ਜਥੇਦਾਰ ਮਲਸੀਆਂ ਵਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੂੰ ਬਰਤਨ ਅਤੇ ਦਰੀਆਂ ਭੇਟ
ਮਮਦੋਟ, 18 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੀ ਸਹਾਇਤਾ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸ਼੍ਰੋਮਣੀ ਗੁਰਦੁਆਰਾ ਪਬ੍ਰੰਧਕ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਵਲੋਂ ਪਿੰਡ ਕੜਮਾ, ਚੱਕ ਹਰਾਜ ਬੈਰਕਾਂ, ਮੋਹਨ ਕੇ ਹਿਠਾੜ , ਰਾਉ ਕੇ ਹਿਠਾੜ, ਚੱਕ ਭੰਗੇ ਵਾਲਾ, ਬਸਤੀ ਗੁਲਾਬ ਸਿੰਘ ਵਾਲੀ, ਮੱਲੂ ਵਾਲਾ, ਸੋਢੀ ਵਾਲਾ, ਬਸਤੀ ਹਜ਼ਾਰਾ ਸਿੰਘ, ਜਤਾਲਾ, ਮਿਰਜਾ ਲੱਖੋਂ ਕੇ, ਨਸੀਰਾ ਖਿਲਚੀ ਅਤੇ ਪਿੰਡ ਜੰਗ ਦੇ ਗੁਰਦੁਆਰਾ ਸਾਹਿਬਾਨ ਨੂੰ ਦਰੀਆਂ ਅਤੇ ਬਰਤਨਾਂ ਦੇ ਸੈਟ ਭੇਟ ਕੀਤੇ ਗਏ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਰਹੱਦੀ ਖੇਤਰ ਦੇ ਗੁਰਦੁਆਰਾ ਸਾਹਿਬਾਨ ਦੀ ਸਹਾਇਤਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ, ਨਾਲ ਹੀ ਇਲਾਕੇ ਵਿਚ ਧਰਮ ਦਾ ਪ੍ਰਚਾਰ ਕਰਕੇ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਵੀ ਕਰਵਾਇਆ ਜਾ ਰਿਹਾ ਹੈ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਿਚ ਧਰਮ ਨਾਲ ਸਬੰਧਿਤ ਵਿਸ਼ਿਆਂ ’ਤੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ।
ਮਮਦੋਟ, 18 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੀ ਸਹਾਇਤਾ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸ਼੍ਰੋਮਣੀ ਗੁਰਦੁਆਰਾ ਪਬ੍ਰੰਧਕ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਵਲੋਂ ਪਿੰਡ ਕੜਮਾ, ਚੱਕ ਹਰਾਜ ਬੈਰਕਾਂ, ਮੋਹਨ ਕੇ ਹਿਠਾੜ , ਰਾਉ ਕੇ ਹਿਠਾੜ, ਚੱਕ ਭੰਗੇ ਵਾਲਾ, ਬਸਤੀ ਗੁਲਾਬ ਸਿੰਘ ਵਾਲੀ, ਮੱਲੂ ਵਾਲਾ, ਸੋਢੀ ਵਾਲਾ, ਬਸਤੀ ਹਜ਼ਾਰਾ ਸਿੰਘ, ਜਤਾਲਾ, ਮਿਰਜਾ ਲੱਖੋਂ ਕੇ, ਨਸੀਰਾ ਖਿਲਚੀ ਅਤੇ ਪਿੰਡ ਜੰਗ ਦੇ ਗੁਰਦੁਆਰਾ ਸਾਹਿਬਾਨ ਨੂੰ ਦਰੀਆਂ ਅਤੇ ਬਰਤਨਾਂ ਦੇ ਸੈਟ ਭੇਟ ਕੀਤੇ ਗਏ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਰਹੱਦੀ ਖੇਤਰ ਦੇ ਗੁਰਦੁਆਰਾ ਸਾਹਿਬਾਨ ਦੀ ਸਹਾਇਤਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ, ਨਾਲ ਹੀ ਇਲਾਕੇ ਵਿਚ ਧਰਮ ਦਾ ਪ੍ਰਚਾਰ ਕਰਕੇ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਵੀ ਕਰਵਾਇਆ ਜਾ ਰਿਹਾ ਹੈ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਿਚ ਧਰਮ ਨਾਲ ਸਬੰਧਿਤ ਵਿਸ਼ਿਆਂ ’ਤੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਲੋਧਰਾਂ, ਸੁਖਜੀਤ ਸਿੰਘ ਕੜਮਾ ਭੱਠੇ ਵਾਲੇ,ਪ੍ਰੀਤਮ ਸਿੰਘ ਬਾਠ,ਪ੍ਰਤਾਪ ਸਿੰਘ ਲੱਖੋਂ ਕੇ, ਹਰਮੀਤ ਸਿੰਘ ਮੱਤੜ, ਬਲਾਕ ਸੰਮਤੀ ਮੈਂਬਰ ਬਲਜੀਤ ਸਿੰਘ ਮਿਰਜਾ ਲੱਖੋਂ ਕੇ, ਪ੍ਰਦੀਪ ਸਿੰਘ ਨੰਬਰਦਾਰ,ਬੇਅੰਤ ਸਿੰਘ ਬੇਟੂ ਕਦੀਮ,ਬਲਜਿੰਦਰ ਸਿੰਘ ਪੰਮਾ ਜੰਗ, ਜਸਵਿੰਦਰ ਸਿੰਘ ਜੰਗ, ਹਰਜਿੰਦਰ ਸਿੰਘ ਜੰਗ, ਗੁਰਮੇਜ ਸਿੰਘ ਮੋਹਨ ਕੇ, ਮੱਖਣ ਸਿੰਘ ਰਾਉ ਕੇ,ਸੂਬਾ ਸਿੰਘ ਬਸਤੀ ਹਜ਼ਾਰਾ ਸਿੰਘ, ਵਰਿੰਦਰ ਸਿੰਘ ਸੋਢੀ ਵਾਲਾ, ਨਰਿੰਦਰਪਾਲ ਸਿੰਘ ਜਤਾਲਾ, ਰਛਪਾਲ ਸਿੰਘ ਮਿਰਜਾ ਲੱਖੋਂ ਕੇ, ਪ੍ਰੀਤਮ ਸਿੰਘ, ਜਗਸੀਰ ਸਿੰਘ ਨਸੀਰਾ ਖਿਲਚੀ,ਬਲਵਿੰਦਰ ਸਿੰਘ ਬਸਤੀ ਗੁਲਾਬ ਸਿੰਘ,ਬੋਹੜ ਸਿੰਘ ਅਤੇ ਸੁਖਦੇਵ ਸਿੰਘ ਮੱਲੂ ਵਾਲਾ,ਬਲਵੀਰ ਸਿੰਘ ਅਤੇ ਦਰਬਾਰਾ ਸਿੰਘ ਚੱਕ ਭਂੰਗੇ ਵਾਲਾ, ਗੁਰਦੁਆਰਾ ਜ਼ਾਮਨੀ ਸਾਹਿਬ ਬਜੀਦਪੁਰ ਦੇ ਮੀਤ ਮੈਨੇਜਰ ਜਸਪਾਲ ਸਿੰਘ ਸਮੇਤ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।