03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਐਸ.ਕੇ. ਪਬਲਿਕ ਸਕੂਲ ’ਚ ਸਹੋਦਿਆਂ ਸਕੂਲ ਕੰਪਲੈਕਸ ਦਾ ਦੋ ਖੋ-ਖੋ ਟੂਰਨਾਮੈਂਟ

ਤਲਵੰਡੀ ਭਾਈ, 2 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਰੱਖਣ ਵਾਲੀ ਇਸ ਖੇਤਰ ਦੀ ਨਾਮਵਰ ਸੰਸਥਾ ਐਸ. ਕੇ.

Ad Position 21
No active advertisement
ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ ਵਿਖੇ ਸਹੋਦਿਆ ਸਕੂਲ ਕੰਪਲੈਕਸ ਵੈਸਟ ਲੁਧਿਆਣਾ ਵਲੋਂ ਕਰਵਾਏ ਗਏ ਖੋ-ਖੋ ਟੂਰਨਾਮੈਂਟ ਦੇ ਜੇਤੂਆਂ ਨੂੰ ਇਨਾਮ ਦੇਣ ਸਮੇਂ ਸਕੂਲ ਦੇ ਡਾਇਰੈਕਟਰ ਕਿਰਨਪ੍ਰੀਤ ਕੌਰ ਸੋਢੀ ਅਤੇ ਹੋਰ। ਤਸਵੀਰ- ਕੁਲਜਿੰਦਰ ਸਿੰਘ ਗਿੱਲ 03-11-2026
ਤਲਵੰਡੀ ਭਾਈ, 2 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਰੱਖਣ ਵਾਲੀ ਇਸ ਖੇਤਰ ਦੀ ਨਾਮਵਰ ਸੰਸਥਾ ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ ਵਿਖੇ ਸਹੋਦਿਆ ਸਕੂਲ ਕੰਪਲੈਕਸ ਵੈਸਟ ਲੁਧਿਆਣਾ ਵਲੋਂ ਦੋ ਦਿਨਾਂ ਖੋ-ਖੋ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਲੁਧਿਆਣਾ, ਮੁੱਲਾਂਪੁਰ, ਜਗਰਾਉਂ ਅਤੇ ਮੋਗਾ ਸਮੇਤ ਵੱਖ-ਵੱਖ ਇਲਾਕਿਆਂ ਦੇ ਲਗਭਗ 26 ਸਕੂਲਾਂ ਦੀਆਂ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡੀ.ਪੀ.ਈ. ਗੁਰਚਰਨ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਦਿਨ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। 14 ਸਾਲ ਉਮਰ ਵਰਗ ਵਿਚ ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ ਨੇ ਪਹਿਲਾ, ਐਮ.ਐਲ.ਡੀ. ਸਕੂਲ ਨੇ ਦੂਜਾ ਅਤੇ ਨਿਊ ਜੀ.ਐਮ.ਟੀ. ਪਬਲਿਕ ਸਕੂਲ ਭੱਠਾ ਧੂੰਆਂ ਅਤੇ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। 17 ਸਾਲ ਉਮਰ ਵਰਗ ਵਿਚ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੁੱਲਾਂਪੁਰ ਨੇ ਪਹਿਲਾ, ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ ਨੇ ਦੂਜਾ ਅਤੇ ਨਿਊ ਜੀ.ਐਮ.ਟੀ. ਪਬਲਿਕ ਸਕੂਲ ਭੱਠਾ ਧੂੰਆਂ ਅਤੇ ਜੀ.ਐਚ.ਜੀ. ਅਕੈਡਮੀ ਜਗਰਾਂਓ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 19 ਸਾਲ ਉਮਰ ਵਰਗ ਵਿਚ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਨੇ ਪਹਿਲਾ, ਨਿਊ ਜੀ.ਐਮ.ਟੀ. ਪਬਲਿਕ ਸਕੂਲ ਭੱਠਾ ਧੂੰਆਂ ਨੇ ਦੂਜਾ ਅਤੇ ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ ’ਤੇ ਆਤਮ ਦੇਵਕੀ ਨਿਕੇਤਨ ਲੁਧਿਆਣਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਦੇ ਦੂਜੇ ਦਿਨ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ। 14 ਸਾਲ ਉਮਰ ਵਰਗ ਵਿਚ ਨਿਊ ਜੀ.ਐਮ.ਟੀ. ਪਬਲਿਕ ਸਕੂਲ ਭੱਠਾ ਧੂੰਆਂ ਨੇ ਪਹਿਲਾ, ਐਸ.ਕੇ. ਪਬਲਿਕ ਸਕੂਲ ਨੇ ਦੂਜਾ ਅਤੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੁੱਲਾਂਪੁਰ ਨੇ ਤੀਜਾ ਸਥਾਨ ਹਾਸਲ ਕੀਤਾ। 17 ਸਾਲ ਉਮਰ ਵਰਗ ਵਿਚ ਈਸਟਵੁੱਡ ਇੰਟਰਨੈਸ਼ਨਲ ਸਕੂਲ ਨੇ ਪਹਿਲਾ, ਐਸ.ਕੇ. ਪਬਲਿਕ ਸਕੂਲ ਨੇ ਦੂਜਾ ਅਤੇ ਆਤਮ ਦੇਵਕੀ ਨਿਕੇਤਨ ਲੁਧਿਆਣਾ ਤੇ ਨਿਊ ਜੀ.ਐਮ.ਟੀ. ਪਬਲਿਕ ਸਕੂਲ ਭੱਠਾ ਧੂੰਆਂ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 19 ਸਾਲ ਉਮਰ ਵਰਗ ਵਿਚ ਈਸਟਵੁੱਡ ਇੰਟਰਨੈਸ਼ਨਲ ਸਕੂਲ ਨੇ ਪਹਿਲਾ, ਐਸ.ਕੇ. ਪਬਲਿਕ ਸਕੂਲ ਨੇ ਦੂਜਾ ਅਤੇ ਨਿਊ ਜੀ.ਐਮ.ਟੀ. ਪਬਲਿਕ ਸਕੂਲ ਭੱਠਾ ਧੂੰਆਂ ਅਤੇ ਆਤਮ ਦੇਵਕੀ ਨਿਕੇਤਨ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਸਾਰੇ ਮੁਕਾਬਲੇ ਸਕੂਲ ਦੀ ਪ੍ਰਿੰਸੀਪਲ ਹਰਪ੍ਰੀਤ ਕੌਰ ਸਿੱਧੂ ਦੀ ਦੇਖ-ਰੇਖ ਹੇਠ ਕਰਵਾਏ ਗਏ। ਇਸ ਮੌਕੇ ਸਕੂਲ ਦੇ ਚੇਅਰਮੈਨ ਤਰਸੇਮ ਸਿੰਘ ਮੱਲਾ, ਡਾਇਰੈਕਟਰ ਰਿਕਨਪ੍ਰੀਤ ਕੌਰ ਸੋਢੀ ਅਤੇ ਪ੍ਰਿੰਸੀਪਲ ਹਰਪ੍ਰੀਤ ਕੌਰ ਸਿੱਧੂ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਟੂਰਨਾਮੈਂਟ ਨੂੰ ਸਫਲ ਬਣਾਉਣ ਵਿਚ ਮੈਡਮ ਜਸਵੀਰ ਕੌਰ ਨੇ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਰੈਫ਼ਰੀ ਦੀ ਭੂਮਿਕਾ ਜਗਦੀਪ ਸਿੰਘ (ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ), ਜਗਦੀਪ ਸਿੰਘ (ਈਸਟਵੁੱਡ ਇੰਟਰਨੈਸ਼ਨਲ ਸਕੂਲ ਮੁੱਲਾਂਪੁਰ) ਅਤੇ ਮਨੋਜ ਕੁਮਾਰ ਲੁਧਿਆਣਾ ਵਲੋਂ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਜੇ.ਕੇ.ਐੱਸ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ੍ਰੀ ਅਨੰਦਪੁਰ ਸਾਹਿਬ ਅਤੇ ਵਿਰਾਸਤ-ਏ-ਖਾਲਸਾ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਗੁਰੂਹਰਸਹਾਏ ਵਿਖੇ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ
Ad Position 24