ਸਰਹੱਦੀ ਖੇਤਰ ਦੀ ਜੰਮਪਲ ਡਾ.ਜਸਵਿੰਦਰ ਕੌਰ ਨੇ ਰਾਜਪਾਲ ਪੰਜਾਬ ਪਾਸੋਂ ਹਾਸਿਲ ਕੀਤੀ ਪੀ.ਐੱਚ.ਡੀ. ਦੀ ਡਿਗਰੀ
ਮਮਦੋਟ, 30 ਅਕਤੂਬਰ (ਸੁਖਦੇਵ ਸਿੰਘ ਸੰਗਮ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਨਾਲ ਸਬੰਧਿਤ ਪਿੰਡ ਲੱਖੋਂ ਕਿ ਬਹਿਰਾਮ ਦੀ ਜੰਮਪਲ ਮੱਧਵਰਗੀ ਪਰਿਵਾਰ ਦੀ ਲੜਕੀ ਡਾ. ਜਸਵਿੰਦਰ ਕੌਰ ਨੇ ਜਦੋਂ ਇਕ ਸਮਾਗਮ ਦੌਰਾਨ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਹੱਥੋਂ ਪੀ.
ਆ
ਆਪਣੀ ਡਾਕਟਰੇਟ ਦੀ ਡਿਗਰੀ ਨਾਲ ਡਾ.ਜਸਵਿੰਦਰ ਕੌਰ। ਤਸਵੀਰ-ਸੁਖਦੇਵ ਸਿੰਘ ਸੰਗਮ
31-10-2026
ਮਮਦੋਟ, 30 ਅਕਤੂਬਰ (ਸੁਖਦੇਵ ਸਿੰਘ ਸੰਗਮ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਨਾਲ ਸਬੰਧਿਤ ਪਿੰਡ ਲੱਖੋਂ ਕਿ ਬਹਿਰਾਮ ਦੀ ਜੰਮਪਲ ਮੱਧਵਰਗੀ ਪਰਿਵਾਰ ਦੀ ਲੜਕੀ ਡਾ.ਜਸਵਿੰਦਰ ਕੌਰ ਨੇ ਜਦੋਂ ਇਕ ਸਮਾਗਮ ਦੌਰਾਨ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਹੱਥੋਂ ਪੀ.ਐੱਚ.ਡੀ ਦੀ ਵੱਕਾਰੀ ਡਿਗਰੀ ਹਾਸਲ ਕੀਤੀ ਤਾਂ ਸਮੁੱਚੇ ਖੇਤਰ ਨੇ ਉਸ ’ਤੇ ਮਾਣ ਮਹਿਸੂਸ ਕੀਤਾ। ਇਸ ਇਤਿਹਾਸਕ ਪ੍ਰਾਪਤੀ ਨੂੰ ਹਾਸਲ ਕਰਨ ਵਾਲੀ ਫ਼ਿਰੋਜ਼ਪੁਰ ਦੇ ਪਿੰਡ ਲੱਖੋਂ ਕੇ ਬਹਿਰਾਮ ਦੀ ਹੋਣਹਾਰ ਵਿਦਿਆਰਥਣ ਡਾ.ਜਸਵਿੰਦਰ ਕੌਰ ਨੇ ਨਾ ਸਿਰਫ਼ ਆਪਣੇ ਮਾਪਿਆਂ ਦਾ, ਸਗੋਂ ਪੂਰੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਆਈ. ਕੇ. ਗੁਜਰਾਲ ਟੈਕਨੀਕਲ ਯੂਨੀਵਰਸਿਟੀ ਵਿਚ ਕਾਨਵੋਕੇਸ਼ਨ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਤੇ ਵਾਈਸ ਚਾਂਸਲਰ ਨੇ ਵਿਸ਼ੇਸ਼ ਤੌਰ ’ਤੇ ਡਾ.ਜਸਵਿੰਦਰ ਕੌਰ ਨੂੰ ਇਹ ਡਿਗਰੀ ਸੌਂਪੀ। ਖ਼ੁਸ਼ੀ ਸਾਂਝੀ ਕਰਦਿਆਂ ਡਾ.ਜਸਵਿੰਦਰ ਕੌਰ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਯਾਦਗਾਰ ਪਲ ਹੈ। ਜਦੋਂ ਮੈਨੂੰ ਪਤਾ ਲੱਗਿਆ ਕਿ ਵਿਸ਼ਵ ਪੱਧਰ ’ਤੇ ਡਾਕਟਰੇਟ ਕਰਨ ਵਾਲੀਆਂ ਮਹਿਲਾਵਾਂ ਦੀ ਗਿਣਤੀ ਇੰਨੀ ਸੀਮਤ ਹੈ ਤਾਂ ਮੇਰੀ ਇਸ ਪ੍ਰਾਪਤੀ ਦੀ ਖ਼ੁਸ਼ੀ ਹੋਰ ਵੀ ਵੱਧ ਗਈ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਪਿੱਛੇ ਗਾਈਡ ਡਾ.ਸਰਬਜੀਤ ਸਿੰਘ, ਪਰਿਵਾਰ, ਦੋਸਤਾਂ ਤੇ ਅਧਿਆਪਕਾਂ ਦਾ ਬਹੁਤ ਵੱਡਾ ਹੱਥ ਹੈ।