16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪੰਜਾਬ ਦਾ ਹਰ ਬਾਸ਼ਿੰਦਾ ਦਹਿਸ਼ਤ 'ਚ ਪਰ ਮੁੱਖ ਮੰਤਰੀ ਤੇ ਕੇਜਰੀਵਾਲ ਬੇਪ੍ਰਵਾਹ- ਬੀਬਾ ਹਰਸਿਮਰਤ ਕੌਰ ਬਾਦਲ

Ad Position 21
No active advertisement
ਅਜੀਤ ਡੈਸਕ 20-02-2026
ਤਲਵੰਡੀ ਸਾਬੋ, 19 ਫਰਵਰੀ (ਰਣਜੀਤ ਸਿੰਘ ਰਾਜੂ)-ਪੰਜਾਬ 'ਚ ਅੱਜ ਦੇ ਸਮੇਂ ਗੈਂਗਸਟਰਵਾਦ ਦਾ ਦੌਰ ਚੱਲ ਰਿਹੈ, ਸੂਬੇ ਦਾ ਹਰ ਵਾਸ਼ਿੰਦਾ ਦਹਿਸ਼ਤ 'ਚ ਹੈ ਪਰ ਸੂਬੇ ਦਾ ਮੁੱਖ ਮੰਤਰੀ ਤੇ ਸੱਤਾਧਿਰ ਦਾ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਬੇਪ੍ਰਵਾਹ ਨਜ਼ਰ ਆ ਰਹੇ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਨੇ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਦੇ ਦੌਰੇ ਉਪਰੰਤ ਗੱਲਬਾਤ ਕਰਦਿਆਂ ਕੀਤਾ | ਬੀਬਾ ਬਾਦਲ ਜਿਨ੍ਹਾਂ ਨੇ ਹਲਕੇ ਅੰਦਰ ਕਈ ਪਿੰਡਾਂ 'ਚ ਪਾਰਟੀ ਵਲੋਂ ਬਣਾਈਆਂ ਬੂਥ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਤੇ ਵਰਕਰਾਂ ਤੇ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ 'ਚ ਹਾਜ਼ਰੀ ਭਰੀ ਨੇ ਦੌਰੇ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਚ ਹਾਲਾਤ ਇਹ ਬਣ ਚੁੱਕੇ ਨੇ ਕਿ ਸੱਤਾਧਿਰ ਦੇ ਸਰਪੰਚ ਤੱਕ ਸੁਰੱਖਿਅਤ ਨਹੀ | ਉਨ੍ਹਾਂ ਕਿਹਾ ਕਿ ਭਾਵੇਂ ਕੋਈ ਖੇਡਾਂ ਦੇ ਮੈਦਾਨ 'ਚ ਪਹੁੰਚਿਆਂ ਹੈ ਤੇ ਭਾਵੇਂ ਵਿਆਹ ਚ ਉੱਥੇ ਵੀ ਸਮਾਜ ਵਿਰੋਧੀ ਅਨਸਰਾਂ ਵਲੋਂ ਨਾਮੀ ਵਿਅਕਤੀਆਂ ਜਾਂ ਸਰਪੰਚਾਂ ਆਦਿ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਜਾ ਰਿਹੈ ਜਿਵੇਂ ਉਨਾਂ ਨੂੰ ਕੋਈ ਡਰ/ਭੈਅ ਹੀ ਨਾ ਰਿਹਾ ਹੋਵੇ | ਉਨ੍ਹਾਂ ਕਿਹਾ ਕਿ ਸੂਬੇ ਚ ਅਮਨ ਕਾਨੂੰਨ ਦੀ ਸਥਿੱਤੀ ਦਾ ਹੁਣ ਰੱਬ ਈ ਰਾਖਾ ਹੈ ਕਿਉਂਕਿ ਸੱਤਾਧਿਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ | ਬੀਤੇ ਦਿਨ ਕੁਝ ਆਲ੍ਹਾ ਅਫ਼ਸਰਾਂ ਵਲੋਂ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਸੰਬੋਧਨ ਕੀਤੇ ਜਾਣ ਦੇ ਸਵਾਲ ਤੇ ਬੀਬਾ ਬਾਦਲ ਨੇ ਕਿਹਾ ਕਿ ਸੱਤਾਧਿਰ ਦੇ ਆਗੂਆਂ ਨੂੰ ਲੋਕ ਹੁਣ ਸੁਨਣਾ ਹੀ ਪਸੰਦ ਨਹੀ ਕਰਦੇ ਇਸ ਕਰਕੇ ਹੀ ਸ਼ਾਇਦ ਉਨ੍ਹਾਂ ਨੂੰ ਹੁਣ ਰੈਲੀਆਂ 'ਚ ਅਫ਼ਸਰਾਂ ਤੋਂ ਭਾਸ਼ਣ ਦੁਆਉਣੇ ਪੈ ਰਹੇ ਨੇ | ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਅਜਿਹੇ ਅਫ਼ਸਰਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ |
ਉੱਧਰ ਹਲਕੇ 'ਚ ਪੁੱਜਣ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਵੱਡੀ ਗਿਣਤੀ ਅਕਾਲੀ ਵਰਕਰਾਂ ਸਮੇਤ ਬੀਬਾ ਬਾਦਲ ਨੂੰ ਜੀ ਆਇਆਂ ਆਖਿਆ ਜਦੋਂਕਿ ਬੂਥ ਕਮੇਟੀਆਂ ਨਾਲ ਮੀਟਿੰਗਾਂ ਦੌਰਾਨ ਬੀਬਾ ਬਾਦਲ ਨੇ ਵਰਕਰਾਂ ਨੂੰ 2027 ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਚੋਣ ਮੈਦਾਨ ਚ ਡਟ ਜਾਣ ਦਾ ਸੱਦਾ ਦਿੱਤਾ | ਇਸ ਮੌਕੇ ਰਵੀਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਬੂਟਾ ਸਿੰਘ ਕੌਰੇਆਣਾ ਤੇ ਬੀਬੀ ਜਸਪਾਲ ਕੌਰ ਦੋਵੇਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਸਵਿੰਦਰ ਸਿੰਘ ਜ਼ੈਲਦਾਰ, ਗੁਰਤੇਜ ਸਿੰਘ ਨਸੀਬਪੁਰਾ, ਬਿੰਦਰ ਸਿੰਘ ਪੱਕਾ, ਅਮਨਦੀਪ ਸਿੰਘ ਸੇਖੂ, ਹਰਤਾਬਲ ਸਿੰਘ ਸੁੱਖੀ ਨਿੱਜੀ ਸਹਾਇਕ ਸਿੱਧੂ, ਭਿੰਦਾ ਸਿੰਘ ਜੱਜਲ, ਗੁਰਮੀਤ ਸਿੰਘ ਮੀਤਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਗੁਰਾਦਿੱਤਾ ਸਿੰਘ ਮੈਂਬਰ ਬਲਾਕ ਸੰਮਤੀ, ਸੁਖਮੰਦਰ ਸਿੰਘ ਜਗਾ ਰਾਮ ਤੀਰਥ, ਮੱਖਣ ਸਿੰਘ ਸੀਂਗੋ, ਸੁਖਦੀਪ ਸਿੰਘ ਸੀਪਾ, ਮਨਦੀਪ ਸਿੰਘ ਭਾਗੀਵਾਂਦਰ, ਨਿਰਮਲ ਸਿੰਘ ਭਾਗੀਵਾਂਦਰ, ਗੁਰਪ੍ਰੀਤ ਸਿੰਘ ਕਾਲਾ, ਕੁਲਦੀਪ ਸਿੰਘ ਹੈਪੀ ਜੀਵਨ ਸਿੰਘ ਵਾਲਾ, ਜਿੰਮੀ ਕੌਰੇਆਣਾ, ਯਾਦਵਿੰਦਰ ਸਿੰਘ, ਰਾਕੇਸ਼ ਕੁਮਾਰ ਕੇਸ਼ੀ, ਬਲਵਿੰਦਰ ਸਿੰਘ ਭਾਊ ਆਦਿ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਾ ਹਰ ਬਾਸ਼ਿੰਦਾ ਦਹਿਸ਼ਤ 'ਚ ਪਰ ਮੁੱਖ ਮੰਤਰੀ ਤੇ ਕੇਜਰੀਵਾਲ ਬੇਪ੍ਰਵਾਹ- ਬੀਬਾ ਹਰਸਿਮਰਤ ਕੌਰ ਬਾਦਲ ਅਗਲੀ ਖ਼ਬਰ ਰਾਮ ਬਿਲਾਸ ਪਾਸਵਾਨ ਖ਼ਿਲਾਫ਼ ਅਪਮਾਨਿਤ ਸ਼ਬਦ ਬੋਲਣ ਦੇ ਰੋਸ ਵਜੋਂ ਲੋਜਪਾ ਨੇ ਫੂਕਿਆ ਆਰਜੇਡੀ ਦਾ ਪੁਤਲਾ
Ad Position 24