17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਥਾਨਕ ਕੌਂਸਲਰ ਦੇ ਬਿਜਲੀ ਦਾ ਮੀਟਰ ਬਦਲੇ ਜਾਣ 'ਤੇ ਪਿਆ ਰੇੜਕਾ

Ad Position 21
No active advertisement
ਅਜੀਤ ਡੈਸਕ 20-02-2026

ਰਾਮਪੁਰਾ ਫੂਲ 19 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਅੱਜ ਰਾਮਪੁਰਾ ਫੂਲ ਵਿਖੇ ਪੀ.ਐਸ.ਪੀ.ਸੀ.ਐਲ. ਦੀ ਟੀਮ ਵਲੋਂ ਸਥਾਨਕ ਸ਼ਹਿਰ ਦੇ ਚਾਰ ਨੰਬਰ ਵਾਰਡ ਦੇ ਕੌਂਸਲਰ ਜਸਪਾਲ ਸਿੰਘ ਜੱਸੂ ਦੇ ਘਰ ਦੇ ਬਿਜਲੀ ਮੀਟਰ ਦੀ ਜਾਂਚ ਕੀਤੀ ਗਈ¢ ਮਾਲਕ ਦੇ ਅਨੁਸਾਰ ਉਸ ਸਮੇਂ ਉਹ ਘਰ ਵਿੱਚ ਮÏਜੂਦ ਨਹੀਂ ਸੀ, ਫਿਰ ਵੀ ਟੀਮ ਨੇ ਪੁਰਾਣਾ ਮੀਟਰ ਉਤਾਰ ਕੇ ਉਸ ਦੀ ਥਾਂ ਨਵਾਂ ਚਿੱਪ ਵਾਲਾ ਮੀਟਰ ਲਗਾ ਦਿੱਤਾ¢ਸੰਬੰਧਿਤ ਕੌਂਸਲਰ ਨੇ ਦੱਸਿਆ ਕਿ ਉਸ ਦਾ ਮੀਟਰ ਠੀਕ ਤਰ੍ਹਾਂ ਕੰਮ ਕਰ ਰਿਹਾ ਸੀ ਅਤੇ ਪਿਛਲੇ ਮਹੀਨੇ ਦਾ ਬਿੱਲ ਵੀ ਸਹੀ ਆਇਆ ਸੀ¢ ਉਸ ਨੇ ਦਾਅਵਾ ਕੀਤਾ ਕਿ ਬਿਨ੍ਹਾਂ ਕਿਸੇ ਪੱਕੀ ਜਾਣਕਾਰੀ ਜਾਂ ਨੋਟਿਸ ਦੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਮੀਟਰ ਬਦਲਿਆ ਗਿਆ¢ ਇਸ ਕਾਰਵਾਈ ਤੋਂ ਨਾਰਾਜ਼ ਹੋ ਕੇ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਪੀ.ਐਸ.ਪੀ.ਸੀ.ਐਲ ਦੀਆਂ ਗੱਡੀਆਂ ਨੂੰ ਰੋਕ ਲਿਆ ਅਤੇ ਕਿਸਾਨ ਯੂਨੀਅਨਾਂ ਨੂੰ ਮÏਕੇ 'ਤੇ ਬੁਲਾਇਆ¢ ਇਸ ਤੋਂ ਬਾਅਦ ਮੌਕੇ 'ਤੇ ਧਰਨਾ ਲਗਾਇਆ ਗਿਆ¢ ਸੂਚਨਾ ਮਿਲਣ 'ਤੇ ਪੀ ਐਸ ਪੀ ਸੀ ਐਲ ਦੀ ਉੱਚ ਅਧਿਕਾਰੀਆਂ ਦੀ ਟੀਮ ਵੀ ਥਾਂ 'ਤੇ ਪਹੁੰਚੀ¢ਧਰਨਾਕਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਦਾ ਪੁਰਾਣਾ ਮੀਟਰ ਦੁਬਾਰਾ ਲਗਾਇਆ ਜਾਵੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ¢ ਖ਼ਬਰ ਲਿਖੇ ਜਾਣ ਤੱਕ ਦੋਵਾਂ ਪੱਖਾਂ ਵਿਚਾਲੇ ਗੱਲਬਾਤ ਜਾਰੀ ਸੀ¢

Ad Position 22
No active advertisement
ਪਿਛਲੀ ਖ਼ਬਰ ਗੈਸ ਸਿਲੰਡਰ ਨਾ ਮਿਲਣ ਤੋਂ ਔਖੇ ਪਿੰਡ ਘੁੱਦਾ ਵਾਸੀਆਂ ਵਲੋਂ ਏਜੰਸੀ ਦੀ ਗੱਡੀ ਘੇਰ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਕੈਂਪਸ, ਤਲਵੰਡੀ ਸਾਬੋ ਨੇ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24