ਨਗਰ ਕੌਂਸਲ ਫਿਰੋਜ਼ਪੁਰ ਨੇ ਪ੍ਰਾਪਰਟੀ ਟੈਕਸ ਦੀ ਵਸੂਲੀ ਕੀਤੀ ਤੇਜ਼, ਸ਼ੋਰੂਮ ਕੀਤਾ ਸੀਲ
ਫ਼ਿਰੋਜ਼ਪੁਰ, 25 ਨਵੰਬਰ (ਰਾਕੇਸ਼ ਚਾਵਲਾ): ਨਗਰ ਕੌਂਸਲ ਫਿਰੋਜ਼ਪੁਰ ਵਲੋਂ ਪ੍ਰਾਪਟੀ ਟੈਕਸ ਡਿਫਾਲਟਰਾਂ ਕੋਲੋਂ ਵਸੂਲੀ ਲਈ ਅੱਜ ਕਾਰਵਾਈ ਤੇਜ਼ ਕੀਤੀ ਗਈ। ਜਿਸ ਦੇ ਚੱਲਦੇ ਇਕ ਨਾਮਵਰ ਸ਼ੋਰੂਮ ਨੂੰ ਸੀਲ ਕੀਤਾ ਗਿਆ।
ਫ਼ਿਰੋਜ਼ਪੁਰ, 25 ਨਵੰਬਰ (ਰਾਕੇਸ਼ ਚਾਵਲਾ): ਨਗਰ ਕੌਂਸਲ ਫਿਰੋਜ਼ਪੁਰ ਵਲੋਂ ਪ੍ਰਾਪਟੀ ਟੈਕਸ ਡਿਫਾਲਟਰਾਂ ਕੋਲੋਂ ਵਸੂਲੀ ਲਈ ਅੱਜ ਕਾਰਵਾਈ ਤੇਜ਼ ਕੀਤੀ ਗਈ। ਜਿਸ ਦੇ ਚੱਲਦੇ ਇਕ ਨਾਮਵਰ ਸ਼ੋਰੂਮ ਨੂੰ ਸੀਲ ਕੀਤਾ ਗਿਆ। ਦੱਸਣਯੋਗ ਹੈ ਕਿ ਫਿਰੋਜ਼ਪੁਰ ਨਗਰ ਕੌਂਸਲ ਫ਼ਿਰੋਜ਼ਪੁਰ ਦੀ ਮਾੜੀ ਆਰਥਿਕ ਹਾਲਤ ਨੂੰ ਲੈ ਕੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦਾ ਸੰਕਟ ਖੜ੍ਹਾ ਹੋਇਆ ਹੈ। ਜਿਸ ਕਰਕੇ ਨਗਰ ਕੌਂਸਲ ਨੇ ਪ੍ਰਾਪਰਟੀ ਟੈਕਸ ਦੀ ਵਸੂਲੀ ਤੇਜ਼ ਕਰ ਦਿੱਤੀ ਹੈ। ਇਸੇ ਲੜੀ ਤਹਿਤ ਨਗਰ ਕੌਂਸਲ ਦੇ ਈ.ਓ. (ਕਾਰਜਕਾਰੀ ਅਧਿਕਾਰੀ) ਆਪਣੇ ਅਮਲੇ ਅਤੇ ਸਫਾਈ ਕਰਮਚਾਰੀਆਂ ਸਮੇਤ ਬਾਜ਼ਾਰ ’ਚ ਪਹੁੰਚੇ ਅਤੇ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਦੁਕਾਨਦਾਰਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ਬੈਂਕ ਆਫ਼ ਇੰਡੀਆ, ਮੈਰਿਜ ਪੈਲੇਸ ਸਮੇਤ ਕਈ ਦੁਕਾਨਾਂ ’ਤੇ ਪ੍ਰਾਪਰਟੀ ਟੈਕਸ ਬਕਾਇਆ ਹੋਣ ਦਾ ਮਾਮਲਾ ਸਾਹਮਣੇ ਆਇਆ। ਜਿਸ ਦੌਰਾਨ ਇਕ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ। ਨਗਰ ਕੌਂਸਲ ਦੀ ਇਸ ਕਾਰਵਾਈ ’ਚ ਸਾਹਮਣੇ ਆਇਆ ਕਿ ਸੀ-ਕਲਾਸ ਦੇ ਮੁਲਾਜ਼ਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਸ਼ਹਿਰ ਦੀ ਸਫਾਈ ਵਿਵਸਥਾ ਬਣਾਈ ਰੱਖਣ ਦਾ ਕੰਮ ਕਰਦੇ ਹਨ, ਪਰ ਸਮੇਂ ਸਿਰ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਸਾਹਮਣੇ ਆਰਥਿਕ ਪਰੇਸ਼ਾਨੀਆਂ ਖੜ੍ਹੀਆਂ ਹੋ ਰਹੀਆਂ ਹਨ। ਇਸ ਆਰਥਿਕ ਸੰਕਟ ਤੋਂ ਬਾਅਦ ਨਿਕਲਣ ਲਈ ਈ.ਓ ਨਗਰ ਕੌਂਸਲ ਫਿਰੋਜ਼ਪੁਰ ਨੇ ਪ੍ਰੋਪਰਟੀ ਟੈਕਸ ਦੇ ਡਿਫਾਲਟਰਾਂ ਵਿਰੁੱਧ ਸ਼ਿਕੰਜਾ ਕਸਦੇ ਹੋਏ ਅੱਜ ਖੁਦ ਇਸ ਦੀ ਕਮਾਨ ਆਪਣੇ ਹੱਥ ਵਿਚ ਸੰਭਾਲੀ ਜਿਸ ਦੇ ਚੱਲਦੇ ਹੋਏ ਕੁਝ ਪ੍ਰੋਪਰਟੀ ਟੈਕਸ ਫਲਡਰਾਂ ਨੇ ਤੁਰੰਤ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਤਾ ਅਤੇ ਕੁਝ ਨੇ ਥੋੜੇ ਦਿਨਾਂ ਦੀ ਮਹੌਲਤ ਲੈ ਲਈ। ਈ.ਓ ਨਗਰ ਕੌਂਸਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਕਾਇਆ ਪ੍ਰਾਪਰਟੀ ਟੈਕਸ ਨੂੰ ਤੁਰੰਤ ਜਮ੍ਹਾ ਕਰਾਉਣ ਨਹੀਂ ਤਾਂ ਨਗਰ ਕੌਂਸਲ ਸਖਤ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗਾ।