ਹਰੀਪੁਰਾ ਦੀਆਂ ਧੀਆਂ ਨੇ ਡੀ.ਏ.ਵੀ. ਰਾਸ਼ਟਰੀ ਖੇਡਾਂ ’ਚ ਮੱਲਾਂ ਮਾਰੀਆਂ
ਅਬੋਹਰ, 28 ਅਕਤੂਬਰ (ਸੁਖਜੀਤ ਸਿੰਘ ਬਰਾੜ) - ਦਿੱਲੀ-ਨੋਇਡਾ ਵਿਖੇ ਕਰਵਾਈ ਗਈ ਡੀ. ਏ.
ਡ
ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਹਰੀਪੁਰਾ ਦੇ ਜੇਤੂ ਵਿਦਿਆਰਥੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
29-10-2026
ਅਬੋਹਰ, 28 ਅਕਤੂਬਰ (ਸੁਖਜੀਤ ਸਿੰਘ ਬਰਾੜ) - ਦਿੱਲੀ-ਨੋਇਡਾ ਵਿਖੇ ਕਰਵਾਈ ਗਈ ਡੀ.ਏ.ਵੀ. ਰਾਸ਼ਟਰੀ ਖੇਡ ਪ੍ਰਤੀਯੋਗਤਾ ਵਿਚ ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਹਰੀਪੁਰਾ ਦੇ 42 ਖਿਡਾਰੀਆਂ ਨੇ ਆਪਣੀ ਪ੍ਰਤਿਭਾ, ਮਿਹਨਤ ਤੇ ਅਦੁੱਤੀ ਹੌਸਲੇ ਨਾਲ ਸਕੂਲ ਦਾ ਮਾਣ ਵਧਾਇਆ ਹੈ। ਸੋਨੇ, ਚਾਂਦੀ ਤੇ ਕਾਂਸੀ ਦੇ ਤਗਮਿਆਂ, ਜੇਤੂ ਟਰਾਫ਼ੀਆਂ ਤੇ ‘ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ’ ਲਈ ਹੋਈ ਚੋਣ ਨੇ ਇਸ ਪ੍ਰਾਪਤੀ ਨੂੰ ਯਾਦਗਾਰ ਬਣਾ ਦਿੱਤਾ। ਤੀਰ-ਅੰਦਾਜ਼ੀ ਵਿਚ ਸੋਨੇ ਦੇ ਤਗਮੇ ਜਿੱਤਣ ਵਾਲੀਆਂ ਟੀਮਾਂ ਤੇ ਰਾਸ਼ਟਰੀ ਸ਼ੈਲੀ ਦੀ ਕਬੱਡੀ ਵਿਚ ਜੇਤੂ ਬਣੀ ਅੰਡਰ-14 ਲੜਕੀਆਂ ਦੀ ਟੀਮ ਨੇ ਆਪਣੀ ਮਿਹਨਤ, ਇਕਾਗਰਤਾ ਤੇ ਟੀਮ ਭਾਵਨਾ ਦਾ ਸ਼ਾਨਦਾਰ ਸਬੂਤ ਦਿੱਤਾ। ਤੀਰ-ਅੰਦਾਜ਼ੀ ਪ੍ਰਤੀਯੋਗਤਾ ਵਿਚ ਸਕੂਲ ਦੇ 15 ਖਿਡਾਰੀਆਂ ਨੇ ਭਾਗ ਲਿਆ ਤੇ ਵੱਖ-ਵੱਖ ਉਮਰ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14 ਲੜਕੇ ਵਿਚ ਨੈਵਿਨ ਕੁਮਾਰ ਨੇ ਵਿਅਕਤੀਗਤ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਸਮਰ ਤੇ ਨਕਸ਼ ਬੈਨੀਵਾਲ ਨੇ ਟੀਮ ਮੁਕਾਬਲੇ ’ਚ ਚਾਂਦੀ ਦੇ ਤਗਮੇ ਜਿੱਤ ਕੇ ਉਪ-ਜੇਤੂ ਟਰਾਫ਼ੀ ਪ੍ਰਾਪਤ ਕੀਤੀ। ਅੰਡਰ-17 ਲੜਕੇ ’ਚ ਰਮਨਦੀਪ ਸਿੰਘ ਨੇ ਟੀਮ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਵਰਗ ਵਿਚ ਨੂਰ ਤੇ ਪਵਨੀ ਨੇ ਟੀਮ ਮੁਕਾਬਲੇ ਵਿਚ ਸੋਨੇ ਦੇ ਤਗਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਤੇ ਓਵਰਆਲ ਜੇਤੂ ਟਰਾਫ਼ੀ ਆਪਣੇ ਨਾਂਅ ਕੀਤੀ। ਅੰਡਰ-19 ਲੜਕੇ ’ਚ ਦੀਪਾਂਸ਼ੂ ਤੇ ਮਾਨਵ ਖੇਰਵਾ ਨੇ ਟੀਮ ਮੁਕਾਬਲੇ ਵਿਚ ਸੋਨੇ ਦੇ ਤਗਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਤੇ ਓਵਰਆਲ ਜੇਤੂ ਬਣੇ, ਜਦਕਿ ਇਸ਼ਵਜੀਤ ਨੇ ਵਿਅਕਤੀਗਤ ਮੁਕਾਬਲੇ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ। ਪ੍ਰਤੀਯੋਗਤਾ ਦੌਰਾਨ ਰਾਨੂ ਸ਼ਰਮਾ, ਕਮਲਜੀਤ ਕੌਰ ਤੇ ਅਨੀਤਾ ਰਾਣੀ ਖਿਡਾਰੀਆਂ ਦੇ ਨਾਲ ਮੌਜੂਦ ਰਹੀਆਂ। ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ’ਤੇ ਖ਼ੁਸ਼ੀ ਪ੍ਰਗਟ ਕੀਤੀ। ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਦੇ ਚੇਅਰਪਰਸਨ ਬਲਬੀਰ ਸਿੰਘ ਦਾਨੇਵਾਲੀਆ, ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਸਕੱਤਰ ਅਰਵਿੰਦ ਘਈ, ਵਾਈਸ ਚੇਅਰਪਰਸਨ ਡਾ. ਸਤਵੰਤ ਕੌਰ ਭੁੱਲਰ, ਮੈਨੇਜਰ ਤੇ ਸ਼੍ਰੀਮਤੀ ਸਮਿਤਾ ਸ਼ਰਮਾ ਨੇ ਪ੍ਰਿੰਸੀਪਲ ਸੁਖਦੇਵ ਸਿੰਘ, ਸਮੂਹ ਸਟਾਫ਼ ਤੇ ਖਿਡਾਰੀਆਂ ਨੂੰ ਹਾਰਦਿਕ ਵਧਾਈ ਦਿੱਤੀ।