17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਐਚ.ਡੀ.ਐਫ.ਸੀ ਬੈਂਕ ਮੱਲਾਂਵਾਲਾ ’ਚ ਕੈਸ਼ ਦੀ ਕਿੱਲਤ ਸਾਰਾ ਦਿਨ ਬੈਂਕ ’ਚ ਬੈਠਣ ਦੇ ਬਾਵਜੂਦ ਨਹੀਂ ਮਿਲਦੀ ਨਕਦੀ, ਏ.ਟੀ.ਐਮ ਵੀ ਰਹਿੰਦਾ ਖਾਲੀ

ਮੱਲਾਂਵਾਲਾ, 17 ਨਵੰਬਰ (ਬਲਬੀਰ ਸਿੰਘ ਜੋਸਨ)-ਕਸਬਾ ਮੱਲਾਂਵਾਲਾ ਫ਼ਿਰੋਜ਼ਪੁਰ ਰੋਡ ’ਤੇ ਸਥਿਤ ਐੱਚ. ਡੀ.

Ad Position 21
No active advertisement
ਅਜੀਤ ਡੈਸਕ 18-11-2026
ਮੱਲਾਂਵਾਲਾ, 17 ਨਵੰਬਰ (ਬਲਬੀਰ ਸਿੰਘ ਜੋਸਨ)-ਕਸਬਾ ਮੱਲਾਂਵਾਲਾ ਫ਼ਿਰੋਜ਼ਪੁਰ ਰੋਡ ’ਤੇ ਸਥਿਤ ਐੱਚ.ਡੀ.ਐਫ.ਸੀ ਬੈਂਕ ਵਿਚ ਨਕਦੀ ਦੀ ਕਥਿਤ ਕਿੱਲਤ ਕਾਰਨ ਗਾਹਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕ ਵਿਚ ਆਪਣੇ ਹੀ ਖਾਤਿਆਂ ਵਿਚੋਂ ਪੈਸੇ ਕਢਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਈ-ਕਈ ਦਿਨ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਗਾਹਕ ਸਵੇਰ ਤੋਂ ਸ਼ਾਮ ਤੱਕ ਬੈਂਕ ਵਿਚ ਬੈਠ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਰਹਿੰਦੇ ਹਨ, ਪਰ ਦਿਨ ਦੇ ਅਖੀਰ ਵਿਚ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ ਕਿ ਕੈਸ਼ ਨਹੀਂ ਆਇਆ ਜਾਂ ਕੈਸ ਖ਼ਤਮ ਹੋ ਗਿਆ ਹੈ। ਗਾਹਕਾਂ ਦੀ ਸ਼ਿਕਾਇਤ ਹੈ ਕਿ ਬੈਂਕ ਦੇ ਏ.ਟੀ.ਐਮ ਵਿਚ ਵੀ ਅਕਸਰ ਨਕਦੀ ਉਪਲਬਧ ਨਹੀਂ ਹੁੰਦੀ। ਜਿਸ ਕਾਰਨ ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਸਭ ਤੋਂ ਵੱਡੀ ਸਮੱਸਿਆ ਛੋਟੇ ਖਾਤਾਧਾਰਕਾਂ ਨੂੰ ਆ ਰਹੀ ਹੈ, ਜਿਨ੍ਹਾਂ ਨੂੰ ਆਪਣੀ ਹੀ ਜਮ੍ਹਾਂ ਪੂੰਜੀ ਕਢਵਾਉਣ ਲਈ ਕਈ ਦਿਨ ਬੈਂਕ ਦੇ ਚੱਕਰ ਲਗਾਉਣੇ ਪੈ ਰਹੇ ਹਨ। ਬੈਂਕ ਦੇ ਖਾਤਾਕਾਰ ਲੋਕਾਂ ਦੱਸਿਆ ਕਿ ਬੈਂਕ ਵਿਚ ਕੈਸ਼ ਆਉਣ ਤੋਂ ਬਾਅਦ ਵੀ ਕੁਝ ਹੀ ਮਿੰਟਾਂ ਵਿਚ ਨਕਦੀ ਖ਼ਤਮ ਹੋਣ ਦੀ ਗੱਲ ਕਹਿ ਦਿੱਤੀ ਜਾਂਦੀ ਹੈ। ਗਾਹਕਾਂ ਅਨੁਸਾਰ ਕਈ ਵਾਰ ਕੈਸ਼ ਆਉਣ ਤੋਂ ਮਹਿਜ਼ 10 ਮਿੰਟ ਬਾਅਦ ਹੀ ਕੈਸ਼ੀਅਰ ਵਲੋਂ ਨਕਦੀ ਖ਼ਤਮ ਹੋਣ ਦੀ ਸੂਚਨਾ ਦੇ ਦਿੱਤੀ ਜਾਂਦੀ ਹੈ ਅਤੇ ਅਗਲੇ ਦਿਨ ਆਉਣ ਲਈ ਕਹਿ ਦਿੱਤਾ ਜਾਂਦਾ ਹੈ। ਅਗਲੇ ਦਿਨ ਵੀ ਗਾਹਕਾਂ ਨੂੰ ਉਹੀ ਜਵਾਬ ਸੁਣਨ ਨੂੰ ਮਿਲਦਾ ਹੈ। ਇਸ ਤਰ੍ਹਾਂ ਲੋਕਾਂ ਦਾ ਕੀਮਤੀ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਹਨ। ਗਾਹਕਾਂ ਨੇ ਬੈਂਕ ਦੇ ਪ੍ਰਬੰਧਾਂ ਅਤੇ ਮੁਲਾਜ਼ਮਾਂ ਦੇ ਰਵੱਈਏ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਬੈਂਕ ਮੈਨੇਜਰ ਤੋਂ ਲੈ ਕੇ ਕੈਸ਼ੀਅਰ ਤੱਕ ਦੇ ਮੁਲਾਜ਼ਮ ਵੱਡੇ ਗਾਹਕਾਂ ਅਤੇ ਆੜ੍ਹਤੀਆਂ ਨੂੰ ਤਰਜੀਹ ਦੇਣ ਵਿਚ ਰੁੱਝੇ ਰਹਿੰਦੇ ਹਨ, ਅਤੇ ਉਹਨਾਂ ਨੂੰ ਬਾਹਰੋਂ ਬਾਹਰ ਕੈਸ਼ ਮੁਹਈਆ ਕਰਵਾ ਦਿੱਤਾ ਜਾਂਦਾ ਹੈ, ਪਰ ਛੋਟੇ ਗ੍ਰਾਹਕ ਲੈਨ ’ਚ ਲੱਗ ਕੇ ਸ਼ਾਮ ਨੂੰ ਫਿਰ ਘਰ ਵਾਪਸ ਬਿਨਾਂ ਕੈਸ਼ ਲੈ ਕੇ ਮੁੜ ਜਾਂਦੇ ਹਨ।ਜਦਕਿ ਬੈੰਕ ਮੁਲਾਜਮਾਂ ਵਲੋਂ ਆਮ ਅਤੇ ਛੋਟੇ ਖਾਤਾਧਾਰਕਾਂ ਦੀਆਂ ਮੁਸ਼ਕਲਾਂ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਗਾਹਕਾਂ ਦਾ ਕਹਿਣਾ ਹੈ ਕਿ ਬੈਂਕ ਮੁਲਾਜ਼ਮਾਂ ਵਲੋਂ ਉਨ੍ਹਾਂ ਨਾਲ ਸਹਿਯੋਗੀ ਰਵੱਈਆ ਵੀ ਨਹੀਂ ਅਪਣਾਇਆ ਜਾਂਦਾ। ਜਿਸ ਕਾਰਨ ਲੋਕਾਂ ਵਿਚ ਨਾਰਾਜ਼ਗੀ ਲਗਾਤਾਰ ਵਧ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਬੈਂਕ ਵਿਚ ਖਾਤਾ ਖੁਲ੍ਹਵਾਉਣ ਸਮੇਂ ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜਦੋਂ ਗਾਹਕਾਂ ਨੂੰ ਆਪਣੇ ਹੀ ਪੈਸਿਆਂ ਦੀ ਲੋੜ ਪੈਂਦੀ ਹੈ ਤਾਂ ਉਨ੍ਹਾਂ ਨੂੰ ਬੇਵੱਸ ਹੋ ਕੇ ਬੈਂਕ ਦੇ ਗੇੜੇ ਮਾਰਨੇ ਪੈਂਦੇ ਹਨ। ਕਈ ਗਾਹਕਾਂ ਨੇ ਆਪਣੇ ਖਾਤੇ ਹੋਰਨਾਂ ਬੈਂਕਾਂ ਵਿਚ ਤਬਦੀਲ ਕਰਵਾ ਲਏ ਹਨ ਅਤੇ ਬਾਕੀ ਗਾਹਕਾਂ ਨੇ ਇਸ ਬਾਰੇ ਵੀ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਸੈਂਟਰਲ ਜੇਲ੍ਹ ਦੀ ਕੰਟੀਨ ਅਤੇ ਮੈੱਸ ’ਤੇ ਫੂਡ ਸੇਫਟੀ ਵਿਭਾਗ ਦੀ ਅਚਨਚੇਤ ਦਸਤਕ ਰਸ ਅਤੇ ਮੁਰੱਬੇ ਸਮੇਤ ਖਾਣ-ਪ... ਅਗਲੀ ਖ਼ਬਰ ਪਿੰਡ ਗੱਦਾ ਡੋਬ ਵਿਖੇ ਪਰਾਲੀ ਤੋਂ ਬਿਜਲੀ ਬਣਾਉਣ ਵਾਲੇ ਪਲਾਂਟ ’ਚ ਲੱਗੀ ਭਿਆਨਕ ਅੱਗ
Ad Position 24