਲਾਈ ਸੀ। ਹਾਲਾਂਕਿ ਸਕੂਲ ਮੁਖੀ ਵਲੋਂ ਇਨ੍ਹਾਂ ਦਾਅਵਿਆਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।ਜਾਣਕਾਰੀ ਅਨੁਸਾਰ, ਸਕੂਲ ਪ੍ਰਬੰਧਕਾਂ ਨੂੰ ਮਿਲੀ ਸੂਚਨਾ ਦੇ ਆਧਾਰ ‘ਤੇ ਵਿਦਿਆਰਥੀ ਦੇ ਬੈਗ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਕੁਝ ਕੈਪਸੂਲ ਮਿਲੇ। ਇਸ ਤੋਂ ਬਾਅਦ ਸਕੂਲ ਵਲੋਂ ਤੁਰੰਤ ਬੱਚੇ ਦੇ ਮਾਪਿਆਂ, ਪਿੰਡ ਦੀ ਪੰਚਾਇਤ ਅਤੇ ਥਾਣਾ ਥਰਮਲ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਚਹਿਲ ਨੇ ਦੱਸਿਆ ਕਿ ਚਾਰ ਕੈਪਸੂਲ ਐਸ ਆਰ ਦੇ ਮਿਲੇ ਸਨ। ਮਾਮਲੇ ਸਬੰਧੀ ਪੁਲਿਸ ਨੂੰ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਹੈ ਕਿ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੂਰੀ ਤਸੱਲੀ ਨਾਲ ਜਾਂਚ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਕਿਸੇ ਤਰ੍ਹਾਂ ਦਾ ਭਰਮ ਨਾ ਰਹੇ।ਉੱਧਰ, ਥਾਣਾ ਥਰਮਲ ਦੇ ਮੁਖੀ ਹਰਜੋਤ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਮਿਲੇ ਕੈਪਸੂਲ ਬੱਚੇ ਦੇ ਪਿਤਾ ਦੀ ਦਵਾਈ ਨਾਲ ਸਬੰਧਿਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮਾਮਲਾ ਬੱਚਿਆਂ ਨਾਲ ਸਬੰਧਿਤ ਹੋਣ ਕਾਰਨ ਸੰਵੇਦਨਸ਼ੀਲਤਾ ਨਾਲ ਵਿਚਾਰਿਆ ਗਿਆ। ਬੱਚੇ ਦੇ ਮਾਪਿਆਂ ਨੂੰ ਭਵਿੱਖ ਵਿਚ ਅਜਿਹੀ ਲਾਪਰਵਾਹੀ ਨਾ ਵਰਤਣ ਅਤੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਸੁਚੇਤ ਰਹਿਣ ਦੀ ਹਦਾਇਤ ਦਿੱਤੀ ਗਈ। ਪੁੱਛਗਿੱਛ ਉਪਰੰਤ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਉਨ੍ਹਾਂ ਦੀ ਪ ਹਿਲੀ ਤਰਜੀਹ ਹੈ ਅਤੇ ਕਿਸੇ ਵੀ ਸ਼ੱਕੀ ਸਥਿਤੀ ਵਿਚ ਤੁਰੰਤ ਮਾਪਿਆਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ। ਉਧਰ ਮੁੱਖ ਅਧਿਆਪਕ ਨਾਲ ਸੰਪਰਕ ਕਰਨ ਲਈ ਵਾਰ-ਵਾਰ ਫ਼ੋਨ ਕੀਤਾ ਗਿਆ, ਪਰ ਗੱਲਬਾਤ ਨਹੀਂ ਹੋ ਸਕੀ।
Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਜੋਧਪੁਰ ਰੋਮਾਣਾ ਅਤੇ ਗੁਰੂਸਰ ਸੈਣੇਵਾਲਾ ਦੇ ਲੋਕਾਂ ਵ... ਅਗਲੀ ਖ਼ਬਰ ਜ਼ੋਨਲ ਖੇਡਾਂ ’ਚ ‘ਦਿ ਪੋਲਰ ਸਟਾਰ ਸਕੂਲ’ ਢੱਡੇ ਦੇ ਖਿਡਾਰੀਆਂ ਨੇ ਮੁੱਕੇਬਾਜ਼ੀ ਤੇ ਰੱਸਾਕਸ਼ੀ ’ਚ ਜਿੱਤੇ ਤਗ਼ਮੇ
Ad Position 24
No active advertisement